Amritsar
ਗੁਰੂ ਨਗਰੀ ‘ਚ ਦਿਨ ਦਿਹਾੜੇ ਹੋਈ ਫ਼ਾਇਰਿੰਗ, ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ
1 ਅਪ੍ਰੈਲ 2024: ਅੰਮ੍ਰਿਤਸਰ ਦੇ ਪਿੰਡ ਬੰਡਾਲਾ ਵਿਖੇ ਦਿਨ ਦਿਹਾੜੇ ਗੋਲੀਆਂ ਮਾਰ ਕੇ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਕਿ ਨੌਜਵਾਨ ਆਪਣੇ ਪਰਿਵਾਰ ਦੇ ਨਾਲ ਅਨੰਦਪੁਰ ਸਾਹਿਬ ਟਰੈਕਟਰ ਟਰਾਲੀ ਤੇ ਜਾ ਰਿਹਾ ਸੀ। ਤਾਂ ਕੁੱਝ ਦੋ ਅਣਪਛਾਤੇ ਨੌਜਵਾਨ ਮੋਟਰਸਾਈਕਲ ਤੇ ਸਵਾਰ ਹੋਕੇ ਆਏ ਜਿਹਨਾਂ ਦੇ ਵੱਲੋਂ
ਫ਼ਾਇਰਿੰਗ ਕੀਤੀ ਗਈ । ਮ੍ਰਿਤਕ ਨੌਜਵਾਨ ਦੀ ਪਹਿਚਾਣ ਜੱਜਬੀਰ ਸਿੰਘ ਵਜੋਂ ਹੋਈ ਹੈ। ਮ੍ਰਿਤਕ ਨੌਜਵਾਨ ਦੀ ਪਤਨੀ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਸੀਂ ਪਰਿਵਾਰ ਦੇ ਨਾਲ ਟਰੈਕਟਰ ਟਰਾਲੀ ਤੇ ਅਨੰਦਪੁਰ ਸਾਹਿਬ ਨੂੰ ਜਾ ਰਹੇ ਸੀ। ਪੰਡਾਲਾ ਪਿੰਡ ਵਿਖੇ ਦੋ ਅਣਪਛਾਤੇ ਮੋਟਰਸਾਈਕਲ ਨੌਜਵਾਨਾਂ ਵਲੋਂ ਮੇਰੇ ਪਤੀ ਨੂੰ ਚਾਰ ਦੇ ਕਰੀਬ ਗੋਲੀਆਂ ਮਾਰੀਆਂ ਗਈਆਂ। ਜਦੋਂ ਅਸੀਂ ਉਹਨਾਂ ਨੂੰ ਅੰਮ੍ਰਿਤਸਰ ਦੇ ਹਸਪਤਾਲ ਦਾਖਲ ਕਰਵਾਇਆ ਤੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ । ਪੀੜਿਤ ਪਰਿਵਾਰ ਨੇ ਦੱਸਿਆ ਕਿ ਸਾਡੇਗੁਆਂਢ ਰਹਿੰਦੇ ਪਰਿਵਾਰ ਦੇ ਨਾਲ ਸਾਡੀ ਪੁਰਾਣੀ ਰੰਜਿਸ਼ ਚੱਲ ਰਹੀ ਹੈ। ਜਿਸਦੇ ਚਲਦੇ ਉਹਨਾਂ ਵੱਲੋਂ ਹੀ ਮੇਰੇ ਪਤੀ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਉੱਥੇ ਹੀ ਪੀੜਿਤ ਪਰਿਵਾਰ ਨੇ ਇਨਸਾਫ ਦੀ ਮੰਗ ਕੀਤੀ ਹੈ।
ਪੁਲਿਸ ਅਧਿਕਾਰੀ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮ੍ਰਿਤਕ ਜੱਜਵੀਰ ਪਿੰਡ ਦਾਊਕੇ ਥਾਣਾ ਘਰਿੰਡਾ ਦਾ ਰਹਿਣ ਵਾਲਾ ਹੈ। ਇਹ ਅਨੰਦਪੁਰ ਸਾਹਿਬ ਨੂੰ ਟਰੈਕਟਰ ਟਰਾਲੀ ਤੇ ਜਾ ਰਿਹਾ ਸੀ ਤੇ ਬੁੰਡਾਲੇ ਪਿੰਡ ਦੇ ਲਾਗੇ ਦੋ ਅਣਪਛਾਤੇ ਨੌਜਵਾਨਾਂ ਵੱਲੋਂ ਇਸ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ। ਦੱਸਿਆ ਜਾ ਰਿਹਾ ਕਿ ਚਾਰ ਦੇ ਕਰੀਬ ਗੋਲੀਆਂ ਲੱਗੀਆਂ ਹਨ ਜਿਸ ਤੇ ਚਲਦੇ ਇਸ ਨੂੰ ਇਲਾਜ ਦੇ ਲਈ ਹਸਪਤਾਲ ਲਿਆਂਦਾ ਗਿਆ ਪਰ ਡਾਕਟਰਾਂ ਵੱਲੋਂ ਇਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। ਇਸ ਮੌਕੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਸਾਡੇ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਮਾਮਲਾ ਦਰਜ ਕਰਕੇ ਜਲਦੀ ਹੀ ਕਾਰਵਾਈ ਕੀਤੀ ਜਾਵੇਗੀ।