Ludhiana
Corona Breaking- ਲੁਧਿਆਣਾ ਦਾ ਡੀਸੀਪੀ ਕੋਰੋਨਾ ਪਾਜ਼ਿਟਿਵ, ਲੱਛਣ ਨਾ ਹੋਣ ਕਰਕੇ ਘਰ ‘ਚ ਕੀਤਾ ਇਕਾਂਤਵਾਸ

ਲੁਧਿਆਣਾ, 26 ਜੂਨ : ਕੋਵਿਡ ਮਹਾਮਾਰੀ ਕਾਰਨ ਦੁਨੀਆ ਦੇ ਸਾਰੇ ਲੋਕ ਪ੍ਰੇਸ਼ਾਨ ਹਨ। ਕੋਰੋਨਾ ਦੀ ਚਪੇਟ ਵਿਚ ਲੁਧਿਆਣਾ ਦੇ ਡੀਸੀਪੀ ਅਸ਼ਵਨੀ ਕਪੂਰ ਆ ਚੁਕੇ ਹਨ। ਜੋ 2 ਦਿਨ ਪਹਿਲਾਂ ਇਕ ਕੋਰੋਨਾ ਪ੍ਰਭਾਵਿਤ ਹੋਮਗਾਰਡ ਦੇ ਮਰੀਜ਼ ਦੇ ਸੰਪਰਕ ‘ਚ ਆਏ ਸਨ। ਸਿਹਤ ਵਿਭਾਗ ਵੱਲੋਂ ਡੀਸੀਪੀ ਦੇ ਸੰਪਰਕ ਵਿਚ ਆਉਣ ਵਾਲੇ ਵਿਅਕਤੀਆਂ ਦੀ ਸੂਚੀ ਤਿਆਰ ਕੀਤੀ ਜਾ ਰਹੀ ਹੈ, ਤਾਂ ਜੋ ਉਨ੍ਹਾਂ ਦੇ ਵੀ ਸੈਂਪਲ ਲਏ ਜਾ ਸਕਣ।
ਦੱਸਣਯੋਗ ਹੈ ਕਿ ਡੀਸੀਪੀ ਦੇ ਵਿਓਚ ਕੋਈ ਲੱਛਣ ਨਾ ਦਿਸਣ ਕਾਰਨ ਉਨ੍ਹਾਂ ਨੂੰ ਘਰ ਦੇ ਵਿਚ ਹੀ ਇਕਾਂਤਵਾਸ ਕੀਤਾ ਗਿਆ ਹੈ।