Jalandhar
ਜਲੰਧਰ ਪਿੰਡ ਦੇ ਝਾੜੀਆਂ ਤੋਂ ਮਿਲੀ ਲਾਸ਼, ਇਲਾਕੇ ‘ਚ ਫੈਲੀ ਸਨਸਨੀ

ਜਲੰਧਰ, 06 ਜੁਲਾਈ: ਜਲੰਧਰ ‘ਚ ਦੇਰ ਸ਼ਾਮ ਗਰੀਨ ਐਵੇਨਿਊ ਪੌਸ਼ ਏਰੀਆ ਦੇ ਵਿਚ ਉਸ ਸਮੇਂ ਸਨਸਨੀ ਫੈਲ ਗਈ ਜਦੋ ਇੱਕ ਖਾਲੀ ਪਲਾਟ ਤੋਂ ਇੱਕ ਸੜੀ ਗਲੀ ਲਾਸ਼ ਬਰਾਮਦ ਕੀਤੀ ਗਈ। ਦਰਅਸਲ ਇਸ ਘਟਨਾ ਦੀ ਜਾਣਕਾਰੀ ਇਕ ਵਿਅਕਤੀ ਵਲੋਂ ਪੁਲਿਸ ਨੂੰ ਦਿਤੀਗ਼ੀ ਜਦੋ ਉਸ ਵਿਅਕਤੀ ਨੇ ਆਪਣੇ ਕੋਠੇ ਤੋਂ ਝਾੜੀਆਂ ਵਿਚ ਕੁਝ ਪਿਆ ਹੋਇਆ ਦੇਖਿਆ। ਫਿਰ ਇਸ ਵਿਅਕਤੀ ਨੇ ਇਸਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ।

ਦੱਸ ਦਈਏ ਕਿ ਉਸ ਇਲਾਕੇ ਵਿਚ ਰਹਿੰਦੇ ਵਾਸੀਆਂ ਨੇ ਦੱਸਿਆ ਕਿ ਓਹਨਾ ਨੂੰ ਬੀਤੇ 4 ਤੋਂ 5 ਦਿਨਾਂ ਤੋਂ ਬਦਬੂ ਆ ਰਹੀ ਸੀ ਤੇ ਜਦੋ ਪੁਲਿਸ ਨੇ ਮੌਕੇ ਤੇ ਤਫਤੀਸ਼ ਕੀਤੀ ਤਾਂ ਪੋਨਾਂ ਨੂੰ ਖਾਲੀ ਪਲਾਟ ਤੋਂ ਇੱਕ ਲਾਸ਼ ਬਰਾਮਦ ਹੋਈ ਉਹ ਲਾਸ਼ ਬਹੁਤ ਪੁਰਾਣੀ ਸੀ ਜਿਸਦੇ ਉਪਰ ਕੀੜੇ ਵੀ ਪੈ ਗਏ ਸਨ। ਪੁਲਿਸ ਨੇ ਲਾਸ਼ ਨੂੰ ਕਬਜੇ ਵਸਿਓ ਲੈ ਕੇ ਸ਼ਮਸ਼ਾਨ ਘਾਟ ਭੇਜ ਦੀਆ ਤਾਂ ਜੋ ਉਸਦੀ ਪਹਿਚਾਣ ਕੀਤੀ ਜਾ ਸਕੇ। ਪੁਲਿਸ ਵਲੋਂ ਜਾਣਕਾਰੀ ਦਿੱਤੀ ਗਈ ਜੇਕਰ 72 ਘੰਟੇ ਦੇ ਵਿਚ ਮ੍ਰਿਤਕ ਲਾਸ਼ ਦੀ ਜਾਣਕਾਰੀ ਮਿਲ ਜਾਂਦੀ ਹੈ ਤਾਂ ਠੀਕ ਹਹਿ ਨਹੀਂ ਤਾ ਅੱਗੇ 174 ਦੇ ਤਹਿਤ ਕਾਰਵਾਈ ਕੀਤੀ ਜਾਵੇਗੀ।