Connect with us

Punjab

ਜਿਉਂਦੇ ਜੀ ਬਣਾ ਦਿੱਤਾ ਹਰਿਆਣਾ ਦੇ ਮੁੱਖ ਮੰਤਰੀ ਦਾ DEATH CERTIFICATE,ਚੋਣ ਕਮਿਸ਼ਨ ਦੀ ਵੈਬਸਾਈਟ ‘ਤੇ ਕੀਤਾ ਅਪਲੋਡ

Published

on

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਦਾ ਜਾਅਲੀ ਡੈੱਥ ਸਰਟੀਫਿਕੇਟ ਸ਼ਰਾਰਤੀ ਤੱਤਾਂ ਨੇ ਚੋਣ ਕਮਿਸ਼ਨ ਦੀ Website ‘ਤੇ ਅਪਲੋਡ ਕੀਤਾ।ਸਰਟੀਫਿਕੇਟ ਜਾਰੀ ਕਰਨ ਵਾਲੀ ਸੰਸਥਾ ਦੇ ਅੱਗੇ ਸੋਨਭਦਰ ਦੇ ਪੰਨੂਗੰਜ/ਸ਼ਾਹਗੰਜ PHC ਦਾ ਜ਼ਿਕਰ ਕੀਤਾ ਗਿਆ ਹੈ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪ੍ਰਸ਼ਾਸਨਿਕ ਕਰਮਚਾਰੀਆਂ ‘ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ।

ਹਰਿਆਣਾ ਤੋਂ ਯੂਪੀ (UP) ਤੱਕ ਮਚੀ ਖਲਬਲੀ। ਪੁਲਿਸ ਨੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ। ਸਰਟੀਫਿਕੇਟ ਯੂਪੀ ਦੇ ਸ਼ਾਹਗੰਜ ਤੋਂ ਜਾਰੀ ਹੋਇਆ ਦਿਖਾਇਆ ਗਿਆ, ਪਰ ਸ਼ਾਹਗੰਜ ਪ੍ਰਾਇਮਰੀ ਹੈਲਥ ਸੈਂਟਰ(PHC) ਤੋਂ ਲੰਮੇ ਸਮੇਂ ਤੋਂ ਕੋਈ ਸਰਟੀਫਿਕੇਟ ਜਾਰੀ ਨਹੀਂ ਹੋਇਆ।ਵੈੱਬਸਾਈਟ ‘ਤੇ ਅੱਪਲੋਡ ਕੀਤਾ ਗਿਆ ਸਰਟੀਫਿਕੇਟ 2 ਫਰਵਰੀ, 2023 ਨੂੰ ਮਨੋਹਰ ਲਾਲ ਖੱਟਰ ਪੁੱਤਰ ਹਰਬੰਸ਼ ਲਾਲ ਦੇ ਨਾਂ ‘ਤੇ ਜਾਰੀ ਕੀਤਾ ਗਿਆ ਹੈ। ਇਸ ਵਿੱਚ ਮੌਤ 5 ਮਈ, 2022 ਨੂੰ ਦਰਜ ਕੀਤੀ ਗਈ ਹੈ। ਐਡਰੈੱਸ ਵੀ ਹਰਿਆਣਾ ਦੇ ਮੁੱਖ ਮੰਤਰੀ ਦਾ ਹੀ ਹੈ। ਮਾਮਲੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਡੀਐਮ ਚੰਦਰ ਵਿਜੇ ਸਿੰਘ ਨੇ ਸਬੰਧਤ ਅਧਿਕਾਰੀਆਂ ਤੋਂ ਪੁੱਛਗਿੱਛ ਕੀਤੀ।