Connect with us

India

ਡਿਊਟੀ ਦੌਰਾਨ ASI ਦੇ ਗੋਲੀਆਂ ਲੱਗਣ ਕਾਰਨ ਹੋਈ ਮੌਤ

Published

on

ਸੰਗਰੂਰ, ਵਿਨੋਦ ਗੋਇਲ, 10 ਜੂਨ : ਏਐਸਆਈ ਕ੍ਰਿਸ਼ਨ ਦੇਵ ਨੇ ਸੰਗਰੂਰ ਵਿੱਚ ਹਰਿਆਣਾ ਦੀ ਸਰਹੱਦ ਉੱਤੇ ਇੰਟਰਸਟੇਟ ਬਲਾਕ ਵਿਖੇ ਆਪਣੀ ਬੰਦੂਕ ਨਾਲ ਗੋਲੀਆਂ ਲੱਗਣ ਕਾਰਨ ਮੌਤ ਹੋ ਗਈ ਹੈ। ਦਸ ਦਈਏ ਕਿ ਫਿਲਹਾਲ ਪੁਲਿਸ ਇਸ ਕੇਸ ਦੀ ਜਾਂਚ ਕਰ ਰਹੀ ਹੈ ਕਿ ਏਐਸਆਈ ਕ੍ਰਿਸ਼ਨ ਦੇਵ ਨੇ ਆਪਣੇ ਆਪ ‘ਤੇ ਗੋਲੀ ਕਿਉਂ ਚਲਾਈ। ਸਵੇਰੇ 7 ਵਜੇ ਡਿਊਟੀ ‘ਤੇ ਆਏ ਸੀ ਅਤੇ 8:00 ਵਜੇ ਇਕ ਘਟਨਾ ਵਾਪਰੀ।
ਜਾਣਕਾਰੀ ਦੇ ਅਨੁਸਾਰ ਮੂਨਕ ਦੇ ਡੀਐਸਪੀ ਨੇ ਕਿਹਾ ਕਿ ਉਹ ਜਾਂਚ ਕਰ ਰਹੇ ਹਨ ਕਿ ਇਹ ਘਟਨਾ ਕਿਵੇਂ ਵਾਪਰੀ ਹੈ। ਇਸਦੇ ਦੂਸਰੇ ਹੀ ਪਾਸੇ ਪੰਜਾਬ ਪੁਲਿਸ ਦੇ ਇੱਕ ਸਿਪਾਹੀ ਨੂੰ ਇਕਾਂਵਾਸ ਕਰ ਦਿੱਤਾ ਗਿਆ, ਜੋ ਕੋਵਿਡ 19 ਅਧੀਨ ਆਪਣੀ ਡਿਊਟੀ ਪੂਰੀ ਇਮਾਨਦਾਰੀ ਨਾਲ ਕਰ ਰਿਹਾ ਸੀ।