Connect with us

Punjab

ਡਿਗਰੀ ਪੂਰੀ ਕਰਨ ਦੀ ਖੁਸ਼ੀ ‘ਚ ਪਾਰਟੀ ਤੋਂ ਵਾਪਸ ਆ ਰਹੇ 4 ਵਿਦਿਆਰਥੀਆਂ ਦੀ ਮੌਤ

Published

on

PUNJAB : ਦੇਰ ਰਾਤ ਪਟਿਆਲਾ ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ ਹੈ | ਜਿਸ ਵਿੱਚ 6 ਵਿੱਚੋਂ 4 ਵਿਦਿਆਰਥੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਸੂਤਰਾਂ ਮੁਤਾਬਕ ਲਾਅ ਯੂਨੀਵਰਸਿਟੀ ਦੇ ਵਿਦਿਆਰਥੀ ਆਪਣੀ ਡਿਗਰੀ ਪੂਰੀ ਕਰਨ ਦੀ ਖੁਸ਼ੀ ‘ਚ ਇੱਕ ਪਾਰਟੀ ਕਰਨ ਗਏ ਸੀ| ਪਾਰਟੀ ਤੋਂ ਬਾਅਦ ਹੋਟਲ ਤੋਂ ਬਾਹਰ ਨਿਕਲੇ ਸਨ |

ਦੱਸਿਆ ਜਾ ਰਿਹਾ ਹੈ ਕਿ ਗੱਡੀ ਵਿੱਚ 6 ਵਿਦਿਆਰਥੀ ਸਵਾਰ ਸਨ, ਜਦੋਂ ਰਾਤ ਕਰੀਬ 12 ਵਜੇ ਗੱਡੀ ਆਪਣਾ ਸੰਤੁਲਨ ਗੁਆ ​​ਬੈਠੀ ਅਤੇ ਦਰੱਖਤ ਨਾਲ ਜਾ ਟਕਰਾਈ। ਇਸ ਹਾਦਸੇ ‘ਚ ਕਾਰ ‘ਚ ਸਵਾਰ 4 ਵਿਦਿਆਰਥੀਆਂ ਦੀ ਮੌਤ ਹੋ ਗਈ ਅਤੇ ਬਾਕੀ ਗੰਭੀਰ ਜ਼ਖਮੀ ਹੋ ਗਏ। ਜ਼ਖ਼ਮੀਆਂ ਨੂੰ ਪੀਜੀਆਈ ਚੰਡੀਗੜ੍ਹ ਲਿਜਾਇਆ ਗਿਆ ਅਤੇ ਤੁਰੰਤ ਇਲਾਜ ਸ਼ੁਰੂ ਕਰਵਾਇਆ ਗਿਆ |

ਪ੍ਰਨੀਤ ਕੌਰ ਨੇ ਸਾਂਝਾ ਕੀਤਾ ਦੁੱਖ :

ਪਟਿਆਲਾ ਤੋਂ ਸੰਸਦ ਮੈਂਬਰ ਪ੍ਰਨੀਤ ਕੌਰ ਨੇ ਰਾਜੀਵ ਗਾਂਧੀ ਲਾਅ ਯੂਨੀਵਰਸਿਟੀ ਦੇ 4 ਵਿਦਿਆਰਥੀਆਂ ਦੀ ਦੁਰਘਟਨਾ ਵਿੱਚ ਹੋਈ ਮੌਤ ‘ਤੇ ਦੁੱਖ ਸਾਂਝਾ ਕੀਤਾ।