Politics
ਰੱਖਿਆ-ਮੰਤਰੀ ਰਾਜਨਾਥ ਸਿੰਘ ਵੱਲੋਂ ਚੀਨ ਦੇ ਜਨਰਲ ਨਾਲ ਸੀਮਾਂ ਮਸਲੇ ਨੂੰ ਲੈ ਕੇ ਮੀਟਿੰਗ
ਰਾਜਨਾਥ ਸਿੰਘ ਨੇ ਚੀਨ ਨਾਲ ਕੀਤੀ ਮੀਟਿੰਗ ,ਮਾਸਕੋ ਵਿੱਚ 2 ਘੰਟੇ 20 ਮਿੰਟ ਚੱਲੀ ਮੀਟਿੰਗ

ਰਾਜਨਾਥ ਸਿੰਘ ਨੇ ਚੀਨ ਨਾਲ ਕੀਤੀ ਮੀਟਿੰਗ
ਮਾਸਕੋ ਵਿੱਚ 2 ਘੰਟੇ 20 ਮਿੰਟ ਚੱਲੀ ਮੀਟਿੰਗ
ਭਾਰਤ-ਚੀਨ ਸਰਹੱਦ ਮਸਲੇ ਤੇ ਹੋਈ ਗੱਲ
5 ਸਤੰਬਰ : ਭਾਰਤ ਅਤੇ ਚੀਨ ਦੀਆਂ ਸਰਹੱਦਾਂ ਤੇ ਪਿੱਛਲੇ ਕੁਝ ਸਮੇਂ ਤੋਂ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਇਸ ਸਿਲਸਿਲੇ ਵਿੱਚ ਸਾਡੇ ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਵੱਲੋਂ ਮਾਸਕੋ ਵਿੱਚ ਚੀਨ ਦੇ ਜਨਰਲ Wei Fenghe ਨਾਲ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਰਾਜਨੀਤੀ ਦੇ ਵੱਡੇ ਚਿਹਰਿਆਂ ਨੇ ਹਿੱਸਾ ਲਿਆ ਅਤੇ ਲਦਾਖ਼ ਤੇ ਭਾਰਤ-ਚੀਨ ਸੀਮਾਂ ਮਸਲਿਆਂ ਬਾਰੇ ਗੱਲ ਕਰਦੇ ਹੋਏ ਮਾਸਕੋ ਵਿੱਚ ਇਹ ਮੀਟਿੰਗ 2 ਘੰਟੇ 20 ਮਿੰਟ ਤੱਕ ਚੱਲੀ।
ਮੀਟਿੰਗ ਤੋਂ ਪਹਿਲਾ ਸਾਡੇ ਦੇਸ਼ ਦੇ ਵਿਦੇਸ਼ ਮੰਤਰੀ ਸੁਬਰਮਨਿਅਮ ਜੈਸ਼ੰਕਰ ਅਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਵੱਲੋਂ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨਾਲ ਟੈਲੀਫ਼ੋਨ ਤੇ ਗੱਲ ਕੀਤੀ ਗਈ ਸੀ ਅਤੇ ਬਾਅਦ ਵਿੱਚ ਇਹ ਮੀਟਿੰਗ ਤਹਿ ਕੀਤੀ ਗਈ। ਭਾਰਤ-ਚੀਨ ਸੀਮਾਂ ਵਿਵਾਦ ਦੇ ਬਾਅਦ ਇਹ ਪਹਿਲੀ ਅਹਿਮ ਮੀਟਿੰਗ ਹੈ,ਜੋ ਕੱਲ ਸ਼ੁੱਕਰਵਾਰ ਨੂੰ ਮਾਸਕੋ ਵਿੱਚ 2 ਘੰਟੇ 20 ਮਿੰਟ ਤੱਕ ਚੱਲੀ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਚੀਨ ਜਨਰਲ Wei Fenghe ਨਾਲ ਲਦਾਖ਼ ਸਰਹੱਦ ਤੇ ਸੀਮਾਂ ਵਿਵਾਦ ਤੇ ਅਹਿਮ ਚਰਚਾ ਕੀਤੀ।
Continue Reading