Connect with us

Delhi

ਦਿੱਲੀ ਬਜਟ : ਕੇਜਰੀਵਾਲ ਸਰਕਾਰ ਦਾ ਔਰਤਾਂ ਲਈ ਵੱਡਾ ਐਲਾਨ ,’ਆਪ’ ਸਰਕਾਰ ਹਰ ਮਹੀਨੇ ਮਹਿਲਾਵਾਂ ਨੂੰ ਦੇਵੇਗੀ 1000 ਰੁਪਏ

Published

on

4 ਮਾਰਚ 2024: ਅੱਜ ਦਿੱਲੀ ਵਿੱਤ ਮੰਤਰੀ ਆਤਿਸ਼ੀ ਨੇ ਵਿਧਾਨ ਸਭਾ ਵਿੱਚ ਆਪਣਾ 10ਵਾਂ ਬਜਟ ਪੇਸ਼ ਕੀਤਾ| ਵਿੱਤ ਮੰਤਰੀ ਆਤਿਸ਼ੀ ਨੇ ਦਿੱਲੀ ਲਈ 76000 ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ| ਇਸ ਦੌਰਾਨ ਦਿੱਲੀ ਦੀਆਂ ਔਰਤਾਂ ਲਈ ‘ਮੁੱਖ ਮੰਤਰੀ ਮਹਿਲਾ ਸਨਮਾਨ’ ਯੋਜਨਾ ਵੀ ਬਜਟ ਵਿੱਚ ਪੇਸ਼ ਕੀਤੀ ਗਈ

ਆਤਿਸ਼ੀ ਨੇ ਬਜਟ ਵਿੱਚ 18 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ ਹਰ ਮਹੀਨੇ ਇੱਕ ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਹੈ। ਇਸ ਦੇ ਲਈ ਸਰਕਾਰ ਮਹਿਲਾ ਸਨਮਾਨ ਯੋਜਨਾ ਲੈ ਕੇ ਆਈ ਹੈ।

ਵਿਧਾਨ ਸਭਾ ‘ਚ ਬਜਟ ਦੌਰਾਨ ਆਪਣੇ ਭਾਸ਼ਣ ‘ਚ ਆਤਿਸ਼ੀ ਨੇ ਕਿਹਾ, ”ਹੁਣ ਤੱਕ ਅਮੀਰ ਦਾ ਬੱਚਾ ਅਮੀਰ ਹੁੰਦਾ ਸੀ, ਗਰੀਬ ਦਾ ਬੱਚਾ ਗਰੀਬ ਰਹਿੰਦਾ ਸੀ। ਇਹ ਰਾਮ ਰਾਜ ਦੇ ਸੰਕਲਪ ਦੇ ਉਲਟ ਸੀ। ਕੇਜਰੀਵਾਲ ਸਰਕਾਰ ਨੇ ਇਸ ਨੂੰ ਬਦਲ ਦਿੱਤਾ ਹੈ। ਅੱਜ ਮਜ਼ਦੂਰ ਬੱਚੇ ਵੀ ਪ੍ਰਬੰਧਕ ਬਣ ਰਹੇ ਹਨ।