Connect with us

Uncategorized

ਗੁਰਲਾਲ ਪਹਿਲਵਾਨ ਹੱਤਿਆਕਾਂਡ ਤਿੰਨ ਗ੍ਰਿਫ਼ਤਾਰ,ਦਿੱਲੀ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ

Published

on

ਕਾਂਗਰਸ ਦੇ ਯੂਥ ਜ਼ਿਲ੍ਹਾ ਪ੍ਰਧਾਨ ਤੇ ਗੋਲੇਵਾਲਾ ਤੋਂ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗੁਰਲਾਲ ਸਿੰਘ ਭੁੱਲਰ ਉਰਫ਼ ਗੁਰਲਾਲ ਪਹਿਲਵਾਨ ਹੱਤਿਆਕਾਂਡ ‘ਚ ਦਿੱਲੀ ਪੁਲਿਸ ਨੇ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਿਨ੍ਹਾਂ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਉਨ੍ਹਾਂ ਵਿਚ ਸ਼ੂਟਰ ਸੁਖਵਿੰਦਰ, ਸੌਰਭ ਤੇ ਗੁਰਿੰਦਰ ਸ਼ਾਮਲ ਹਨ। ਉਨ੍ਹਾਂ ਤੋਂ ਹੱਤਿਆਕਾਂਡ ਸਬੰਧੀ ਪੁੱਛਗਿੱਛ ਕੀਤੀ ਜਾ ਰਹੀ ਹੈ। ਗੁਰਲਾਲ ਹੱਤਿਆਕਾਂਡ ਨੂੰ ਸੁਲਝਾਉਣ ‘ਚ ਪੰਜਾਬ ਪੁਲਿਸ ਦੀ ਮਦਦ ਦਿੱਲੀ ਤੇ ਰਾਜਸਥਾਨ ਪੁਲਿਸ ਵੀ ਕਰ ਰਹੀ ਹੈ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਦਿੱਲੀ ਪੁਲਿਸ ਨੇ ਕੁਝ ਸ਼ੱਕੀ ਲੋਕਾਂ ਨੂੰ ਰਾਊਂਡਅਪ ਕਰ ਕੇ ਪੁੱਛਗਿੱਛ ਵੀ ਕੀਤੀ ਸੀ।

ਪੁਲਿਸ ਸੂਤਰਾਂ ਅਨੁਸਾਰ ਪੁਲਿਸ ਦੀ ਜਾਂਚ ਦਾ ਵੱਡਾ ਆਧਾਰ ਲਾਰੈਂਸ ਬਿਸ਼ਨੋਈ ਵੱਲੋਂ ਸੋਸ਼ਲ ਮੀਡੀਆ ‘ਤੇ ਅਪਲੋਡ ਕੀਤੀ ਗਈ। ਉਹ ਪੋਸਟ ਹੈ ਜਿਸ ਵਿਚ ਰਾਜਸਥਾਨ ਦੇ ਅਜਮੇਰ ਦੀ ਜੇਲ੍ਹ ‘ਚ ਬੰਦ ਲਾਰੈਂਸ ਬਿਸ਼ਨੋਈ ਨੇ ਹੱਤਿਆ ਦੀ ਜ਼ਿੰਮੇਵਾਰੀ ਬਦਲੇ ਦੇ ਰੂਪ ‘ਚ ਲਈ ਹੈ। ਇਸੇ ਪੋਸਟ ਤੋਂ ਬਾਅਦ ਪੁਲਿਸ ਦੀ ਜਾਂਚ ਨੂੰ ਦਿਸ਼ਾ ਮਿਲੀ ਤੇ ਪੁਲਿਸ ਕੜੀਆਂ ਜੋੜਦੀ ਹੋਈ ਜਾਂਚ ਨੂੰ ਅੱਗੇ ਵਧਾਉਣ ‘ਚ ਜੁਟ ਗਈ। ਬੀਤੇ ਦਿਨੀਂ ਦਿੱਲੀ ਪਰਵਾਸ ਦੌਰਾਨ ਗੁਰਲਾਲ ਨੇ ਹਮਲੇ ਦਾ ਖਦਸ਼ਾ ਪ੍ਰਗਟਾਇਆ ਸੀ।

ਜਿਸ ਦੇ ਮੱਦੇਨਜ਼ਰ ਪੰਜਾਬ ਪੁਲਿਸ ਦੀ ਅਪੀਲ ‘ਤੇ ਦਿੱਲੀ ਪੁਲਿਸ ਵੱਲੋਂ ਸ਼ੁੱਕਰਵਾਰ ਨੂੰ ਇਕ ਆਪ੍ਰੇਸ਼ਨ ਚਲਾਇਆ ਗਿਆ ਸੀ। ਜਿਸ ਵਿਚ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜੇ ਕੁਝ ਲੋਕਾਂ ਤੋਂ ਪੁੱਛਗਿੱਛ ਕੀਤੀ ਗਈ। ਇਸੇ ਤਰ੍ਹਾਂ ਪੰਜਾਬ ਪੁਲਿਸ ਦੇ ਅਧਿਕਾਰੀ ਰਾਜਸਥਾਨ ਪੁਲਿਸ ਦੇ ਸੰਪਰਕ ‘ਚ ਹਨ ਤਾਂ ਜੋ ਅਜਮੇਰ ਜੇਲ੍ਹ ‘ਚ ਬੰਦ ਲਾਰੈਂਸ ਤਕ ਉਹ ਪਹੁੰਚ ਕਰ ਕੇ ਉਸ ਤੋਂ ਪੁੱਛਗਿੱਛ ਕਰ ਸਕੇ। ਲਾਰੈਂਸ ਬਿਸ਼ਨੋਈ ਨੂੰ ਹਾਈ ਕੋਰਟ ਤੋਂ ਕੁਝ ਅਜਿਹੀ ਮਨਜ਼ੂਰੀ ਹੈ।

ਜਿਸ ਨੂੰ ਦੇਖਦੇ ਹੋਏ ਉਸ ਨੂੰ ਅਜਮੇਰ ਜੇਲ੍ਹ ਤੋਂ ਬਾਹਰ ਨਹੀਂ ਲਿਜਾਇਆ ਜਾ ਸਕਦਾ। ਜਿਸ ਨੂੰ ਦੇਖਦੇ ਹੋਏ ਪੰਜਾਬ ਪੁਲਿਸ ਅਜਮੇਰ ਜੇਲ੍ਹ ‘ਚ ਰਾਜਸਥਾਨ ਪੁਲਿਸ ਜ਼ਰੀਏ ਪੁੱਛਗਿੱਛ ਕਰਨ ਦਾ ਯਤਨ ਕਰ ਰਹੀ ਹੈ। ਲਾਰੈਂਸ ਬਿਸ਼ਨੋਈ ਵੱਲੋਂ ਹੱਤਿਆ ਦੀ ਜ਼ਿੰਮੇਵਾਰੀ ਗੋਲਡੀ ਬਰਾੜ ਨੂੰ ਗਰੁੱਪ ‘ਚ ਦਿੱਤੀ ਸੀ। ਜਿਸ ਨੂੰ ਦੇਖਦੇ ਹੋਏ ਪੁਲਿਸ ਅਧਿਕਾਰੀਆਂ ਦੀ ਇਕ ਟੀਮ ਗੋਲਡੀ ਬਾਰੇ ਅੰਕੜਾ ਜੁਟਾ ਰਹੀ ਹੈ।