Punjab
ਪੰਜਾਬ ਸਰਕਾਰ ਵੱਲੋਂ ਗਰੀਬਾਂ ਨੂੰ ਦਿੱਤੀ ਜਾਣ ਵਾਲੀ ਕਣਕ ਚੋਂ ਡੀਪੂ ਹੋਲਡਰਾਂ ਵੱਲੋਂ ਲੱਗ ਰਿਹਾ ਚੂਨਾ

ਤਰਨਤਾਰਨ, 17 ਮਾਰਚ (ਮਨਦੀਪ ਸਿੰਘ ):ਪੰਜਾਬ ਸਰਕਾਰ ਵੱਲੋਂ ਗਰੀਬਾਂ ਨੂੰ ਦੋ ਰੁਪਏ ਕਿੱਲੋ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਦਿੱਤੀ ਜਾਣ ਵਾਲੀ ਕਣਕ ਵਿਚ ਗਰੀਬ ਖਪਤਕਾਰਾਂ ਨੂੰ ਡੀਪੂ ਹੋਲਡਰਾਂ ਵੱਲੋਂ ਹਰ ਤੋੜੇ ਚੋਂ ਬੰਬੂ ਨਾਲ ਡੇੜ ਤੋਂ ਦੋ ਕਿੱਲੋ ਤੱਕ ਕਣਕ ਕੱਢ ਕੇ ਚੂਨਾ ਲਗਾਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ| ਅਜਿਹੀ ਹੀ ਇਕ ਤਾਜਾ ਮਿਸਾਲ ਉਸ ਸਮੇਂ ਸਾਹਮਣੇ ਆਈ ਜਦੋਂ ਦਾਣਾ ਮੰਡੀ ਵਿਚ ਇਕ ਡੀਪੂ ਹੋਲਡਰ ਵੱਲੋਂ ਗਰੀਬਾਂ ਨੂੰ ਦਿੱਤੀ ਜਾਣ ਵਾਲੀ ਕਣਕ ਦੇ ਹਰੇਕ ਤੋੜੇ ਚੋਂ ਕਣਕ ਘੱਟ ਹੋਣ ਦਾ ਰੌਲਾ ਪਾਇਆ ਅਤੇ ਕਣਕ ਤੋਲ ਕੇ ਵੇਖੀ ਤਾਂ ਹਰ ਤੋੜੇ ਚੋਂ ਡੇੜ ਤੋਂ ਦੋ ਕਿੱਲੋ ਤੱਕ ਕਣਕ ਘੱਟ ਨਿਕਲੀ, ਪ੍ਰੰਤੂ ਡੀਪੂ ਹੋਲਡਰ ਵੱਲੋਂ ਪਿੱਛੋਂ ਹੀ ਕਣਕ ਘੱਟ ਆਈ ਹੋਣ ਦਾ ਬਹਾਨਾ ਲਗਾ ਕੇ ਉਸ ਵਕਤ ਭਾਵੇਂ ਆਪਣੇ ਬੁੱਤਾ ਸਾਰ ਲਿਆ| ਪ੍ਰੰਤੂ ਮਨਰੇਗਾ ਮਜਦੂਰ ਯੂਨੀਅਨ (ਸੀਟੂ) ਦੇ ਸੂਬਾ ਸਕੱਤਰ ਕਾਮਰੇਡ ਦਲਵਿੰਦਰ ਸਿੰਘ ਪੰਨੂੰ ਨੇ ਖੁਰਾਕ ਅਤੇ ਸਿਵਲ ਸਪਲਾਈ ਮਹਿਕਮੇਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਡੀਪੂ ਹੋਲਡਰ ਦਾ ਲਾਇਸੰਸ ਕੈਂਸਲ ਕਰਕੇ ਇਸ ਵਿਰੁੱਧ ਕੇਸ ਦਰਜ ਨਾ ਕੀਤਾ ਤਾਂ ਡੀਐ~ਫਸੀ ਦੇ ਦਫਤਰ ਮੂਹਰੇ ਧਰਨਾ ਦਿੱਤਾ ਜਾਵੇਗਾ|ਜਦਕਿ ਸੰਪਰਕ ਕਰਨ ਤੇ ਸਹਾਇਕ ਫੂਡ ਅਤੇ ਸਿਵਲ ਸਪਲਾਈ ਅਫਸਰ ਨਵਦੀਪ ਸਿੰਘ ਨੇ ਸੰਪਰਕ ਕਰਨ ਤੇ ਦੱਸਿਆ ਕਿ ਡੀਪੂ ਹੋਲਡਰ ਵੱਲੋਂ ਕੀਤੇ ਘੁਟਾਲੇ ਦੀ ਜਾਂਚ ਕਰਨ ਤੋਂ ਬਾਅਦ ਢੁੱਕਵੀਂ ਕਾਰਵਾਈ ਕੀਤੀ ਜਾਵੇਗੀ|
ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਸਬਜੀ ਮੰਡੀ ਤਰਨਤਾਰਨ ਵਿਖੇ ਅੱਜ ਗਰੀਬੀ ਰੇਖਾ ਅਧੀਨ ਆਉਂਦੇ ਲੋਕਾਂ ਨੂੰ ਪੰਜਾਬ ਸਰਕਾਰ ਵੱਲੋਂ 2 ਰੁਪਏ ਕਿੱਲੋ ਵਾਲੀ ਕਣਕ ਡੀਪੂ ਹੋਲਡਰ ਵੱਲੋਂ ਦਿੱਤੀ ਜਾ ਰਹੀ ਸੀ ਅਤੇ ਬੜੀ ਕਾਹਲੀ ਨਾਲ ਡੀਪੂ ਹੋਲਡਰ ਲੋਕਾਂ ਬਿਨ੍ਹਾਂ ਕੰਡਾ ਕੀਤੇ ਕਣਕ ਦੇ ਰਿਹਾ ਸੀ| ਜਿਸ ਤੇ ਕੁੱਝ ਲੋਕਾਂ ਨੂੰ ਤੋੜਿਆਂ ਵਿਚ ਕਣਕ ਘੱਟ ਹੋਣ ਦਾ ਸਕ ਹੋਇਆ ਅਤੇ ਜਦੋਂ ਸਰਕਾਰੀ ਤੋੜਿਆਂ ਨੂੰ ਤੋਲ ਕੇ ਦੇਖਿਆ ਗਿਆ ਤਾਂ ਹਰ ਤੋੜੇ ਵਿੱਚੋਂ ਡੇੜ ਤੋਂ ਦੋ ਕਿੱਲੋ ਤੱਕ ਕਣਕ ਘੱਟ ਨਿਕਲੀ| ਜਿਸ ਕਾਰਨ ਖਪਤਕਾਰਾਂ ਨੇ ਰੌਲਾ ਪਾ ਦਿੱਤਾ ਅਤੇ ਡੀਪੂ ਹੋਲਡਰ ਪਾਸੋਂ ਕਣਕ ਘੱਟ ਹੋਣ ਦਾ ਕਾਰਨ ਪੁੱਛਿਆ| ਪਰ ਡੀਪੂ ਹੋਲਡਰ ਫੂਡ ਅਤੇ ਸਿਵਲ ਸਪਲਾਈ ਵਿਭਾਗ ਦਾ ਦੋਸ. ਦੱਸ ਕੇ ਆਪਣਾ ਪੱਲਾ ਝਾੜਿਆ ਅਤੇ ਖਪਤਕਾਰਾਂ ਨੂੰ ਕਣਕ ਵੰਡਣੀ ਬੰਦ ਕਰਨ ਦਾ ਡਰਾਵਾ ਦੇ ਕੇ ਘੱਟ ਕਣਕ ਹੀ ਵੰਡ ਦਿੱਤੀ| ਖਪਤਕਾਰਾਂ ਨੇ ਮੰਗ ਕੀਤੀ ਹੈ ਕਿ ਡੀਪੂ ਹੋਲਡਰ ਦੇ ਖਿਲਾਫ ਕਾਰਵਾਈ ਕਰਕੇ ਉਸਦਾ ਲਾਇਸੰਸ ਰੱਦ ਕੀਤਾ ਜਾਵੇ|