Amritsar
ਰੋ-ਰੋ ਕਿਸਾਨ ਨੇ ਦੱਸੀ ਆਪਣੀ ਦਾਸਤਾਂ, ਕੋਰਟ ਦਾ ਸਟੇ ਹੋਣ ਬਾਵਜ਼ੂਦ ਪੁਲਿਸ ਨਹੀਂ ਕੱਟਣ ਦੇ ਰਹੀ ਫ਼ਸਲ

- ਕਾਂਗਰਸੀ ਐਮ.ਐਲ.ਏ ਦੇ ਕਹਿਣ ਤੇ ਪੁਲਸ ਨਹੀਂ ਕਰ ਰਹੀ ਕਾਰਵਾਹੀ – ਸਿਰਸਾ
ਅੰਮ੍ਰਿਤਸਰ, 05 ਜੁਲ;ਆਈ (ਗੁਰਪ੍ਰੀਤ ਸਿੰਘ): ਜਿਥੇ ਇੱਕ ਪਾਸੇ ਪੰਜਾਬ ਸਰਕਾਰ ਕਿਸਾਨ ਦੀ ਹਿਤੈਸ਼ੀ ਬਣ ਰਹੀ ਹੈ ਤੇ ਕਿਸਾਨਾਂ ਦੇ ਹੱਕ ‘ਚ ਕਈ ਤਰ੍ਹਾਂ ਦੇ ਬਿਆਨ ਬਾਜ਼ੀਆ ਕਰ ਰਹੀ ਤੇ ਦੂਜੇ ਪਾਸੇ ਕਾਂਗਰਸ ਸਰਕਾਰ ਦੇ ਐਮ.ਐਲ.ਏ ਕਿਸਾਨਾਂ ਨਾਲ ਘਪਲੇ ਬਾਜ਼ੀਆ ਕਰ ਰਹੀ ਹੈ। ਤਾਜ਼ਾ ਮਾਮਲਾ ਹੈ ਅੰਮ੍ਰਿਤਸਰ ਦੇ ਬਲਾਕ ਬਾਬਾ ਬਕਾਲਾ ਦਾ ਜਿਥੇ ਕੁਲਵੰਤ ਸਿੰਘ ਵਾਸੀ ਢਿਲਵਾਂ ਨੇ ਪੰਚਾਇਤੀ ਜਮੀਨ 50 ਏਕੜ ਠੇਕੇ ਤੇ ਲਈ ਤੇ ਇਸ ਜਮੀਨ ਦਾ ਪਟੇਨਾਮਾ ਵੀ ਹੋਇਆ ਤੇ ਇਸ ਦਾ ਕੇਸ ਵੀ ਮਾਨਯੋਗ ਅਦਾਲਤ ‘ਚ ਲੱਗਾ ਹੋਇਆ ਅਤੇ ਮਾਨਯੋਗ ਅਦਾਲਤ ਵਲੋਂ ਉਹਨਾਂ ਨੂੰ ਸਟੇ ਵੀ ਮਿਲਿਆ ਹੋਇਆ ਹੈ ਤੇ ਉਸ ਜ਼ਮੀਨ ਤੇ ਹਲਕਾ ਵਿਧਾਇਕ ਤੇ ਪਿੰਡ ਦੀ ਸਰਪੰਚ ਵਲੋਂ ਨਜਾਇਜ ਕਬਜਾ ਕੀਤਾ ਜਾ ਰਿਹਾ ਤੇ ਇਸ ਵਿੱਚ ਡੀ.ਐਸ.ਪੀ ਬਾਬਾ ਬਕਾਲਾ ਓਹਨਾ ਦਾ ਸਾਥ ਦੇ ਰਿਹਾ ਹੈ।

ਦੂਜੇ ਪਾਸੇ ਪੀੜਤ ਕਿਸਾਨ ਨੇ ਗੱਲ ਬਾਤ ਕਰਦਿਆਂ ਕਿਹਾ ਕਿ ਉਹਨਾਂ ਵਲੋਂ ਅਗਲੇ ਸਾਲ ਦਾ ਵੀ ਫ਼ਸਲ ਦਾ ਕਿਰਾਇਆ ਪਹਿਲੇ ਹੀ ਦੇ ਦਿੱਤਾ ਗਿਆ ਤਾਂ ਜੋ ਓਹਨਾ ਨੂੰ ਪ੍ਰੇਸ਼ਾਨ ਨਾ ਕੀਤਾ ਜਾਵੇ। ਪਰ ਐਮ.ਐਲ.ਏ ਭਲਾਈਪੁਰ ਵਲੋਂ ਓਹਨਾ ਨੂੰ ਬਹੁਤ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਤੇ ਉਹਨਾਂ ਦੀ ਸਰਕਾਰ ਹੋਣ ਕਾਰਨ ਬਾਬਾ ਬਕਾਲਾ ਦੇ ਡੀ. ਐਸ.ਪੀ ਵੀ ਉਹਨਾਂ ਦੀ ਮਦਦ ਕਰ ਰਹੇ ਹਨ।