Connect with us

Punjab

DIG ਨੇ ਅਚਾਨਕ ਮਾਰੀ ਰੇਡ, ਸੁੱਤੇ ਪਏ ਅਫ਼ਸਰ ਕੀਤੇ ਮੁਅੱਤਲ

Published

on

ਡੀ.ਆਈ.ਜੀ. ਹਰਮਨਬੀਰ ਸਿੰਘ ਗਿੱਲ ਵੱਲੋਂ ਟਾਂਡਾ ਥਾਣੇ ਵਿੱਚ ਜਲੰਧਰ ਰੇਂਜ ਦੀ ਛਾਪੇਮਾਰੀ ਕੀਤੀ ਗਈ ਹੈ। ਜਾਣਕਾਰੀ ਮੁਤਾਬਕ ਉਨ੍ਹਾਂ ਨੇ ਸਵੇਰੇ 7:30 ਵਜੇ ਟਾਂਡਾ ਥਾਣੇ ਦੀ ਅਚਨਚੇਤ ਚੈਕਿੰਗ ਕੀਤੀ। ਉਨ੍ਹਾਂ ਦਾ ਨਿਰੀਖਣ ਪੰਜਾਬ ਪੁਲਿਸ ਦੇ ਡਿਊਟੀ ਪ੍ਰੋਟੋਕੋਲ ਦੀ ਸਖ਼ਤੀ ਨਾਲ ਪਾਲਣਾ ਨੂੰ ਯਕੀਨੀ ਬਣਾਉਣਾ ਸੀ।

ਇਸ ਦੌਰਾਨ ਥਾਣੇ ਵਿੱਚ ਸਿਰਫ਼ ਸਹਾਇਕ ਮੁਨਸ਼ੀ ਹੀ ਬਿਨਾਂ ਹਥਿਆਰ ਦੇ ਮੌਜੂਦ ਸੀ। ਸਵੇਰੇ 08:00 ਵਜੇ ਲਈ ਨਿਧਾਰਤ ਰੋਲ ਕਾਲ ਥਾਣੇ ਵੱਲੋਂ ਲਾਗੂੁ ਨਹੀਂ ਕੀਤੀ ਗਈ ਸੀ, ਜੋ ਕਿ ਸੀਨੀਅਰ ਅਫਸਰਾਂ ਦੇ ਨਿਰਦੇਸ਼ਾਂ ਦੀ ਸਿੱਧੀ ਉਲੰਘਣਾ ਮੰਨਿਆ ਗਿਆ ਹੈ।

ਐਸ.ਐਚ.ਓ. ਥਾਣਾ ਟਾਂਡਾ ਅਤੇ ਡੀ.ਐਸ.ਪੀ. ਟਾਂਡਾ ਵੀ ਆਪਣੇ ਨਿਵਾਸ ਸਥਾਨਾਂ ਵਿੱਚ ਸੌ ਰਹੇ ਸਨ। ਬਾਕੀ ਰਹਿੰਦੀ ਪੁਲਿਸ ਫੋਰਸ ਥਾਣੇ ਵਿੱਚ ਸਵੇਰੇ 9 ਵਜੇ ਦੇ ਦਰਮਿਆਨ ਪਹੁੰਚੀ, ਜੋ ਕਿ ਡੀ.ਆਈ.ਜੀ. ਦੇ ਦੌਰੇ ਤੋਂ 1 ਘੰਟਾ 45 ਮਿੰਟ ਬਾਅਦ ਸੀ। ਜਿਸ ਨਾਲ ਥਾਣੇ ਵਿੱਚ ਸੁਰੱਖਿਆ ਦੀ ਕਮੀ ਅਤੇ ਸੰਭਾਵਿਤ ਖਤਰੇ ਦਾ ਪਤਾ ਲੱਗਦਾ ਹੈ। ਡਿਊਟੀ ਵਿੱਚ ਲਾਪਰਵਾਹੀ ਅਤੇ ਨਿਗਰਾਨੀ ਦੀ ਘਾਟ ਕਾਰਨ ਐਸ.ਐਚ.ਓ. ਟਾਂਡਾ, ਐਸ.ਆਈ. ਰਮਨ ਕੁਮਾਰ ਨੂੰ ਮੁਅੱਤਲ ਕਰਕੇ ਪੁਲਿਸ ਲਾਈਨ ਭੇਜਿਆ ਗਿਆ।

Continue Reading