Uncategorized
ਅਨੰਤ ਅੰਬਾਨੀ ਦੇ ਵਿਆਹ ਸਮਾਰੋਹ ‘ਚ ਪਹੁੰਚੇ ਦਿਲਜੀਤ ਦੋਸਾਂਝ , ਦੇਸੀ ਲੁੱਕ ਸਭ ਤੋਂ ਆਕਰਸ਼ਕ

2 ਮਾਰਚ 2024: ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਅੰਬਾਨੀ ਪਰਿਵਾਰ ਦੇ ਵਿਆਹ ਸਮਾਰੋਹ ਦੇ ਵਿੱਚ ਪਹੁੰਚ ਚੁੱਕੇ ਹਨ । ਜੀ ਹਾਂ, ਹਾਲ ਹੀ ‘ਚ ਕੁਝ ਤਸਵੀਰਾਂ ਅਤੇ ਵੀਡੀਓਜ਼ ਸਾਹਮਣੇ ਆਈਆਂ ਹਨ, ਜਿਸ ‘ਚ ਦਿਲਜੀਤ ਦੋਸਾਂਝ ਅੰਬਾਨੀ ਪਰਿਵਾਰ ਦੇ ਇਕ ਸਮਾਰੋਹ ‘ਚ ਸ਼ਾਮਲ ਹੋਏ। ਦਿਲਜੀਤ ਦੋਸਾਂਝ ਦਾ ਦੇਸੀ ਲੁੱਕ ਸਭ ਤੋਂ ਆਕਰਸ਼ਕ। ਗਾਇਕ ਨੇ ਚਿੱਟੇ ਕੁੜਤੇ-ਪਜਾਮੇ ਦੇ ਨਾਲ ਲਾਲ ਪੱਗ ਬੰਨ੍ਹੀ ਹੋਈ ਹੈ।
ਬੀਤੀ ਰਾਤ ਮੁਕੇਸ਼ ਅੰਬਾਨੀ ਅਤੇ ਬੇਟੇ ਅਨੰਤ-ਰਾਧਿਕਾ ਦੀ ਕਾਕਟੇਲ ਪਾਰਟੀ ਹੋਈ, ਜਿਸ ‘ਚ ਹਾਲੀਵੁੱਡ ਸਿੰਗਰ ਰਿਹਾਨਾ ਨੇ ਪਰਫਾਰਮ ਕੀਤਾ। ਰਿਹਾਨਾ ਨੇ ਇਸ ਇਕ ਪਰਫਾਰਮੈਂਸ ਲਈ 50 ਕਰੋੜ ਰੁਪਏ ਤੋਂ ਜ਼ਿਆਦਾ ਦੀ ਫੀਸ ਲਈ। ਹੁਣ ਇਹ ਦੇਖਣਾ ਕਾਫੀ ਦਿਲਚਸਪ ਹੋਵੇਗਾ ਕਿ ਦਿਲਜੀਤ ਦੋਸਾਂਝ ਇਸ ਇਵੈਂਟ ‘ਚ ਆਪਣੀ ਮੌਜੂਦਗੀ ਦੌਰਾਨ ਅੰਬਾਨੀ ਪਰਿਵਾਰ ਤੋਂ ਕਿੰਨੀ ਫੀਸ ਲੈਂਦੇ ਹਨ।
ਦੇਸ਼ ਦੇ ਸਭ ਤੋਂ ਅਮੀਰ ਕਾਰੋਬਾਰੀ ਮੁਕੇਸ਼ ਅੰਬਾਨੀ ਦੇ ਸਭ ਤੋਂ ਛੋਟੇ ਬੇਟੇ ਅਨੰਤ ਅੰਬਾਨੀ ਦਾ ਵਿਆਹ ਨੇੜੇ ਹੈ। ਇਸ ਵਿਆਹ ਤੋਂ ਪਹਿਲਾਂ ਮੁਕੇਸ਼ ਅੰਬਾਨੀ ਨੇ ਆਪਣੇ ਜੱਦੀ ਸ਼ਹਿਰ ਜਾਮਨਗਰ, ਗੁਜਰਾਤ ਵਿੱਚ ਇੱਕ ਸ਼ਾਨਦਾਰ ਪ੍ਰੀ-ਵੈਡਿੰਗ ਫੰਕਸ਼ਨ ਦਾ ਆਯੋਜਨ ਕੀਤਾ ਹੈ। ਜਿੱਥੇ ਫਿਲਮੀ ਸਿਤਾਰਿਆਂ ਸਣੇ ਦੇਸ਼-ਵਿਦੇਸ਼ ਦੀਆਂ ਕਈ ਮਸ਼ਹੂਰ ਹਸਤੀਆਂ ਪਹੁੰਚੀਆਂ ਹਨ। ਇਸ ਦੌਰਾਨ ਅੰਬਾਨੀ ਪਰਿਵਾਰ ਨੇ ਮਹਿਮਾਨਾਂ ਦੇ ਠਹਿਰਣ ਦਾ ਖਾਸ ਪ੍ਰਬੰਧ ਕੀਤਾ ਹੈ।