Punjab
ਭਾਰਤ-ਪਾਕਿ ਸਰਹੱਦ ‘ਤੇ ਡਰੋਨ ਦੀ ਮੁੜ ਤੋਂ ਹੋਈ ਘੁਸਪੈਠ,ਜਵਾਨਾਂ ਨੇ ਕੀਤਾ ਬਰਾਮਦ

ਤਰਨਤਾਰਨ : ਜ਼ਿਲ੍ਹੇ ਅੰਦਰ ਭਾਰਤ-ਪਾਕਿਸਤਾਨ ਸਰਹੱਦ ਨੇੜੇ ਇੱਕ ਕਿਸਾਨ ਦੀ ਜ਼ਮੀਨ ’ਤੇ ਡਿੱਗਿਆ ਪਾਕਿਸਤਾਨੀ ਡਰੋਨ (ਕਵਾਡ ਹੈਲੀਕਾਪਟਰ) ਬਰਾਮਦ ਕਰ ਲਿਆ ਗਿਆ ਹੈ। ਪੁਲਿਸ ਅਤੇ BSF ਵੱਲੋਂ ਸਾਂਝਾ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ।
ਭਾਰਤ-ਪਾਕਿ ਸਰਹੱਦ ਨੇੜੇ ਸਥਿਤ ਬੀ.ਓ.ਪੀ. ‘ਵਣ ਤਾਰਾ ਸਿੰਘ’ ਇਲਾਕੇ ਦੇ ਪਿੰਡ ਜੰਡੋਕੇ ਤੋਂ ਕਿਸਾਨ ਗੁਰਮੁੱਖ ਸਿੰਘ ਵਾਸੀ ਰਾਜੋਕੇ ਦੀ ਜ਼ਮੀਨ ‘ਤੇ ਡਰੋਨ ਡਿੱਗਣ ਦੀ ਸੂਚਨਾ ਮਿਲਣ ‘ਤੇ ਥਾਣਾ ਖਾਲੜਾ ਅਤੇ ਬੀ.ਐੱਸ.ਐੱਫ. ਦੀ 103 ਬਟਾਲੀਅਨ ਨੇ ਸਾਂਝੇ ਤੌਰ ‘ਤੇ ਤਲਾਸ਼ੀ ਮੁਹਿੰਮ ਚਲਾਈ। ਡੀ.ਐਸ.ਪੀ ਭਿੱਖੀਵਿੰਡ ਪ੍ਰੀਤਇੰਦਰ ਸਿੰਘ ਨੇ ਦੱਸਿਆ ਕਿ ਡਰੋਨ ਬਰਾਮਦ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।