Amritsar
ਅਟਾਰੀ ਸਰਹੱਦ ਨੇੜੇ ਡਰੋਨ ਹੋਇਆ ਬਰਾਮਦ…

ਅੰਮ੍ਰਿਤਸਰ 13ਸਤੰਬਰ 2023: ਪੰਜਾਬ ਦੇ ਅੰਮ੍ਰਿਤਸਰ ਵਿੱਚ ਦਿਹਾਤੀ ਪੁਲਿਸ ਨੇ ਇੱਕ ਹੋਰ ਡਰੋਨ ਜ਼ਬਤ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਹ ਡੀਜੇਆਈ ਮਿੰਨੀ ਡਰੋਨ ਹੈ, ਜੋ ਸਰਹੱਦ ਪਾਰੋਂ ਹੈਰੋਇਨ ਦੀ ਖੇਪ ਦੀ ਥੋੜ੍ਹੀ ਮਾਤਰਾ ਪ੍ਰਾਪਤ ਕਰਨ ਵਿੱਚ ਮਦਦ ਕਰਦਾ ਹੈ। ਪੁਲੀਸ ਨੇ ਡਰੋਨ ਬਰਾਮਦਗੀ ਅਤੇ ਸੂਚਨਾ ਦੇ ਆਧਾਰ ’ਤੇ ਦੋ ਸਮੱਗਲਰਾਂ ਰਾਜਵਿੰਦਰ ਸਿੰਘ ਉਰਫ਼ ਗੋਲਡੀ ਅਤੇ ਰਣਜੀਤ ਸਿੰਘ ਉਰਫ਼ ਰਾਜਾ ਵਾਸੀ ਹਰਦੋਰਤਨਾ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਥਾਣਾ ਘਰਿੰਡਾ ਦੇ ਐਸਐਚਓ ਨੇ ਦੱਸਿਆ ਕਿ ਗੋਲਡੀ ਅਤੇ ਰਾਜਾ ਘਰਿੰਡਾ ਵਿੱਚ ਰਹਿਣ ਬਾਰੇ ਗੁਪਤ ਸੂਚਨਾ ਮਿਲੀ ਸੀ। ਇਹ ਖੁਲਾਸਾ ਹੋਇਆ ਸੀ ਕਿ ਇਹ ਦੋਵੇਂ ਪਾਕਿਸਤਾਨੀ ਸਮੱਗਲਰਾਂ ਦੇ ਸੰਪਰਕ ਵਿੱਚ ਸਨ ਅਤੇ ਉਨ੍ਹਾਂ ਨੇ ਇਹ ਖੇਪ ਡਰੋਨ ਰਾਹੀਂ ਪਿੰਡ ਧਨੋਆ ਵਿੱਚ ਸੁੱਟੀ ਸੀ। ਪੁਲਿਸ ਨੇ ਸੂਚਨਾ ਦੇ ਆਧਾਰ ‘ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਐਨਡੀਪੀਐਸ ਅਤੇ ਏਅਰਕ੍ਰਾਫਟ ਐਕਟ ਤਹਿਤ ਕੇਸ ਦਰਜ
ਡਰੋਨ ਬਰਾਮਦ ਕਰਨ ਤੋਂ ਬਾਅਦ ਪੁਲਿਸ ਨੇ ਦੋਵੇਂ ਤਸਕਰ ਰਾਜਾ ਅਤੇ ਗੋਲਡੀ ਦੇ ਖਿਲਾਫ ਐਨਡੀਪੀਐਸ ਐਕਟ ਦੇ ਨਾਲ-ਨਾਲ ਏਅਰਕ੍ਰਾਫਟ ਐਕਟ 1934 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਦੋਵਾਂ ਦੀ ਗ੍ਰਿਫ਼ਤਾਰੀ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।