Punjab
ਮਿਸਾਲ ਬਣੀ ਡਰੱਗ ਕੰਟਰੋਲ ਅਫ਼ਸਰ ਨਵਦੀਪ ਕੌਰ, ਜਾਣੋ ਕਿਵੇਂ
ਪੰਜਾਬ ਦੀ ਲੇਡੀ ਡਰੱਗ ਕੰਟਰੋਲਰ ਅਫ਼ਸਰ ਨਵਦੀਪ ਕੌਰ ਨੇ ਪੂਰੀ ਦੁਨੀਆ ‘ਚ ਇਕ ਮਿਸਾਲ ਕਾਇਮ ਕਰ ਦਿਤੀ ਹੈ। ਜੀ ਹਾਂ, ਡਰੱਗ ਕੰਟਰੋਲ ਅਫਸਰ ਨਵਦੀਪ ਕੌਰ ਨੇ ਡਿਊਟੀ ਦੇ ਨਾਲ-ਨਾਲ ਫੈਸ਼ਨ ਦੀ ਦੁਨੀਆ ਵਿੱਚ ਵੀ ਪੰਜਾਬ ਅਤੇ ਦੇਸ਼ ਨੂੰ ਮਾਣ ਦਵਾਇਆ ਹੈ। ਉਨ੍ਹਾਂ ਨੇ ਸੁਪਰਾ ਮਿਸਿਜ਼ ਨੇਸ਼ਨਲ 2025 ਕੰਟੈਸਟ ਵਿੱਚ ਭਾਰਤ ਦੀ ਪ੍ਰਤੀਨਿਧਤਾ ਕਰਦੇ ਹੋਏ ਫਰਸਟ ਰਨਰ-ਅਪ ਦਾ ਖਿਤਾਬ ਜਿੱਤਿਆ। ਉਨ੍ਹਾਂ ਦਾ ਦਾਅਵਾ ਹੈ ਕਿ ਇਹ ਉਪਲਬਧੀ ਹਾਸਲ ਕਰਨ ਵਾਲੀ ਉਹ ਭਾਰਤੀ ਮਹਿਲਾ ਹੈ।ਪੰਜਾਬ ਦੇ ਮੋਹਾਲੀ ਦੀ ਰਹਿਣ ਵਾਲੀ ਡਰੱਗ ਕੰਟਰੋਲ ਅਫਸਰ ਨਵਦੀਪ ਕੌਰ ਨੇ ਆਪਣੀ ਹਿੰਮਤ ਅਤੇ ਜਜ਼ਬੇ ਨਾਲ ਨਵੀਂ ਮਿਸਾਲ ਕਾਇਮ ਕੀਤੀ ਹੈ। ਰੀੜ੍ਹ ਦੀ ਹੱਡੀ ਦੀ ਗੰਭੀਰ ਸੱਟ ਕਾਰਨ ਛੇ ਮਹੀਨੇ ਬਿਸਤਰੇ ‘ਤੇ ਰਹਿਣ ਅਤੇ ਡਾਕਟਰਾਂ ਵੱਲੋਂ ਜਵਾਬ ਮਿਲਣ ਦੇ ਬਾਵਜੂਦ, ਉਨ੍ਹਾਂ ਨੇ ਨਾ ਸਿਰਫ਼ ਵਾਪਸੀ ਕੀਤੀ, ਸਗੋਂ ਅੰਤਰਰਾਸ਼ਟਰੀ ਪੱਧਰ ‘ਤੇ ‘ਸੁਪਰਾ ਮਿਸਿਜ਼ ਨੈਸ਼ਨਲ 2025’ ਮੁਕਾਬਲੇ ਵਿੱਚ ਪਹਿਲੀ ਰਨਰ-ਅੱਪ ਦਾ ਖਿਤਾਬ ਜਿੱਤ ਕੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ।
ਨਵਦੀਪ ਕੌਰ ਦੀ ਜ਼ਿੰਦਗੀ ਚੁਣੌਤੀਆਂ ਨਾਲ ਭਰੀ ਰਹੀ ਹੈ। ਸਾਲ 2024 ਵਿੱਚ ਇੱਕ ਹਾਦਸੇ ਦੌਰਾਨ ਉਹ ਪੌੜੀਆਂ ਤੋਂ ਡਿੱਗ ਗਏ ਸਨ, ਜਿਸ ਕਾਰਨ ਉਨ੍ਹਾਂ ਦੀ ਰੀੜ੍ਹ ਦੀ ਹੱਡੀ ‘ਤੇ ਗੰਭੀਰ ਸੱਟ ਲੱਗੀ। ਡਾਕਟਰਾਂ ਨੇ ਕਿਹਾ ਸੀ ਕਿ ਉਹ ਸ਼ਾਇਦ ਕਦੇ ਦੁਬਾਰਾ ਚੱਲ ਨਹੀਂ ਸਕਣਗੇ। ਛੇ ਮਹੀਨੇ ਬਿਸਤਰੇ ‘ਤੇ ਰਹਿਣ ਦੇ ਬਾਵਜੂਦ ਨਵਦੀਪ ਨੇ ਹਾਰ ਨਹੀਂ ਮੰਨੀ। ਯੋਗਾ ਅਤੇ ਜਿੰਮ ਦੀ ਮਦਦ ਨਾਲ ਉਨ੍ਹਾਂ ਨੇ ਆਪਣੇ ਆਪ ਨੂੰ ਮੁੜ ਪੈਰਾਂ ‘ਤੇ ਖੜ੍ਹਾ ਕੀਤਾ।
ਸੁਪਰਾ ਮਿਸਿਜ਼ ਨੈਸ਼ਨਲ ਮੁਕਾਬਲੇ ਵਿੱਚ ਦੁਨੀਆ ਭਰ ਦੇ 25 ਦੇਸ਼ਾਂ ਦੀਆਂ ਪ੍ਰਤੀਯੋਗੀਆਂ ਨੇ ਹਿੱਸਾ ਲਿਆ ਸੀ। ਇਸ ਮੁਕਾਬਲੇ ਵਿੱਚ ਰੂਸ ਪਹਿਲੇ ਨੰਬਰ ‘ਤੇ ਰਿਹਾ, ਜਦਕਿ ਨਵਦੀਪ ਕੌਰ ਨੇ ਭਾਰਤ ਨੂੰ ਦੂਜਾ ਸਥਾਨ, ਉਹ ਇਹ ਮੁਕਾਮ ਹਾਸਲ ਕਰਨ ਵਾਲੀ ਪਹਿਲੀ ਭਾਰਤੀ ਔਰਤ ਬਣ ਗਈ ਹੈ। ਨਵਦੀਪ ਕੌਰ ਦਾ ਪਿਛੋਕੜ ਫੌਜੀ ਪਰਿਵਾਰ ਨਾਲ ਸਬੰਧਤ ਹੈ ਅਤੇ ਉਨ੍ਹਾਂ ਦੀ ਸ਼ਖਸੀਅਤ ਦੇ ਕਈ ਪਹਿਲੂ ਹਨ, ਮਹਿਜ਼ 6 ਸਾਲ ਦੀ ਉਮਰ ਵਿੱਚ ਉਹ ਆਲ ਇੰਡੀਆ ਰੇਡੀਓ ਦੀ ਸਭ ਤੋਂ ਛੋਟੀ ਰੇਡੀਓ ਜੌਕੀ ਬਣੀ। ਕਾਲਜ ਦੇ ਆਖਰੀ ਸਾਲ ਵਿੱਚ ਉਨ੍ਹਾਂ ਨੇ ਪੰਜਾਬ ਸਿਵਲ ਸਰਵਿਸਿਜ਼ ਦੀ ਪ੍ਰੀਖਿਆ ਪਾਸ ਕੀਤੀ ਅਤੇ ਸਭ ਤੋਂ ਘੱਟ ਉਮਰ ਦੇ ਡਰੱਗ ਕੰਟਰੋਲ ਅਫਸਰਾਂ ਵਿੱਚੋਂ ਇੱਕ ਬਣੇ। ਉਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ ਚਾਰ ਵਾਰ ਸਨਮਾਨਿਤ ਵੀ ਕੀਤਾ ਜਾ ਚੁੱਕਾ ਹੈ।
