Jalandhar
ਡੇਰਿਆਂ ਦੇ ਮੁਖੀ ਤੇ 3 ਸਾਥੀਆਂ ਨੂੰ 280 ਗ੍ਰਾਮ ਹੈਰੋਇਨ ਸਮੇਤ ਕੀਤਾ ਗ੍ਰਿਫ਼ਤਾਰ

ਲੁਧਿਆਣਾ , 09 ਮਈ (ਸੰਜੀਵ ਸੂਦ): ਜਲੰਧਰ/ ਲੁਧਿਆਣਾ , ਪੁਲਿਸ ਨੇ ਇੱਕ ਸਾਂਝੇ ਅਭਿਆਨ ਦੌਰਾਨ ਲੁਧਿਆਣਾ ਦੇ ਫ਼ਿਰੋਜਪੁਰ ਰੋਡ ਆਰਤੀ ਚੌਕ ਦੇ ਨੇੜੇ ਮੁਖ਼ਬਰੀ ਦੇ ਅਧਾਰ ਇੱਕ ਆਈ ਟਵੰਟੀ ਕਾਰ ਸਵਾਰ 4 ਵਿਅਕਤੀਆਂ ਨੂੰ ਕਾਬੂ ਕਰਕੇ ਅਫ਼ਸਰਾਂ ਦੀ ਹਾਜ਼ਰੀ ਵਿਚ ਤਲਾਸ਼ੀ ਦੌਰਾਨ ਉਨ੍ਹਾਂ ਪਾਸੋਂ 280 ਗ੍ਰਾਮ ਹੈਰੋਇਨ ਬਰਾਮਦ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਹੈ। ਦੋਸ਼ੀ ਨੇ ਕਾਰ ਦੇ ਡੈਸ਼ ਬੋਰਡ ਵਿਚ ਲੁਕਾ ਕੇ ਰੱਖੀ ਹੋਈ ਸੀ। ਖ਼ਾਸ ਗੱਲ ਇਹ ਹੈ ਕਿ ਦੋਸ਼ੀਆਂ ਵਿਚੋਂ ਇੱਕ ਦੋਸ਼ੀ ਜਗਰਾਉਂ ਨੇੜੇ ਪਿੰਡ ਲੱਪੋਂ ਦੇ ਰਿਸ਼ੀ ਆਸ਼ਰਮ ਨਿਰਮਲ ਕੁਟੀਆ ਦਾ ਗੱਦੀ ਨਸ਼ੀਨ ਅਤੇ ਡੇਰਾ ਮੁਖੀ ਹੈ। ਇਸ ਡੇਰੇ ਨਾਲ ਲੋਕਾਂ ਦੀ ਕਾਫੀ ਆਸਥਾ ਜੁੜੀ ਹੋਈ ਦੱਸੀ ਜਾਂਦੀ ਹੈ। ਸੂਤਰਾਂ ਅਨੁਸਾਰ ਬਾਬੇ ਦੇ ਅਲੱਗ ਅਲੱਗ ਜ਼ਿਲ੍ਹਿਆਂ ਵਿਚ 5 ਹੋਰ ਡੇਰੇ ਵੀ ਹਨ। ਇਹ ਦੋਸ਼ੀ ਨਿਰਮਲ ਪੰਚਾਇਤ ਅਖਾੜੇ ਨਾਲ ਸੰਬੰਧਿਤ ਦੱਸਿਆ ਜਾਂਦਾ ਹੈ।ਦੋਸ਼ੀ ਕਰੀਬ 3 ਸਾਲਾਂ ਤੋਂ ਰਲ ਕੇ ਨਸ਼ਾ ਵੇਚਣ ਦਾ ਨਜਾਇਜ਼ ਧੰਦਾ ਕਰਦੇ ਆ ਰਹੇ ਸਨ, ਅਤੇ ਆਪ ਨਸ਼ਾ ਕਰਨ ਦੇ ਆਦੀ ਹਨ।