Punjab
ਨਸ਼ੇ ‘ਚ ਟੱਲੀ ਹੋਏ ਏਐੱਸਆਈ ਨੇ ਕੁੱਟੇ ਆਪਣੇ ਹੀ ਮੁਲਾਜ਼ਮ
ਬੁਰੀ ਤਰ੍ਹਾਂ ਕੀਤੀ ਕੁੱਟਮਾਰ ,ਵਰਦੀ ਵੀ ਦਿੱਤੀ ਪਾੜ, ਵੀਡੀਓ ਹੋਈ ਵਾਇਰਲ

ਬੁਰੀ ਤਰ੍ਹਾਂ ਕੀਤੀ ਕੁੱਟਮਾਰ ,ਵਰਦੀ ਵੀ ਦਿੱਤੀ ਪਾੜ, ਵੀਡੀਓ ਹੋਈ ਵਾਇਰਲ
ਅੰਮ੍ਰਿਤਸਰ, 08 ਸਤੰਬਰ (ਗੁਰਪ੍ਰੀਤ ਰਾਜਪੂਤ): ਅਕਸਰ ਕੁਝ ਗੈਰ ਜ਼ਿੰਮੇਵਾਰ ਪੁਲਿਸ ਅਧਿਕਾਰੀਆਂ ਕਰਕੇ ਪੂਰੀ ਪੰਜਾਬ ਪੁਲਿਸ ਨੂੰ ਸ਼ਰਮਸਾਰ ਹੋਣਾ ਪੈਂਦਾ ਹੈ ਅਤੇ ਕੁਝ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ। ਅੰਮ੍ਰਿਤਸਰ ਪੈਂਦੇ ਗੁੰਮਟਾਲਾ ਪੁਲਿਸ ਚੌਂਕੀ ਤੋਂ ਜਿੱਥੇ ਨਸ਼ੇ ‘ਚ ਟੱਲੀ ਹੋਏ ਏਐੱਸਆਈ ਵਿਜੈ ਕੁਮਾਰ ਨੇ ਆਪਣੇ ਹੀ ਦੋ ਪੁਲਿਸ ਮੁਲਾਜ਼ਮਾਂ ਨਾਲ ਕਾਫੀ ਕੁੱਟਮਾਰ ਕੀਤੀ। ਜਿਸ ਦੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋਈ। ਜਦੋਂ ਇਸ ਸਬੰਧੀ ਥਾਣਾ ਦੇ ਐਸਐਚਓ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਇਸ ਮਾਮਲੇ ਤੇ ਕਾਰਵਾਈ ਕਰਦੇ ਹੋਏ ਏਐਸਆਈ ਨੂੰ ਲਾਈਨ ਹਾਜ਼ਰ ਕਰ ਦਿੱਤਾ ਹੈ ਅਤੇ ਹੁਣ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸਦੇ ਨਾਲ ਹੀ ਕਿਹਾ ਕਿ ਜਾਂਚ ਤੋਂ ਬਾਅਦ ਹੀ ਬਣਦੀ ਕਾਰਵਾਈ ਕੀਤੀ ਜਾਵੇਗੀ।
Continue Reading