Punjab
DSP ਅਤੁਲ ਸੋਨੀ ਨੇ ਕੀਤਾ ਮੁਹਾਲੀ ਕੋਰਟ ‘ਚ ਸਰੈਂਡਰ

02 ਮਾਰਚ 2020 ( ਬਲਜੀਤ ਮਰਵਾਹਾ) ਡੀ.ਐੱਸ.ਪੀ ਅਤੁਲ ਸੋਨੀ ਨੇ ਮੁਹਾਲੀ ਕੋਰਟ ‘ਚ ਸਰੈਂਡਰ ਕਰ ਦਿੱਤਾ ਹੈ। ਅਦਾਲਤ ਨੇ ਅਤੁਲ ਸੋਨੀ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਮੁਹਾਲੀ ਦੇ ਐੱਸ.ਐੱਸ ਪੀ ਕੁਲਦੀਪ ਸਿੰਘ ਚਾਹਲ ਨੇ ਇਸਦੀ ਪੁਸ਼ਟੀ ਕੀਤੀ ਹੈ।
ਦਰਅਸਲ ਪੰਜਾਬ ਪੁਲੀਸ ਦੇ ਡੀਐੱਸਪੀ ਅਤੁਲ ਸੋਨੀ ਵੱਲੋਂ ਘਰੇਲੂ ਝਗੜੇ ਦੌਰਾਨ ਆਪਣੀ ਪਤੀ ’ਤੇ ਫਾਇਰਿੰਗ ਕਰਕੇ ਜਾਨਲੇਵਾ ਹਮਲਾ ਕਰ ਦਿੱਤਾ ਸੀ। ਇਸ ਸਬੰਧੀ ਉਸ ਦੀ ਪਤਨੀ ਸੁਨੀਤਾ ਸੋਨੀ ਦੀ ਸ਼ਿਕਾਇਤ ’ਤੇ ਸੈਂਟਰਲ ਥਾਣਾ ਫੇਜ਼-8 ਵਿੱਚ ਡੀਐੱਸਪੀ ਅਤੁਲ ਸੋਨੀ ਖ਼ਿਲਾਫ਼ ਆਈਪੀਸੀ ਦੀ ਧਾਰਾ 307, 308 ਅਤੇ ਅਸਲਾ ਐਕਟ ਤਹਿਤ ਕੇਸ ਦਰਜ ਕਰਵਾਇਆ ਸੀ। ਐੱਸਐੱਸਪੀ ਕੁਲਦੀਪ ਸਿੰਘ ਚਾਹਲ ਨੇ ਡੀਐੱਸਪੀ ਸੋਨੀ ਵੱਲੋਂ ਆਪਣੀ ਪਤਨੀ ’ਤੇ ਫਾਇਰਿੰਗ ਕਰਨ ਦੇ ਦੋਸ਼ ਵਿੱਚ ਕੇਸ ਦਰਜ ਕਰਨ ਦੀ ਪੁਸ਼ਟੀ ਕੀਤੀ ਸੀ। ਪਰ ਅਤੁਲ ਸੋਨੀ ਪੁਲਿਸ ਦੀ ਗ੍ਰਿਫ਼ਤ ਚੋਂ ਹੁਣ ਤੱਕ ਬਾਹਰ ਸੀ। ਪੁਲੀਸ ਨੇ ਘਟਨਾ ਲਈ ਵਰਤਿਆ ਪਿਸਤੌਲ ਬਰਾਮਦ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਸੀ।

ਫਿਲਹਾਲ ਡੀ.ਐੱਸ.ਪੀ ਅਤੁਲ ਸੋਨੀ ਨੇ ਮੁਹਾਲੀ ਕੋਰਟ ‘ਚ ਸਰੇਂਡਰ ਕਰ ਦਿੱਤਾ ਹੈ। ਜਿਸਦੀ ਪੁਸ਼ਟੀ ਮੁਹਾਲੀ ਦੇ ਐੱਸ.ਐੱਸ ਪੀ ਕੁਲਦੀਪ ਸਿੰਘ ਚਾਹਲ ਨੇ ਕੀਤੀ ਹੈ।