Punjab
ਵੱਡੇ ਭਰਾ ਨੇ ਲਈ ਛੋਟੇ ਭਰਾ ਦੀ ਜਾਣ

ਨਸ਼ੇ ਦੇ ਸ਼ੌਂਕ ਅਵੱਲੇ ਭੀਖ ਮੰਗਾਵੇ, ਕੁਝ ਨਾ ਛੱਡੇ ਪੱਲੇ। ਜਦੋ ਲੋਕਾਂ ਨੂੰ ਕਿਸੇ ਵੀ ਚੀਜ਼ ਦੀ ਆਦਤ ਪੈ ਜਾਂਦੀ ਹੈ ਤਾਂ ਫਿਰ ਉਸ ਚੀਜ਼ ਅੱਗੇ ਕੁਝ ਵੀ ਨਹੀਂ ਦਿਸਦਾ। ਇੱਕ ਅਜਿਹਾ ਹੀ ਵਾਰਦਾਤ ਗਿੱਦੜਬਹਾਂ ਦੇ ਪਿੰਡ ‘ਚ ਹੋਇਆ ਜਦੋ ਇੱਕ ਵੱਡੇ ਭਰਾ ਨੇ ਆਪਣੇ ਛੋਟੇ ਭਰਾ ਨੂੰ ਕਾਰ ਤੋਂ ਕੁੱਚਲ ਦਿੱਤਾ।

ਦੱਸ ਦਈਏ ਕਿ ਇਸ ਬਾਰੇ ਜਾਣਕਾਰੀ ਦਿੰਦਿਆਂ ਮ੍ਰਿਤਕ ਰਣਜੀਤ ਸਿੰਘ ਦੀ ਪਤਨੀ ਨੇ ਦੱਸਿਆ ਕਿ ਇਸਦਾ ਜੇਠ ਜਿਸਦਾ ਨਾਂਅ ਬੇਅੰਤ ਸਿੰਘ ਹੈ ਉਹ ਬੀਤੇ 3 ਮਹੀਨਾ ਤੋਂ ਘਰ ‘ਚ ਲੜਾਈ ਝਗੜਾ ਕਰਦਾ ਸੀ ‘ਤੇ ਨਸ਼ਾ ਕਰਨ ਲਈ ਘਰੋਂ ਰੁਪਿਆ ਮੰਗਦਾ ਸੀ। ਇਸਤੋਂ ਦੁਖੀ ਹੋ ਇਸਦੀ ਪਤਨੀ ਵੀ ਇਸਨੂੰ ਛੱਡ ਆਪਣੇ ਪੇਕੇ ਚਾਲੀ ਗਈ । ਇਸਦੀ 2 ਬੇਟੀਆਂ ਹਨ ।

ਬੇਅੰਤ ਸਿੰਘ ਨੇ ਇਸ ਦਰਦਨਾਕ ਹਾਦਸੇ ਨੂੰ ਅੰਜਾਮ ਉਸ ਸਮੇਂ ਦਿੱਤਾ ਜਦੋ ਰਣਜੀਤ ਸਿੰਘ ਬੱਚਿਆਂ ਨੂੰ ਪੇਪਰ ਦਵਾ ਕੇ ਆ ਰਿਹਾ ਸੀ। ਮੌਕੇ ਤੇ ਹੀ ਰਣਜੀਤ ਸਿੰਘ ਨੂੰ ਮੁਕਤਸਰ ਸਾਹਿਬ ਦੇ ਨਿੱਜੀ ਹਸਪਤਾਲ ‘ਚ ਲੈ ਜਾਇਆ ਗਿਆ, ਜਿੱਥੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤੋ ਗਿਆ। ਇਸਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚ ਕੇ ਕਾਰ ਨੂੰ ਆਪਣੇ ਕਬਜੇ ‘ਚ ਲੈ ਲਿਆ ‘ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।