Health
H3N2 ਕਾਰਨ ਦੇਸ਼ ਵਿੱਚ ਹੁਣ ਤੱਕ ਹੋਇਆ 9 ਮੌਤਾਂ,ਵਾਇਰਸ ਦਾ ਸਭ ਤੋਂ ਵੱਧ ਪ੍ਰਭਾਵ ਮਹਾਰਾਸ਼ਟਰ ‘ਚ
ਦਿੱਲੀ, ਗੁਜਰਾਤ, ਮਹਾਰਾਸ਼ਟਰ ਸਮੇਤ ਦੇਸ਼ ਦੇ ਕਈ ਰਾਜਾਂ ਵਿੱਚ H3N2 ਵਾਇਰਸ ਦਾ ਖਤਰਾ ਵਧ ਗਿਆ ਹੈ। ਇਸ ਵਾਇਰਸ ਕਾਰਨ ਦੇਸ਼ ਵਿੱਚ ਹੁਣ ਤੱਕ 9 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ ਵਾਇਰਸ ਦਾ ਸਭ ਤੋਂ ਵੱਧ ਪ੍ਰਭਾਵ ਮਹਾਰਾਸ਼ਟਰ ਵਿੱਚ ਹੈ। ਇੱਥੇ ਹੁਣ ਤੱਕ ਸਵਾਈਨ ਫਲੂ ਅਤੇ H3N2 ਦੇ ਕੁੱਲ 352 ਮਾਮਲੇ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਵਿੱਚੋਂ 58 ਮਰੀਜ਼ ਐਚ3ਐਨ2 ਤੋਂ ਪੀੜਤ ਹਨ।
BMC ਦੇ ਅਨੁਸਾਰ, ਮੁੰਬਈ ਵਿੱਚ 32 ਮਰੀਜ਼ ਦਾਖਲ ਹਨ, ਜਿਨ੍ਹਾਂ ਵਿੱਚੋਂ 4 ਮਰੀਜ਼ H3N2 ਅਤੇ 28 H1N1 ਮਰੀਜ਼ ਹਨ। ਇਨ੍ਹਾਂ ਸਾਰੇ ਮਰੀਜ਼ਾਂ ਦੀ ਹਾਲਤ ਫਿਲਹਾਲ ਸਥਿਰ ਹੈ।
ਸੂਬੇ ਵਿੱਚ ਇਨਫਲੂਐਂਜ਼ਾ H3N2 ਦੇ ਖਤਰੇ ਦੇ ਮੱਦੇਨਜ਼ਰ ਮੁੱਖ ਮੰਤਰੀ ਏਕਨਾਥ ਸ਼ਿੰਦੇ ਅੱਜ ਸਿਹਤ ਅਧਿਕਾਰੀਆਂ ਨਾਲ ਮੀਟਿੰਗ ਕਰਨਗੇ।
H3N2 ਵਾਇਰਸ ਇਨਫਲੂਐਂਜ਼ਾ ਦੇ 79% ਨਮੂਨਿਆਂ ਵਿੱਚ ਪਾਇਆ ਗਿਆ
ਕੇਂਦਰੀ ਸਿਹਤ ਮੰਤਰਾਲੇ ਨੇ ਦੱਸਿਆ ਹੈ ਕਿ ਲੈਬ ਵਿੱਚ ਟੈਸਟ ਕੀਤੇ ਗਏ ਇਨਫਲੂਐਂਜ਼ਾ ਦੇ ਲਗਭਗ 79% ਨਮੂਨਿਆਂ ਵਿੱਚ H3N2 ਵਾਇਰਸ ਪਾਇਆ ਗਿਆ ਹੈ। ਇਸ ਤੋਂ ਬਾਅਦ, 14% ਨਮੂਨਿਆਂ ਵਿੱਚ ਇਨਫਲੂਐਨਜ਼ਾ ਬੀ ਵਿਕਟੋਰੀਆ ਵਾਇਰਸ ਪਾਇਆ ਗਿਆ ਹੈ ਅਤੇ 7% ਵਿੱਚ ਇਨਫਲੂਏਂਜ਼ਾ ਏ ਐਚ1ਐਨ1 ਵਾਇਰਸ ਪਾਇਆ ਗਿਆ ਹੈ। H1N1 ਨੂੰ ਆਮ ਭਾਸ਼ਾ ਵਿੱਚ ਸਵਾਈਨ ਫਲੂ ਵੀ ਕਿਹਾ ਜਾਂਦਾ ਹੈ। ਮੰਤਰਾਲੇ ਦਾ ਕਹਿਣਾ ਹੈ ਕਿ ਮਾਰਚ ਦੇ ਅੰਤ ਤੋਂ H3N2 ਵਾਇਰਸ ਦੇ ਮਾਮਲੇ ਘੱਟ ਹੋਣੇ ਸ਼ੁਰੂ ਹੋ ਜਾਣਗੇ।