Jalandhar
ਜਲੰਧਰ: ਪਾਸ ਨਾ ਮਿਲਣ ਕਾਰਨ ਸ਼ੁਰੂ ਨਹੀਂ ਹੋਈ ਸਰਕਾਰੀ ਖਰੀਦ
ਪੰਜਾਬ ਚ ਅੱਜ ਤੋਂ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਹੋ ਗਈ ਹੈ।ਪਰ ਜਲੰਧਰ ਦੇ ਵਿੱਚ ਖਰੀਦ ਸ਼ੁਰੂ ਨਾ ਹੋ ਸਕੀ ਕਿਉਂਕਿ ਇਥੇ ਕਿਸਾਨਾਂ ਨੂੰ ਪਾਸ ਜਾਰੀ ਨਹੀਂ ਹੋਏ।
ਜਲੰਧਰ ਦੇ ਜ਼ਿਲ੍ਹਾ ਮੰਡੀ ਅਫ਼ਸਰ ਜਸਵੰਤ ਸਿੰਘ ਦਾ ਕਹਿਣਾ ਹੈ ਕਿ ਸਰਵਰ ਵਿੱਚ ਖਰਾਬੀ ਨਾ ਹੋਣ ਕਾਰਨ ਕਿਸਾਨਾਂ ਨੂੰ ਪਾਸ ਜਾਰੀ ਨਹੀਂ ਹੋਏ। ਕਿਸਾਨਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ।ਕਿਸਾਨਾਂ ਦਾ ਕਹਿਣਾ ਹੈ ਕਿ ਹੁਣ ਕੁਦਰਤ ਦੀ ਮਾਰ ਦਾ ਵੀ ਡਰ ਸਤਾ ਰਿਹਾ ਹੈ।