Ludhiana
ਨਾਕਾਬੰਦੀ ਦੌਰਾਨ ਇੱਕ ਔਰਤ ਸਮੇਤ 3 ਦੋਸ਼ੀ ਕਾਬੂ, 280 ਗ੍ਰਾਮ ਹੈਰੋਇਨ ਬਰਾਮਦ

ਲੁਧਿਆਣਾ, 2 ਜੂਨ : ਕੋਰੋਨਾ ਦਾ ਕਹਿਰ ਪੂਰੀ ਦੁਨੀਆ ‘ਤੇ ਮੰਡਰਾ ਰਿਹਾ ਹੈ। ਇਸ ਮਹਾਮਰੀ ਦੇ ਵਿਚ ਵੀ ਲੋਕ ਨਸ਼ਿਆਂ ਤੋਂ ਵਾਂਝੇ ਨਹੀਂ ਰਹੇ। ਦੱਸ ਦਈਏ ਜਿੱਥੇ ਲਾਕ ਡਾਊਨ ਦੇ ਵਿਚ ਕਾਫੀ ਛੋਟ ਦਿੱਤੀ ਜਾ ਚੁੱਕੀ ਹੈ ਉਥੇ ਹੀ ਲੋਕ ਵੀ ਨਸ਼ੇ ਦੀ ਵਰਤੋਂ ਕਰਨ ਲਗ ਗਏ ਹਨ। ਅਜਿਹਾ ਹੀ ਇੱਕ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ ਜਿੱਥੇ ਨਾਕਾਬੰਦੀ ਦੌਰਾਨ 4 ਦੋਸ਼ੀਆਂ ਨੂੰ ਕਾਬੂ ਕੀਤਾ ਗਿਆ। ਇਹਨਾ ਵਿੱਚੋ 1 ਔਰਤ ਵੀ ਸ਼ਾਮਿਲ ਹੈ। ਦੱਸਣਯੋਗ ਹੈ ਕਿ ਇਹਨਾ ਕੋਲੋਂ 280 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ।