Connect with us

Uncategorized

ਬਲੱਡ ਕੈਂਸਰ ਤੋਂ ਪੀੜਤ ਦਿਆਲ ਸਿੰਘ ਕੋਲਿਆਂਵਾਲੀ ਸੀਨੀਅਰ ਅਕਾਲੀ ਆਗੂ ਦਾ ਹੋਇਆ ਦੇਹਾਂਤ

Published

on

dyal singh koliawali

ਦਿਆਲ ਸਿੰਘ ਜੋ ਕਿ ਸੀਨੀਅਰ ਅਕਾਲੀ ਆਗੂ ਤੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਸੀ ਉਨ੍ਹਾਂ ਦਾ ਅੱਜ ਗੁਰੂਦਾਤਾ ਦੇ ਮੇਂਦਾਤਾ ਹਸਪਤਾਲ ‘ਚ ਦੇਹਾਂਤ ਹੋ ਗਿਆ। ਦਿਆਲ ਸਿੰਘ ਜੋ ਕਿ ਕਾਫੀ ਸਮੇਂ ਤੋਂ ਪੀੜਤ ਸਨ ਇਸ ਕਾਰਨ ਉਹ ਕੁਝ ਦਿਨਾਂ ਤੋਂ ਹਸਪਤਾਲ ਦਾਖਲ ਸਨ। ਪਰ ਉਹ ਇਸ ਬਿਮਾਰੀ ਨਾਲ ਲੜ ਨਹੀਂ ਸਕੇ ਜਿਸ ਦੌਰਾਨ ਉਨ੍ਹਾਂ ਦਾ ਦੇਹਾਂਤ ਹੋ ਗਿਆ। ਦਿਆਲ ਸਿੰਘ ਕੋਲਿਆਂਵਲੀ ਬਾਦਲ ਪਰਿਵਾਰ ਦੇ ਬਹੁਤ ਨਜ਼ਦੀਕੀ ਸਨ। ਉਹ ਪੰਜਾਬ ਐਗਰੋ ਇੰਡਸਟਰੀ ਕਾਰਪੋਰੇਸ਼ਨ ਦੇ ਚੇਅਰਮੈਨ ਰਹਿ ਚੁੱਕੇ ਸਨ। ਉਹ ਲੰਬੇ ਸਮੇਂ ਤੋਂ ਪਿੰਡ ਦੇ ਸਰਪੰਚ ਵੀ ਰਹਿ ਚੁੱਕੇ ਸਨ। ਪਰ ਉਹ ਕਹਿੰਦੇ ਕਿ ਜਦ ਬਿਮਾਰੀਆਂ ਇਨਸਾਨ ਨੂੰ ਘੇਰ ਲੈਣ ਤਾਂ ਫਿਰ ਇਸ ਤੋਂ ਬਚਣਾ ਮੁਸ਼ਕਿਲ ਹੋ ਜਾਂਦਾ ਹੈ। ਇਸ ਦੌਰਾਨ ਦਿਆਲ ਸਿੰਘ ਕੋਲਿਆਂਵਾਲੀ ਵੀ ਬਡਲ ਕੈਂਸਰ ਦੀ ਬਿਮਾਰੀ ਨਾਲ ਲੜ ਨਹੀ ਸਕੇ ਤੇ ਅੱਜ ਸਵੇਰੇ ਕਰੀਬ 1 ਵਜੇ ਉਨ੍ਹਾਂ ਦਾ ਦੇਹਾਂਤ ਹੋ ਗਿਆ।