Connect with us

News

EARTHQUAKE : ਚੀਨ ਦੇ ਤਿੱਬਤ ‘ਚ ਭੂਚਾਲ ਨੇ ਮਚਾਈ ਤਬਾਹੀ

Published

on

EARTHQUAKE IN CHINA : ਤਿੱਬਤ ‘ਚ ਮੰਗਲਵਾਰ ਨੂੰ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਹਨ । ਮੰਗਲਵਾਰ ਦੀ ਸਵੇਰੇ ਕਈ ਥਾਵਾਂ ‘ਤੇ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ । ਰਿਕਟਰ ਪੈਮਾਨੇ ‘ਤੇ ਇਸ ਦੀ ਤੀਬਰਤਾ 6.8 ਮਾਪੀ ਗਈ ਹੈ। ਚੀਨ ਦੇ ਸਰਕਾਰੀ ਮੀਡੀਆ ਮੁਤਾਬਕ ਹੁਣ ਤੱਕ 53 ਲੋਕਾਂ ਦੀ ਜਾਨ ਜਾ ਚੁੱਕੀ ਹੈ, ਜਦੋਂ ਕਿ ਕਰੀਬ 62 ਲੋਕ ਜ਼ਖਮੀ ਹਨ।

ਭੁਚਾਲ ਕਾਰਨ ਕਈ ਲੋਕਾਂ ਦੀ ਮੌਤ

ਤਿੱਬਤ ‘ਚ ਮੰਗਲਵਾਰ ਨੂੰ ਭੁਚਾਲ ਆਉਣ ਕਾਰਨ 53 ਲੋਕਾਂ ਦੀ ਜਾਨ ਜਾ ਚੁੱਕੀ ਹੈ ਅਤੇ 62 ਲੋਕ ਜ਼ਖਮੀ ਹਨ।

ਸਵੇਰੇ 9:05 ‘ਤੇ ਆਇਆ ਭੂਚਾਲ

ਤਿੱਬਤ ਦੇ ਡਿਂਗਰੀ ਕਾਊਂਟੀ ਇਲਾਕੇ ‘ਚ ਮੰਗਲਵਾਰ ਸਵੇਰੇ ਕਰੀਬ 9:05 ਵਜੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦਾ ਕੇਂਦਰ 28.5 ਡਿਗਰੀ ਉੱਤਰੀ ਅਕਸ਼ਾਂਸ਼ ਅਤੇ 87.45 ਡਿਗਰੀ ਪੂਰਬੀ ਦੇਸ਼ਾਂਤਰ ‘ਤੇ ਪਾਇਆ ਗਿਆ। ਇਹ ਜ਼ਮੀਨ ਤੋਂ 10 ਕਿਲੋਮੀਟਰ ਦੀ ਡੂੰਘਾਈ ‘ਤੇ ਸੀ।

ਨੇਪਾਲ ‘ਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ

ਭੂਚਾਲ ਦੇ ਝਟਕੇ ਕੇਨੇਪਾਲ ‘ਚ ਵੀ ਮਹਿਸੂਸ ਕੀਤੇ ਗਏ। ਲੋਕ ਆਪਣੇ ਘਰ ਛੱਡ ਕੇ ਬਾਹਰ ਭੱਜ ਗਏ। ਨੇਪਾਲ ਦੇ ਕਈ ਜ਼ਿਲ੍ਹਿਆਂ ਵਿੱਚ ਲੋਕਾਂ ਨੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ। ਕਾਠਮੰਡੂ ਦੇ ਲੋਕ ਬਹੁਤ ਦਹਿਸ਼ਤ ਵਿੱਚ ਸਨ। ਸੜਕ ‘ਤੇ ਬਿਜਲੀ ਦੇ ਖੰਭੇ ਅਤੇ ਦਰੱਖਤ ਹਿੱਲਦੇ ਦੇਖੇ ਗਏ।