Connect with us

Politics

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਹੈਕਰਾਂ ਤੋਂ ਨਹੀਂ ਬਚ ਸਕੇ

‘ਨਰਿੰਦਰ ਮੋਦੀ ਡਾਟ.ਇੰਨ’ ਵੈੱਬਸਾਇਟ ਟਵੀਟਰ ਹੈਕ

Published

on

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਸੇ ਹੈਕਰਾਂ ਵਿੱਚ 
‘ਨਰਿੰਦਰ ਮੋਦੀ ਡਾਟ.ਇੰਨ’ ਵੈੱਬਸਾਇਟ ਟਵੀਟਰ ਹੈਕ 
ਪ੍ਰਧਾਨ ਮੰਤਰੀ ਮੋਦੀ ਨੂੰ ਮਿਲੀ ਵੱਡੀ ਚਨੌਤੀ

3 ਸਤੰਬਰ : ਭਾਰਤ ਵਿੱਚ ਚੋਰਾਂ ਦੀ ਕਮੀਂ ਨਹੀਂ ਹੈ,ਚੋਰੀ ਚਾਹੇ ਪੈਸਿਆਂ ਦੀ ਹੋਵੇ ਜਾਂ ਦੀਨ-ਈਮਾਨ ਦੀ ਜਾਂ ਫਿਰ ਡਿਜ਼ੀਟਲ ਚੋਰੀ ਯਾਨੀ ਹੈਕਿੰਗ। ਭਾਰਤ ਵਿੱਚ ਹੈਕਿੰਗ ਦਾ ਬਹੁਤ ਵੱਡਾ ਮਾਮਲਾ ਸਾਹਮਣੇ ਆਇਆ ਹੈ। ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇੱਕ ਵੈੱਬ-ਸਾਇਟ ਹੈ ‘ਨਰਿੰਦਰ ਮੋਦੀ ਡਾਟ.ਇੰਨ’ ਅਤੇ ਇਸ ਵੈੱਬਸਾਇਟ ਨਾਲ ਲਿੰਕ ਇੱਕ ਟਵੀਟਰ ਹੈ ਜਿਸਨੂੰ ਕਿਸੇ ਹੈਕਰ ਦੁਆਰਾ ਹੈਕ ਕਰ ਲਿਆ ਗਿਆ। ਇਸ ਟਵੀਟਰ ਨੂੰ ਹੈਕ ਕਰਨ ਦੇ ਬਾਅਦ ਡੋਨੇਸ਼ਨ ਯਾਨੀ ਦਾਨ ਮੰਗਿਆ ਗਿਆ ਹੈ। ਇਹ ਇੱਕ ਬਹੁਤ ਵੱਡੀ ਗੱਲ ਹੈ ਕਿ ਇੱਕ ਦੇਸ਼ ਵਿੱਚ ਦੇਸ਼ ਨੂੰ ਚਲਾਉਣ ਵਾਲਾ ਪ੍ਰਧਾਨ ਮੰਤਰੀ ਡਿਜ਼ੀਟਲ ਤੌਰ ਤੇ ਸੁਰੱਖਿਅਤ ਨਹੀਂ ਹੈ। 
        ਇੱਕ ਪਾਸੇ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਡਿਜ਼ੀਟਲ ਇੰਡੀਆ ਦੀ ਗੱਲ ਕਰਦੇ ਹਨ ਦੂਜੇ ਪਾਸੇ ਡਿਜ਼ੀਟਲ ਪੱਖੋਂ ਮੋਦੀ ਸਾਹਿਬ ਖ਼ੁਦ ਹੀ ਸੁਰੱਖਿਅਤ ਨਹੀਂ ਹਨ। ਇਸਦੇ ਬਾਅਦ ਦੇਸ਼ ਦੇ ਆਮ ਨਾਗਰਿਕਾਂ ਦਾ ਕਿ ਹੋਵੇਗਾ। ਕਿੰਨੀਆਂ ਹੀ ਵੈੱਬਸਾਇਟ ਹਨ,ਇਸਦਾ ਮਤਲਬ ਤਾਂ ਇਹ ਹੋਇਆ ਕਿ ਕਿਸੇ ਦਾ ਵੀ ਕਦੋ ਵੀ ਬੈਂਕ ਅਕਾਊਂਟ ਹੈਕ ਕੀਤਾ ਜਾ ਸਕਦਾ ਹੈ,ਕਿਸੇ ਦਾ ਵੀ ਡਾਟਾ ਚੋਰੀ ਕੀਤਾ ਜਾ ਸਕਦਾ ਹੈ।  
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਗੇ ਇਹ ਬਹੁਤ ਵੱਡੀ ਚਨੌਤੀ ਹੈ। 
ਅਜਿਹੀ ਹੀ ਇੱਕ ਘਟਨਾ ਪੰਜਾਬ ਵਿੱਚ ਵੀ ਇੱਕ ਰਾਜਨੀਤਿਕ ਹਸਤੀ ਨਾਲ ਵਾਪਰੀ ਸੀ,ਪੰਜਾਬ ਦੇ ਮੌਜਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪ੍ਰਨੀਤ ਕੌਰ ਦਾ 2019 ਯਾਨੀ ਪਿਛਲੇ ਵਰ੍ਹੇ ਕਿਸੇ ਹੈਕਰ ਦੁਆਰਾ ਅਕਾਊਂਟ ਹੈਕ ਕਰ ਲਿਆ ਗਿਆ ਸੀ ਅਤੇ 23 ਲੱਖ ਦਾ ਮਾਮਲਾ ਸਾਹਮਣੇ ਆਇਆ ਸੀ।