Jalandhar
ਜਲੰਧਰ ‘ਚ ਸ਼ੱਕੀ ਮਰੀਜ਼ ਭੱਜਣ ਦੀ ਖ਼ਬਰ ਅਫ਼ਵਾਹ
ਜਲੰਧਰ ਥਾਣਾ ਡਿਵੀਜ਼ਨ ਨੰਬਰ 8 ਦੀ ਪੁਲਿਸ ਵਿੱਚ ਉਸ ਸਮੇਂ ਹੜਕੰਪ ਮੱਚ ਗਿਆ ਜਦੋਂ ਉਹਨਾਂ ਨੂੰ ਸੂਚਨਾ ਮਿਲੀ ਕਿ ਸੰਤੋਖਪੁਰ ਤੋਂ ਕੋਰੋਨਾ ਦਾ ਮਰੀਜ ਜਿਸਨੂੰ ਸ਼ੁੱਕਰਵਾਰ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਸੀ ਉਹ ਫਰਾਰ ਹੋ ਗਿਆ ਹੈ । ਜਾਣਕਾਰੀ ਮਿਲਦੇ ਹੀ ਪੁਲਿਸ ਵਲੋਂ ਆਪਣੀ ਟੀਮ ਲੈ ਸ਼ੱਕੀ ਮਰੀਜ ਦੇ ਘਰ ਪਹੁੰਚ ਗਏ ਤਾਂ ਉਨ੍ਹਾਂ ਨੇ ਦੇਖਿਆ ਕਿ ਕਮਰੇ ਨੂੰ ਤਾਲਾ ਲਗਿਆ ਹੋਇਆ । ਇਸਦੇ ਬਾਅਦ ਪੁਲਿਸ ਸਿਵਿਲ ਹਸਪਤਾਲ ਪਹੁੰਚੀ ਤਾਂ ਪਤਾ ਲਗਿਆ ਕਿ ਇਸਨੂੰ ਦੂਜੇ ਵਾਰਡ ਵਿੱਚ ਰੈਫ਼ਰ ਕੀਤਾ ਗਿਆ ਹੈ।
ਸ਼ੱਕੀ ਮਰੀਜ ਦੇ ਫਰਾਰ ਹੋਣ ਦੀ ਖਬਰ ਜਦੋ ਪਿੰਡ ਵਾਸੀਆਂ ਤੱਕ ਪਹੁੰਚੀ ਤਾਂ ਪਿੰਡ ਵਿੱਚ ਭਾਜੜਾ ਪੈ ਗਈਆ ਤੇ ਇਹਨਾਂ ਨੇ ਇਸਦੀ ਜਾਣਕਾਰੀ ਪਰਮਜੀਤ ਪੰਮਾ ਨੂੰ ਦਿੱਤੀ ਤੇ ਅੱਗੇ ਪੁਲਿਸ ਨੂੰ ਇਸਦੀ ਸੂਚਨਾ ਪਰਮਜੀਤ ਨੇ ਦਿੱਤੀ। ਜਾਂਚ ਪੜਤਾਲ ਤੋਂ ਬਾਅਦ ਪੁਲਿਸ ਨੇ ਮਰੀਜ ਦੀ ਸਿਵਿਲ ਹਸਪਤਾਲ ਵਿੱਚ ਹੋਣ ਦੀ ਖ਼ਬਰ ਪਿੰਡ ਵਾਸੀਆਂ ਨੂੰ ਦਿੱਤੀ ।ਇਸਦੇ ਨਾਲ ਹੀ ਲੋਕਾਂ ਨੂੰ ਅਫ਼ਵਾਹ ਤੋਂ ਬਚਣ ਲਈ ਵੀ ਕਿਹਾ।