Connect with us

India

ਮਸ਼ਹੂਰ ਅਦਾਕਾਰ ਧਰਮਿੰਦਰ ਦਿਓਲ ਨਹੀਂ ਰਹੇ

Published

on

ਮਸ਼ਹੂਰ ਅਦਾਕਾਰ ਧਰਮਿੰਦਰ ਦਿਓਲ ਇਸ ਇਸ ਦੁਨੀਆ ‘ਚ ਨਹੀਂ ਰਹੇ। ਜੀ ਹਾਂ ਧਰਮਿੰਦਰ ਦਿਓਲ ਦੁਨੀਆ ਨੂੰ ਅਲਵਿਦਾਕਹਿ ਗਏ। ਉਨ੍ਹਾਂ ਨੇ 89 ਸਾਲ ਦੀ ਉਮਰ ‘ਚ ਆਖਰੀ ਸਾਹ ਲਏ। ਕਾਫ਼ੀ ਸਮੇਂ ਤੋਂ ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਸੀ ਅਤੇ ਉਨ੍ਹਾਂ ਦਾ ਇਲਾਜ ਚਲ ਰਿਹਾ ਸੀ ।

ਬਾਲੀਵੁੱਡ ਦੇ ਦਿੱਗਜ ਅਦਾਕਾਰ ਧਰਮਿੰਦਰ ਦਾ ਅੱਜ ਦੇਹਾਂਤ ਹੋ ਗਿਆ। ਕੁਝ ਦਿਨ ਪਹਿਲਾਂ ਉਨ੍ਹਾਂ ਨੂੰ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ ਸੀ। 10 ਨਵੰਬਰ ਨੂੰ ਧਰਮਿੰਦਰ ਦੀ ਸਿਹਤ ਕਾਫ਼ੀ ਵਿਗੜ ਗਈ ਸੀ। ਇਸ ਤੋਂ ਬਾਅਦ, ਸਲਮਾਨ ਖਾਨ, ਸ਼ਾਹਰੁਖ ਖਾਨ ਅਤੇ ਗੋਵਿੰਦਾ ਸਮੇਤ ਮਸ਼ਹੂਰ ਹਸਤੀਆਂ ਨੂੰ ਹਸਪਤਾਲ ਵਿੱਚ ਬਜ਼ੁਰਗ ਅਦਾਕਾਰ ਦੀ ਸਿਹਤ ਬਾਰੇ ਜਾਣਨ ਲਈ ਉੱਥੇ ਪਹੁੰਚੇ।

ਅੰਤਿਮ ਵਿਦਾਈ

ਧਰਮਿੰਦਰ ਨੂੰ ਅੰਤਿਮ ਵਿਦਾਈ ਦੇਣ ਲਈ ਮਸ਼ਹੂਰ ਅਦਾਕਾਰ ਸਲਮਾਨ ਖਾਨ, ਅਮਿਤਾਬ ਬਚਨ, ਸਹਾਰੁਖ ਖਾਨ , ਆਮਿਰ ਖਾਨ ਅਤੇ ਧਰਮਿੰਦਰ ਦੀ ਪਤਨੀ ਹੇਮਾ ਮਾਲਿਨੀ ਉਨ੍ਹਾਂ ਦੀ ਬੇਟੀ ਈਸ਼ਾ ਦਿਓਲ ਪਹੁੰਚੇ। ਅਤੇ ਹੋਰ ਵੀ ਵਧੇ ਅਦਾਕਾਰ ਪਹੁੰਚੇ।

ਅਲਵਿਦਾ ਧਰਮਿੰਦਰ

ਪੂਰਾ ਨਾਮ: ਧਰਮ ਸਿੰਘ ਦਿਓਲ

ਜਨਮ: 8 ਦਸੰਬਰ 1935, ਨਸਰਾਲੀ, ਪੰਜਾਬ, ਭਾਰਤ

ਪੇਸ਼ਾ: ਅਦਾਕਾਰ, ਨਿਰਮਾਤਾ, ਸਿਆਸਤਦਾਨ

ਸਰਗਰਮ: 1960 – 2025

ਪ੍ਰਸਿੱਧ ਸਿਰਲੇਖ: ਬਾਲੀਵੁੱਡ ਦਾ ਹੀ-ਮੈਨ

2004-2009 ਤੱਕ ਬੀਕਾਨੇਰ ਤੋਂ ਸੰਸਦ ਮੈਂਬਰ ਰਹੇ

=======================

ਕਰੀਅਰ ਦੀਆਂ ਮੁੱਖ ਗੱਲਾਂ

ਦਿਲ ਭੀ ਤੇਰਾ ਹਮ ਭੀ ਤੇਰੇ (1960) ਨਾਲ ਆਪਣੀ ਸ਼ੁਰੂਆਤ ਕੀਤੀ

ਬੰਦਿਨੀ (1963) ਅਤੇ ਅਨੁਪਮਾ (1966) ਵਰਗੀਆਂ ਫਿਲਮਾਂ ਵਿੱਚ ਰੋਮਾਂਟਿਕ ਭੂਮਿਕਾਵਾਂ ਲਈ ਸ਼ੁਰੂਆਤੀ ਤੌਰ ‘ਤੇ ਜਾਣਿਆ ਜਾਂਦਾ ਹੈ

======================

ਪ੍ਰਸਿੱਧ ਫਿਲਮਾਂ:

ਸ਼ੋਲੇ (1975)

ਸੀਤਾ ਔਰ ਗੀਤਾ (1972)

ਯਾਦੋਂ ਕੀ ਬਾਰਾਤ (1973)

ਦੋਸਤ (1974)

ਦ ਬਰਨਿੰਗ ਟ੍ਰੇਨ (1980)

ਚੁਪਕੇ ਚੁਪਕੇ (1975) – ਪਿਆਰਾ ਕਾਮਿਕ ਪ੍ਰਦਰਸ਼ਨ।
==================================

ਪੁਰਸਕਾਰ ਅਤੇ ਸਨਮਾਨ

ਪਦਮ ਭੂਸ਼ਣ (2024) – ਭਾਰਤ ਦਾ ਤੀਜਾ ਸਭ ਤੋਂ ਉੱਚਾ ਨਾਗਰਿਕ ਪੁਰਸਕਾਰ

ਫਿਲਮਫੇਅਰ ਲਾਈਫਟਾਈਮ ਅਚੀਵਮੈਂਟ ਅਵਾਰਡ (1997)

ਸਿਨੇਮਾ ਵਿੱਚ ਉਸਦੇ ਯੋਗਦਾਨ ਲਈ ਫਿਲਮ ਇੰਡਸਟਰੀ ਐਸੋਸੀਏਸ਼ਨਾਂ ਤੋਂ ਕਈ ਸਨਮਾਨ