Uncategorized
ਮਸ਼ਹੂਰ ਗਾਇਕ ਰਣਜੀਤ ਬਾਵਾ ਨੇ ਆਪਣੇ ਸ਼ਬਦਾਂ ਤੇ ਕਵਿਤਾ ਰਾਹੀਂ ਕੀਤਾ ਸਰਕਾਰ ਦਾ ਵਿਰੋਧ
ਕਿਸਾਨੀ ਸੰਘਰਸ਼ ਵਿੱਚ ਕਿਸਾਨਾਂ ਦਾ ਦਿੱਤਾ ਸਾਥ

19 ਸਤੰਬਰ: ਪੰਜਾਬੀ ਸੰਗੀਤ ਤੇ ਫ਼ਿਲਮੀ ਦੁਨੀਆਂ ਦੇ ਬਹੁਤ ਸਾਰੇ ਸਿਤਾਰਾ ਖੇਤੀ ਆਰਡੀਨੈਂਸ ਦਾ ਵਿਰੋਧ ਕਰ ਰਹੇ ਹਨ,ਇਹ ਬਿੱਲ ਕੇਂਦਰ ਸਰਕਾਰ ਵੱਲੋਂ ਪਾਸ ਕਰ ਦਿੱਤਾ ਗਿਆ ਹੈ ਅਤੇ ਇਹ ਬਿੱਲ ਕਿਸਾਨ ਦੇ ਹਿੱਤ ਵਿੱਚ ਨਹੀਂ,ਜਿਸ ਕਰਕੇ ਪੰਜਾਬ ਦੀਆਂ ਰਾਜਨੀਤਿਕ ਹਸਤੀਆਂ,ਦੇਸ਼ ਦਾ ਅੰਨਦਾਤਾ ਕਿਸਾਨ ਇਸ ਬਿੱਲ ਦਾ ਲਗਾਤਾਰ ਵਿਰੋਧ ਕਰ ਰਿਹਾ ਹੈ।
ਪੰਜਾਬੀ ਸੰਗੀਤ ਦੁਨੀਆਂ ਦੇ ਮਸ਼ਹੂਰ ਗਾਇਕ ਰਣਜੀਤ ਬਾਵਾ ਆਏ ਦਿਨ ਹੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਰਹੀ,ਖੇਤੀ ਆਰਡੀਨੈਂਸ ਦਾ ਵਿਰੋਧ ਕਰ ਰਹੇ ਹਨ ਆਓ ਉਹਨਾਂ ਦੀਆਂ ਕੁਝ ਸੋਸ਼ਲ ਮੀਡੀਆ ਦੀਆਂ ਪੋਸਟਾਂ ਤੇ ਨਜ਼ਰ ਮਾਰਦੇ ਹਾਂ।
“ਪ੍ਰਾਈਵੇਟ ਕੰਪਨੀਆਂ ਫਾਇਦਾ ਉਠਾਣਗੀਆਂ ਕਿਸਾਨਾਂ ਦਾ ਕਿਉਂਕਿ ਪਹਿਲਾਂ ਏਦਾਂ ਸੀ,ਕਿ ਫਸਲ ਵੱਢ ਕੇ ਨਾਲ ਦੀ ਨਾਲ ਮੰਡੀ ਸੁੱਟ ਕਿ ਪੈਸੇ ਲੈ ਕੇ ਅਗਲੀ ਫਸਲ ਦੀ ਤਿਆਰੀ ਵਿੱਚ ਜੁਟ ਜਾਈਦਾ ਸੀ , ਹੁਣ ਸਾਡੇ ਵਰਗਿਆਂ ਨੂੰ ਚਾਰ ਦਿਨ ਫਸਲ ਦੇ ਨਾਲ ਖੱਜਲ ਕਰਨਗੇ,ਜਦ ਨਾ ਵਾਹ ਪੇਸ਼ ਗਈ ਫਿਰ ਜਿਹੜਾ ਮੁੱਲ ਲਾਉਣਾ ਹੋਇਆ ਲਾ ਕੇ ਫਸਲ ਚੱਕ ਕੇ ਤਿੱਤਰ ਹੋ ਜਾਣਗੇ । 😡ਫਿਰ ਜਮੀਨਾਂ ਦੱਬਣਗੇ ਲੱਗਦੇ ਬਿੱਲ ਦੇ 😡😡😡ਘਪਲਿਆਂ ਦਾ ਦੇਸ਼ ਬਣਾ ਛੱਡਿਆ।
ਇਸ ਪੋਸਟ ਵਿੱਚ ਉਹਨਾਂ ਨੇ ਇਹਨਾਂ ਸਤਰਾਂ ਰਾਹੀਂ ਕਿਸਾਨਾਂ ਦਾ ਦਰਦ ਤੇ ਸਰਕਾਰ ਦਾ ਧੱਕਾ ਬਿਆਨ ਕੀਤਾ ਹੈ..
“ਜਿਉਦਾਂ ਨਹੀ ਜਿਹੜਾ ਚੁੱਪ ਏ
ਵੇਖੋ ਕਿਹੜਾ ਕਿਹੜਾ ਚੁੱਪ ਏ ?
ਸੈਂਟਰ ਦਾ ਧੱਕਾ ਪਹਿਲੋ ਵੀ ਹੋਇਆ ਹੁਣ ਵੀ ਹੋ ਗਿਆ।
ਅਮੀਰ ਹੋਰ ਅਮੀਰ ਕਰੀ ਜਾਉ ਤੇ ਗਰੀਬ ਤੇ ਆਪੇ ਮਰ ਜਾਣਾ ਇਹ ਸਭ ਵੇਖ ਸੁਣ। “
ਇਸ ਪੋਸਟ ਵਿੱਚ ਰਣਜੀਤ ਬਾਵਾ ਪੰਜਾਬ ਦੇ ਸੰਦਰਵ ਕਿਸਾਨਾਂ ਨੂੰ ਕਿਹਾ ਹੈ ਕਿ ਅਸੀਂ ਉਹਨਾਂ ਦੇ ਨਾਲ ਖੜੇ ਹਾਂ।
ਪੰਜਾਬ ਸਿੰਹਾਂ ਘਬਰਾਂਵੀ ਨਾ ਤੇਰੇ ਨਾਲ ਖੜੇ ਆ ਸਾਰੇ ਜਿੰਨੇ ਜੋਗੇ ਹੈਗੇ ਆ ਮਜਦੂਰ ਕਿਸਾਨ ਦੇ ਨਾਲ ਖੜ੍ਹਾਗੇਂ ਅਤੇ ਹਰ ਅਣਹੋਣੀ ਲਈ ਬੋਲਾਂਗੇ ਕਲਾਕਾਰ ਜਾ ਲੇਖਕ ਕਲਮ ਨਾਲ ਈ ਬਹੁਤ ਕੁਝ ਬੋਲ ਜਾਂਦੇ ਸੋ ਕੋਸ਼ਿਸ਼ ਕੀਤੀ ਜਲਦੀ ਪੇਸ਼ ਕਰਾਂਗੇ , ਪਹਿਲਾਂ ਵੀ ਬੋਲੇ ਅੱਗੇ ਵੀ ਬੋਲਾਂਗੇਂ ।
ਇੱਕ ਹੋਰ ਪੋਸਟ ਵਿੱਚ ਵਿੱਚ ਬਾਵਾ ਨੇ ਮਸ਼ਹੂਰ ਸ਼ਾਇਰ ਡਾ.ਜਗਤਾਰ ਦਾ ਸ਼ੇਅਰ ਵਰਤ ਕੇ,ਆਰਡੀਨੈਂਸ ਦਾ ਵਿਰੋਧ ਕੀਤਾ ਹੈ।
“ਟਾਟਾਂ ਨੂੰ ਵੀ ਜਦ ਤਰਸੇ ਕਬੀਲਾ ਮੇਰਾ ਕੀ ਕਰਾਂ ਸਨਮਾਨ ਚ’ ਦੁਸ਼ਾਲਾ ਲੈ ਕੇ ਡਾ. ਜਗਤਾਰ ❤️”
ਪੰਜਾਬ ਵਿੱਚ ਕਿਸਾਨਾਂ ਦਾ ਸੰਘਰਸ਼ ਲਗਾਤਾਰ ਜਾਰੀ ਹੈ ਅਤੇ ਗਾਇਕ ਤੇ ਅਦਾਕਾਰ ਵੀ ਕਿਸਾਨਾਂ ਦੇ ਹੱਕ ਵਿੱਚ ਆਪਣੀ ਹਾਜ਼ਰੀ ਭਰ ਰਹੇ ਹਨ।
Continue Reading