Connect with us

Uncategorized

ਤਾਮਿਲ ਟੈਲੀਵਿਜ਼ਨ ਦੇ ਮਸ਼ਹੂਰ ਅਦਾਕਾਰ ਇੰਦਰ ਕੁਮਾਰ ਨੇ ਕੀਤੀ ਖ਼ੁਦਕੁਸ਼ੀ

Published

on

inder singh death

ਬਾਲੀਵੁੱਡ ਅਦਾਕਾਰ ਸੰਦੀਪ ਨਾਹਰ ਦੀ ਆਤਮਹੱਤਿਆ ਦਾ ਮਾਮਲਾ ਹਾਲੇ ਸ਼ਾਂਤ ਨਹੀਂ ਹੋਇਆ ਸੀ ਕਿ ਇਕ ਹੋਰ ਅਦਾਕਾਰ ਦੀ ਮੌਤ ਦੀ ਖ਼ਬਰ ਸਾਹਮਣੇ ਆਈ ਹੈ। ਮਨੋਰੰਜਨ ਜਗਤ ਤੋਂ ਲਗਾਤਾਰ ਬੁਰੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਤਾਮਿਲ ਟੈਲੀਵਿਜ਼ਨ ਦੇ ਮਸ਼ਹੂਰ ਅਦਾਕਾਰ ਇੰਦਰ ਕੁਮਾਰ ਨੇ ਖ਼ੁਦਕੁਸ਼ੀ ਕਰ ਲਈ ਹੈ। ਸ਼ੁੱਕਰਵਾਰ ਨੂੰ ਇੰਦਰ ਦੀ ਲਾਸ਼ ਉਨ੍ਹਾਂ ਦੇ ਦੋਸਤ ਦੇ ਘਰ ਪੱਖੇ ਨਾਲ ਨਾਲ ਲਟਕੀ ਹੋਈ ਮਿਲੀ। ਖ਼ੁਦਕੁਸ਼ੀ ਦੇ ਸਿਲਸਿਲੇ ਲਗਾਤਾਰ ਵੱਧਦੇ ਹੀ ਜਾ ਰਹੇ ਹਨ।

ਤਾਮਿਲ ਟੈਲੀਵਿਜ਼ਨ ਦੇ ਮਸ਼ਹੂਰ ਅਦਾਕਾਰ ਇੰਦਰ ਕੁਮਾਰ 25 ਸਾਲ ਦੇ ਸਨ। ਉਹ ਤਾਮਿਲ ਟੈਲੀਵਿਜ਼ਨ ਦੇ ਦਿੱਗਦ ਕਲਾਕਾਰਾਂ ‘ਚੋਂ ਇਕ ਸਨ। ਇੰਦਰ ਕੁਮਾਰ ਵੀਰਵਾਰ ਰਾਤ ਨੂੰ ਫਿਲਮ ਦੇ ਕੇ ਪੇਰੰਬਲੁਰ ਸਥਿਤ ਆਪਣੇ ਦੋਸਤ ਦੇ ਘਰ ਗਏ ਸਨ। ਉੱਥੇ ਹੀ ਉਨ੍ਹਾਂ ਨੇ ਆਤਮਹੱਤਿਆ ਕਰ ਲਈ। ਅਚਾਨਕ ਹੋਈ ਉਨ੍ਹਾਂ ਦੀ ਮੌਤ ਨੇ ਦੱਖਣੀ ਸਿਨੇਮਾ ਦੀ ਇੰਡਸਟਰੀ ਤੇ ਮਰਹੂਮ ਅਦਾਕਾਰ ਦੇ ਦੋਸਤਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇੰਦਰ ਕੁਮਾਰ ਦੀ ਮੌਤ ਤੋਂ ਬਾਅਦ ਕਈ ਫਿਲਮੀ ਸਿਤਾਰਿਆਂ ਨੇ ਉਨ੍ਹਾਂ ਨੂੰ ਸੋਸ਼ਲ ਮੀਡੀਆ ‘ਤੇ ਸ਼ਰਧਾਂਜਲੀ ਦਿੱਤੀ ਹੈ।  

ਖ਼ਬਰਾਂ ਦੀ ਮੰਨੀਏ ਤਾਂ ਇੰਦਰ ਕੁਮਾਰ ਸ਼੍ਰੀਲੰਕਨ ਸ਼ਰਨਾਰਥੀ ਸਨ। ਉਹ ਆਪਣੇ ਪਰਿਵਾਰ ਨਾਲ ਚੇਨਈ ‘ਚ ਰਹਿੰਦੇ ਸਨ। ਸੂਤਰਾਂ ਅਨੁਸਾਰ ਇੰਦਰ ਕੁਮਾਰ ਫਿਲਮਾਂ ‘ਚ ਕਾਫੀ ਸਮੇਂ ਤੋਂ ਚੰਗੀ ਕੰਮ ਦੀ ਤਲਾਸ਼ ਕਰ ਰਹੇ ਸਨ। ਉਨ੍ਹਾਂ ਨੂੰ ਚੰਗਾ ਕੰਮ ਨਹੀਂ ਮਿਲ ਰਿਹਾ ਸੀ ਤੇ ਉਨ੍ਹਾਂ ਦੇ ਆਪਣੀ ਪਤਨੀ ਨਾਲ ਵੀ ਸਬੰਧ ਠੀਕ ਨਹੀਂ ਸਨ ਜਿਸ ਕਾਰਨ ਉਹ ਕਾਫੀ ਪਰੇਸ਼ਾਨ ਰਹਿੰਦੇ ਸਨ। ਇਸ ਕਾਰਨ ਉਨ੍ਹਾਂ ਆਤਮਹੱਤਿਆ ਦਾ ਕਦਮ ਉਠਾਇਆ।

ਪੁਲਿਸ ਨੂੰ ਘਟਨਾ ਵਾਲੀ ਜਗ੍ਹਾ ਤੋਂ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਹੈ। ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਇੰਦਰ ਕੁਮਾਰ ਦੀ ਲਾਸ਼ ਉਨ੍ਹਾਂ ਦੇ ਦੋਸਤ ਦੇ ਘਰ ਦੇ ਸੀਲਿੰਗ ਫੈਨ ਨਾਲ ਲਟਕੀ ਹੋਈ ਮਿਲੀ ਸੀ। ਇਸ ਤੋਂ ਬਾਅਦ ਉਸ ਨੇ ਪੁਲਿਸ ਨੂੰ ਇਸ ਪੂਰੀ ਘਟਨਾ ਦੀ ਜਾਣਕਾਰੀ ਦਿੱਤੀ ਹੈ। ਫਿਲਹਾਲ ਪੁਲਿਸ ਨੇ ਇੰਦਰ ਕੁਮਾਰ ਦੀ ਮੌਤ ਦੇ ਮਾਮਲੇ ‘ਚ ਕੇਸ ਦਰਜ ਕਰ ਲਿਆ ਹੈ ਤੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।