Uncategorized
ਕਿਸਾਨਾਂ ਨੇ ਕੀਤਾ ਮਾਨੇਸਵਰ ਪਲਵਲ ਐਕਸਪ੍ਰੈਸ-ਵੇਅ ਜਾਮ, ਕਿਸਾਨ ਅੰਦੋਲਨ ਦੇ 100 ਦਿਨ ਹੋਏ ਪੂਰੇ
ਤਿੰਨ ਖੇਤੀ ਕਾਨੂੰਨਾਂ ਖਿਲਾਫ਼ ਪ੍ਰਦਰਸ਼ਨ ਕਰ ਰਹੇ ਕਿਸਾਨ ਅੰਦੋਲਨ ਦੇ 100 ਦਿਨ ਪੂਰੇ ਹੋਣ ਦੌਰਾਨ ਕਿਸਾਨਾਂ ਨੇ ਅੱਜ ਕੁੰਡਲੀ-ਮਾਨੇਸਰ-ਪਲਵਲ ਐਕਸਪ੍ਰੈਸ ਜਾਮ ਕੀਤਾ ਹੈ। ਕਿਸਾਨ ਦਾ ਇਹ ਜਾਮ 11 ਵਜੇ ਤੋਂ 4 ਵਜੇ ਤੱਕ ਰਹੇਗਾ। ਕਿਸਾਨ ਆਪਣੇ ਹੱਕਾਂ ਲਈ ਅੰਦੋਲਨ ਕਰ ਰਹੇ ਹਨ ਉਸ ਸੰਘਰਸ਼ ਦਾ ਅੱਜ 100ਵਾਂ ਦਿਨ ਹੈ। 28 ਨਵੰਬਰ ਤੋਂ ਯੂਪੀ ਗੇਟ ‘ਤੇ ਜੋ ਪ੍ਰਦਰਸ਼ਨ ਕਰ ਰਹੇ ਹਨ ਉਹ ਵੀ ਇਸ ‘ਚ ਸ਼ਾਮਿਲ ਹੋਏ ਹਨ। ਇਸ ਦੌਰਾਨ ਉੱਥੇ ਪ੍ਰਸਰਸ਼ਨਕਾਰੀ ਨੇਤਾ ਹਨ ਉਨ੍ਹਾਂ ਨੇ ਲੋਕਾਂ ਨੂੰ ਕੇਐਮਪੀ ਪਹੁੰਚਣ ਦੀ ਅਪੀਲ ਕੀਤੀ। ਇਸ ਦੇ ਨਾਲ ਉਧਰ ਐਤਵਾਰ ਨੂੰ ਯੂਪੀ ਗੇਟ ਤੇ ਮਹਾਪੰਚਾਇਤ ਕੀਤੀ ਜਾਵੇਗੀ। ਇਸ ‘ਚ ਹੋਰ ਸੂਬੇ ਦੇ ਕਿਸਾਨ ਵੀ ਸ਼ਾਮਿਨ ਹੋਣਗੇ।
ਐਤਵਾਰ ਨੂੰ ਹੋਣ ਵਾਲੀ ਇਸ ਮਹਾਪੰਚਾਇਤ ‘ਚ ਰਾਕੇਸ਼ ਟਿਕੈਤ ਵੀ ਸ਼ਾਮਿਲ ਹੋਣਗੇ। ਇਸ ਮਹਾਪੰਚਾਇਤ ‘ਚ ਅਗਲੀ ਰਣਨੀਤੀ ਦੀ ਚਰਚਾ ਕੀਤੀ ਜਾਵੇਗੀ। ਡਾਸਨਾ, ਦੁਹਾਈ, ਬਾਗਪਤ, ਦਾਦਰੀ, ਗ੍ਰੇਟਰ ਨੋਇਡਾ ਇਹ ਜਗ੍ਹਾਂ ਜਾਮ ਕੀਤੀਆਂ ਜਾਣ ਗਿਆ। ਇਸ ਦੌਰਾਨ ਟੋਲ ਪਲਾਜ਼ਾ ਫ੍ਰੀ ਕੀਤੇ ਜਾਣਗੇ। ਕਾਲੀ ਪੱਟੀ ਵੰਨ੍ਹੀਂ ਜਾਵੇਗੀ। ਸਭ ਨੂੰ ਕੇਐਮਪੀ ਤੇ ਦੁਪਹਿਰ 12 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤਕ ਆਵਾਜਾਈ ਰੋਕੀ ਜਾਵੇਗੀ। ਕਈ ਜਗ੍ਹਾਂ ਤੋਂ ਪ੍ਰਦਰਸ਼ਨਕਾਰੀ ਅੱਜ ਉਥੇਂ ਹਾਜ਼ਿਰ ਹੋਣਗੇ।