Connect with us

Governance

ਕਰਜ਼ੇ ਦੇ ਦੈਂਤ ਨੇ ਨਿਗਲਿਆ ਪੰਜਾਬ ਦਾ ਇੱਕ ਹੋਰ ਅੰਨਦਾਤਾ

Published

on

ਪੰਜਾਬ ਸਰਕਰ ਵੱਲੋਂ ਪੰਜਾਬ ਅੰਦਰ ਕਰਜੇ ਦੇ ਬੋਝ ਦੇ ਚਲਦੇ ਕਿਸਾਨਾਂ ਦੀਆਂ ਖੁਦਕੁਸੀਆਂ ਲਗਤਾਰ ਵਧਦੀਆਂ ਜਾ ਰਹੀਆਂ ਹਨ।ਮੌੜ ਮੰਡੀ ਦੇ ਪਿੰਡ ਜੋਧਪੁਰ ਪਾਖਰ ਵਿਖੇ ਦੋ ਦਿਨਾਂ ਵਿੱਚ ਦੋ ਕਿਸਾਨਾਂ ਨੇ ਮੋਤ ਨੂੰ ਗਲੇ ਲਗਾ ਲਿਆ ਹੈ। ਪਿੰਡ ਜੋਧਪੁਰ ਪਾਖਰ ਦੇ ਕਿਸਾਨ ਗੁਰਪ੍ਰੀਤ ਸਿੰਘ ਨੇ ਘਰ ਵਿੱਚ ਫਾਹਾ ਲਗਾ ਕੇ ਆਤਮ ਹੱਤਿਆ ਕਰ ਲਈ ਹੈ।

ਮ੍ਰਿਤਕ ਆਪਣੇ ਮਾਤਾ ਪਿਤਾ ਦਾ ਇੱਕਲੋਤਾ ਪੁੱਤਰ ਤੇ ਦੋ ਭੈਣਾ ਦਾ ਲਾਡਲਾ ਵੀਰ ਸੀ। ਮ੍ਰਿਤਕ ਦੇ ਸਿਰ ‘ਤੇ ਕਰੀਬ ਪੰਜ ਲੱਖ ਦਾ ਕਰਜਾ ਸੀ। ਮ੍ਰਿਤਕ ਕਿਸਾਨ ਕਰਜ਼ੇ ਨੂੰ ਲੈ ਕੇ ਪ੍ਰੇਸਾਨ ਰਹਿੰਦਾ ਸੀ। ਕਿਸਾਨ ਆਗੂਆਂ ਨੇ ਦੱਸਿਆਂ ਕਿ ਕਿਸਾਨ ਦਾ ਨਾਮ ਕਰਜ਼ੇ ਮਾਫੀ ਲਿਸਟ ਵਿੱਚ ਵੀ ਸਾਮਿਲ ਨਹੀ ਕੀਤਾ ਤੇ ਪੰਜਾਬ ਸਰਕਾਰ ਕਿਸਾਨ ਨੂੰ ਝੂਠੇ ਲਾਰੇ ਲਗਾ ਰਹੀ ਹੈ।

ਇਥੇ ਦੱਸਣਾ ਬਣਦਾ ਹੈ ਕਿ ਬੀਤੇ ਦਿਨੀਂ ਇਸੇ ਪਿੰਡ ਦੇ ਕਿਸਾਨ ਮੱਖਣ ਸਿੰਘ ਨੇ ਕਰਜੇ ਦੇ ਬੋਝ ਅਤੇ ਆਪਣੇ ਭਰਾ ਦੇ ਇਲਾਜ ਲਈ ਪੈਸੇ ਨਾ ਹੋਣ ਦੀ ਕਾਰਨ ਨਹਿਰ ਵਿੱਚ ਛਾਲ ਮਾਰ ਦਿੱਤੀ ਸੀ। ਜਿਸ ਦੀ ਭਾਲ ਅਜੇ ਕੀਤੀ ਜਾ ਰਹੀ ਹੈ।