Connect with us

Entertainment

ਸਿੱਪੀ ਗਿੱਲ ਖ਼ਿਲਾਫ਼ ਹੋਇਆ ਮਾਮਲਾ ਦਰਜ

Published

on

ਮੋਗਾ, 7 ਮਾਰਚ 2020 – ਪੰਜਾਬੀ ਗਾਇਕ ਸਿੱਪੀ ਗਿੱਲ ਖਿਲਾਫ ਮੋਗਾ ਦੇ ਥਾਣਾ ਮਹਿਣਾ ‘ਚ ਕੇਸ ਦਰਜ ਕੀਤਾ ਗਿਆ ਹੈ। ਦਰਅਸਲ ਸਿੱਪੀ ਗਿੱਲ ਨੇ ਯੂ- ਟਿਊਬ ‘ਤੇ ਨੌਜਵਾਨਾਂ ਨੂੰ ਭੜਕਾਉਂਣ ਵਾਲਾ ‘ਗੁੰਡਾਗਰਦੀ’ ਨਾਮ ਦਾ ਗੀਤ ਪਾਇਆ ਸੀ, ਜਿਸਦੀ ਪ੍ਰੋ. ਪੰਡਿਤ ਰਾਓ ਧਰੇਨਵਰ ਨੇ ਸ਼ਿਕਾਇਤ ਦਰਜ ਕਰਵਾਈ ਸੀ।

ਪੁਲਿਸ ਨੇ ਕਾਰਵਾਈ ਕਰਦਿਆਂ ਸਿੱਪੀ ਗਿੱਲ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਸਿੱਪੀ ਗਿੱਲ ਖਿਲਾਫ ਧਾਰਾ 117,153 A, 505,149 ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।

ਪ੍ਰੋ. ਪੰਡਿਤ ਰਾਓ ਧਰੇਨਵਰ ਕਹਿਣਾ ਹੈ ਕਿ ਅਜਿਹੇ ਗੀਤ ਨੌਜਵਾਨ ਪੀੜੀ ਨੂੰ ਭੜਕਾਉਣ ਦਾ ਕੰਮ ਕਰਦੇ ਹਨ। ਪੰਡਿਤ ਰਾਓ ਧਰੇਨਵਰ ਨੇ ਇਸ ਤੋਂ ਪਹਿਲਾਂ ਵੀ ਲੱਚਰ ਗਾਇਕੀ ਤੇ ਹਥਿਆਰਾਂ ਨੂੰ ਪ੍ਰਮੋਟ ਕਰਨ ਵਾਲੇ ਕਲਾਕਾਰਾਂ ਖਿਲਾਫ ਮਾਮਲੇ ਦਰਜ ਕਰਵਾਏ ਹਨ।