Connect with us

Punjab

ਬੇਮੋਸਮੀ ਮੀਂਹ ਨੇ ਕਿਸਾਨਾ ਦੇ ਮੁਰਝਾਏ ਚਿਹਰੇ

Published

on

ਨਾਭਾ, 07 ਮਾਰਚ (ਭੁਪਿੰਦਰ ਸਿੰਘ) ਉੱਤਰ ਭਾਰਤ ਵਿਚ ਹੋ ਰਹੀ ਬੇਮੋਸਮੀ ਮੀਂਹ ਨੇ ਕਿਸਾਨਾ ਦੇ ਚਿਹਰੇ ਮੁਰਝਾ ਦਿੱਤੇ ਹਨ ਕਿਉਂਕਿ ਕਿਸਾਨਾ ਦੀ ਫਸਲ ਬੇਮੋਸਮੀ ਮੀਂਹ, ਤੇਜ਼ ਹਨੇਰੀ ਨੇ ਕਣਕ ਦੀ ਫਸਲ ਅਤੇ ਆਲੂਆ ਦੀ ਫ਼ਸਲ ਬਰਬਾਦ ਕਰ ਦਿੱਤੀ ਹੈ।

ਜੇਕਰ ਨਾਭਾ ਦੀ ਗੱਲ ਕੀਤੀ ਜਾਵੇ ਤਾ ਨਾਭਾ ਵਿੱਖੇ ਵੀ ਅੱਜ ਦੂਸਰੇ ਦਿਨ ਪੈ ਰਹੀ ਬਰਸਾਤ ਨੇ ਕਿਸਾਨਾ ਦੀਆ ਮੁਸ਼ਕਿਲ ਨੂੰ ਹੋਰ ਵਧਾ ਦਿੱਤਾ ਹੈ ਕਿਉਕਿ ਉਹਨਾ ਦੀ ਪੁੱਤਾ ਵਾਗ ਕਣਕ ਦੀ ਫਸਲ ਜਮੀਨ ਤੇ ਵਿੱਛ ਕੇ ਬਿਲਕੁੱਲ ਖਰਾਬ ਹੋ ਚੁੱਕੀ ਹੈ ਅਤੇ ਹੁਣ ਕਿਸਾਨ ਪੰਜਾਬ ਸਰਕਾਰ ਤੋ ਮੰਗ ਕਰ ਰਹੇ ਹਨ ਕੀ ਕਿਸਾਨ ਦੀ ਹਰ ਫਸਲ ਦਾ ਬੀਮਾ ਹੋਣਾ ਚਾਹੀਦਾ ਹੈ ਤਾਂ ਕਿਸਾਨ ਕੁਦਰਤੀ ਆਫਤਾ ਤੋ ਬਚ ਸਕੇਗਾ ਨਹੀ ਤਾ ਕਿਸਾਨ ਖ਼ੁਦਕੁਸ਼ੀ ਤੋ ਇਲਾਵਾ ਕੁੱਝ ਨਹੀ ਕਰ ਸਕਦਾ ਕਿਸਾਨ ਤਾ ਪਹਿਲਾ ਹੀ ਬਰਬਾਦ ਹੋ ਚੁੱਕਿਆ ਹੈ।

ਇਸ ਮੋਕੇ ਤੇ ਕਿਸਾਨ ਨਰਿੰਦਰ ਸਿੰਘ ਅਤੇ ਕਿਸਾਨ ਬਲਜੀਤ ਸਿੰਘ ਨੇ ਕਿਹਾ ਕਿ ਬੇਮੋਸਮੀ ਮੀਂਹ ਨੇ ਸਾਡੀ ਸਾਰੀ ਫਸਲ ਖ਼ਰਾਬ ਕਰ ਦਿੱਤੀ ਹੈ ਅਤੇ ਸਾਡੀ ਕਣਕ ਸਾਰੀ ਹੀ ਜਮੀਨ ਤੇ ਢਹਿ ਢੇਰੀ ਹੋ ਗਈ ਹੈ।

ਫਸਲ ਦੇ ਨਾਲ-ਨਾਲ ਕਿਸਾਨ ਵੀ ਬਰਬਾਦ ਹੋ ਗਿਆ ਹੈ ਕਿਉਕਿ ਅਸੀ ਸਖ਼ਤ ਮਿਹਨਤ ਕਰਕੇ ਪੁੱਤਾ ਵਾਗ ਕਣਕ ਦੀ ਫਸਲ ਬੀਜੀ ਸੀ ਪਰ ਬੇਮੋਸਮੀ ਮੀਂਹ ਨੇ ਸਾਡੀਆ ਮੁਸ਼ਕਿਲ ਨੂੰ ਹੋਰ ਵਧਾ ਦਿੱਤਾ ਅਤੇ ਸਰਕਾਰ ਫਸਲਾ ਦਾ ਬੀਮਾ ਕਰਕੇ ਕਿਸਾਨ ਕਦੋ ਤੱਕ ਕਰਜ ਹੇਠ ਆ ਕੇ ਖ਼ੁਦਕੁਸ਼ੀਆਂ ਕਰਦਾ ਰਹੇਗਾ।

ਪਰ ਹੁਣ ਵੇਖਣਾ ਤਾ ਇਹ ਹੋਵੇਗਾ ਕਿ ਸਰਾਕਰ ਕਿਸਾਨਾ ਦੀਆ ਫਸਲਾ ਦੇ ਨੁਕਸਾਨ ਦਾ ਮੁਆਵਾਜ਼ਾ ਦੇਵੇਗੀ ਕੀ ਨਹੀ ਇਹ ਤਾ ਆਉਣ ਵਾਲਾ ਸਮਾਂ ਹੀ ਦੱਸੇਗਾ। ਜੇਕਰ ਰਹਿੰਦਿਆ ਸਮੇਂ ਸਰਕਾਰਾ ਨੇ ਕਿਸਾਨਾ ਬਾਰੇ ਕੁੱਝ ਵੀ ਨਹੀ ਸੋਚਿਆ ਤਾ ਇੱਕ ਦਿਨ ਕਿਸਾਨ ਖੇਤੀ ਹੀ ਕਰਨਾ ਛੱਡ ਦੇਵੇਗਾ।