Connect with us

Punjab

ਕਿਸਾਨਾਂ ਵੱਲੋਂ ਦੁਕਾਨਦਾਰਾਂ ਵਿਰੁੱਧ ਜੰਮ ਕੇ ਨਾਅਰੇਬਾਜ਼ੀ, ਧੱਕੇ ਨਾਲ ਯੂਰੀਆ ਸਮੇਤ ਕੀਟਨਾਸ਼ਕ ਖ਼ਰੀਦਣ ਦਾ ਦੋਸ਼

Published

on

rajpura

ਰਾਜਪੁਰਾ:- ਬਿੱਟੂ ਕਿਸਾਨ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਨੇ ਦੱਸਿਆ ਕਿ ਉਹ ਅਨਾਜ ਮੰਡੀ ਵਿੱਚ ਆਰ.ਕੇ. ਟਰੇਡਰਜ਼ ਦੀ ਦੁਕਾਨ ‘ਤੇ ਯੂਰੀਆ ਖਾਦ ਲੈਣ ਵਾਸਤੇ ਆਏ ਸਨ ਤਾਂ ਦੁਕਾਨਦਾਰ ਵੱਲੋਂ ਯੂਰੀਆ ਖਾਦ ਦੇ ਨਾਲ ਕੀਟਨਾਸ਼ਕ ਦਵਾਈ ਲੈ ਜਾਣ ਵਾਸਤੇ ਵੀ ਮਜਬੂਰ ਕਰ ਰਿਹਾ ਸੀ। ਉਨ੍ਹਾਂ ਨੇ ਕਿਹਾ ਕਿ ਸਾਨੂੰ ਕੀਟਨਾਸ਼ਕ ਦਵਾਈ ਦੀ ਲੋੜ ਨਹੀਂ ਪਰ ਦੁਕਾਨਦਾਰ ਵੱਲੋਂ ਜ਼ਬਰਦਸਤੀ ਕਿਸਾਨ ਨੂੰ ਕੀਟਨਾਸ਼ਕ ਦਵਾਈ ਯੂਰੀਆ ਖਾਦ ਲਿਜਾਣ ਦੇ ਵਾਸਤੇ ਮਜਬੂਰ ਕਰ ਰਹੇ ਸਨ।

ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜਨਰਲ ਸਕੱਤਰ ਮਨਪ੍ਰੀਤ ਸਿੰਘ ਨੂੰ ਪਤਾ ਲੱਗਿਆ ਤਾਂ ਪਰ ਕਾਫੀ ਗਿਣਤੀ ਵਿੱਚ ਕਿਸਾਨ ਮੰਡੀ ਵਿਚ ਪਹੁੰਚ ਗਏ ਤਾਂ ਦੁਕਾਨਦਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ ਪਰ ਮੌਕੇ ‘ਤੇ ਆ ਕੇ ਖੇਤੀਬਾੜੀ ਅਫ਼ਸਰ ਵੱਲੋਂ ਦੁਕਾਨਦਾਰ ਵੱਲੋਂ ਕਿਹਾ ਗਿਆ ਕਿਹਾ ਸ਼ਬਦਾਂ ਦੀ ਪੜਤਾਲ ਕੀਤੀ ਗਈ ਥਾਂ ਦੁਕਾਨਦਾਰ ਪੂਰੀ ਗੱਲ ਤੋਂ ਹੀ ਮੁੱਕਰ ਗਿਆ। ਇਸ ਗੱਲ ਦੀ ਜਾਣਕਾਰੀ ਕਿਸਾਨ ਜਥੇਬੰਦੀਆਂ ਵੱਲੋਂ ਖੇਤੀਬਾੜੀ ਅਫਸਰ ਨੂੰ ਲਿਖਤੀ ਦਿੱਤੀ ਗਈ ਹੈ।

ਡਾ. ਗੁਰਮੇਲ ਸਿੰਘ ਖੇਤੀਬਾੜੀ ਅਫਸਰ ਰਾਜਪੁਰਾ ਨੇ ਦੱਸਿਆ ਗਿਆ, ਜਿਸ ਦੁਕਾਨ ‘ਤੇ ਕਿਸਾਨਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ, ਉਸ ਪਾਸ ਤਾਂ ਯੂਰੀਆ ਖਾਦ ਹੈ ਬਿਲਕੁਲ ਨਹੀਂ ਹੈ। ਦੁਕਾਨਦਾਰ ਨੇ ਦੱਸਿਆ ਕਿ ਕਿਸਾਨ ਨੂੰ ਬਿਲਕੁਲ ਵੀ ਯੂਰੀਆ ਖਾਦ ਨਾਲ ਕੀਟਨਾਸ਼ਕ ਦਵਾਈ ਦੇਣ ਬਾਰੇ ਨਹੀਂ ਕਿਹਾ ਗਿਆ ਪਰ ਕਿਸਾਨ ਜਥੇਬੰਦੀਆਂ ਵੱਲੋਂ ਦੁਕਾਨਦਾਰ ਕਿਸਾਨਾਂ ਨੂੰ ਵੀ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਦੇ ਸਕਿਆ।