Connect with us

Politics

ਪਹਾੜ ਢਾਉਣ ਵਾਲਿਆਂ ਨੂੰ ਪੱਥਰਾਂ ਨਾਲ ਦਿੱਲੀ ਜਾਣ ਤੋਂ ਰੋਕ ਰਹੀ ਸਰਕਾਰ

ਕਿਸਾਨਾਂ ਨੇ 26-27 ਨਵੰਬਰ ਨੂੰ ਦਿੱਲੀ ਜਾਣ ਦੀ ਤਿਆਰੀ ਖਿੱਚ ਰੱਖੀ ਹੈ,ਜਿਸ ਕਰਕੇ ਪੰਜਾਬ ਅਤੇ ਹਰਿਆਣਾ ਵਿੱਚ ਖਲਬਲੀ ਮੱਚੀ ਹੋਈ ਹੈ।ਦੇਸ਼ ਭਰ ਦੀਆਂ ਲੱਗਭਗ 500 ਕਿਸਾਨ ਜਥੇਬੰਦੀਆਂ ਜਦੋਂ ਦਿੱਲੀ ਵੱਲ ਵਧਣ ‘ਚ ਰੁੱਝੀਆਂ ਤਾਂ ਕੇਂਦਰ ਸਰਕਾਰ ਨੂੰ ਹੱਥਾਂ ਪੈਰਾਂ ਦੀ ਪੈ ਗਈ। ਪੰਜਾਬ ਭਰ ਦੇ ਕਿਸਾਨ ਰਾਸ਼ਨ-ਪਾਣੀ,ਦਿੱਲੀ ਰਹਿਣ ਦਾ ਪ੍ਰਬੰਧ ਕਰ,ਪੱਕੇ ਧਰਨੇ ਲਈ ਟਰਾਲੀਆਂ ਭਰ ਅਤੇ ਪੂਰੇ ਲਾਮ-ਲਸ਼ਕਰ ਨਾਲ ਦਿੱਲੀ ਨੂੰ ਕੂਚ ਦੀ ਤਿਆਰੀ ਖਿੱਚੀ ਹੋਈ ਹੈ।

Published

on

25 ਨਵੰਬਰ: ਪੰਜਾਬ ਵਿੱਚ ਖੇਤੀ ਕਾਨੂੰਨ ਨੂੰ ਲੈ ਸੰਘਰਸ਼ ਹੋਰ ਤਿੱਖਾ ਹੋ ਗਿਆ ਹੈ। ਕਿਸਾਨਾਂ ਨੇ 26-27 ਨਵੰਬਰ ਨੂੰ ਦਿੱਲੀ ਜਾਣ ਦੀ ਤਿਆਰੀ ਖਿੱਚ ਰੱਖੀ ਹੈ,ਜਿਸ ਕਰਕੇ ਪੰਜਾਬ ਅਤੇ ਹਰਿਆਣਾ ਵਿੱਚ ਖਲਬਲੀ ਮੱਚੀ ਹੋਈ ਹੈ।ਦੇਸ਼ ਭਰ ਦੀਆਂ ਲੱਗਭਗ 500 ਕਿਸਾਨ ਜਥੇਬੰਦੀਆਂ ਜਦੋਂ ਦਿੱਲੀ ਵੱਲ ਵਧਣ ‘ਚ ਰੁੱਝੀਆਂ ਤਾਂ ਕੇਂਦਰ ਸਰਕਾਰ ਨੂੰ ਹੱਥਾਂ ਪੈਰਾਂ ਦੀ ਪੈ ਗਈ। ਪੰਜਾਬ ਭਰ ਦੇ ਕਿਸਾਨ ਰਾਸ਼ਨ-ਪਾਣੀ,ਦਿੱਲੀ ਰਹਿਣ ਦਾ ਪ੍ਰਬੰਧ ਕਰ,ਪੱਕੇ ਧਰਨੇ ਲਈ ਟਰਾਲੀਆਂ ਭਰ ਅਤੇ ਪੂਰੇ ਲਾਮ-ਲਸ਼ਕਰ ਨਾਲ ਦਿੱਲੀ ਨੂੰ ਕੂਚ ਦੀ ਤਿਆਰੀ ਖਿੱਚੀ ਹੋਈ ਹੈ। ਜਿੰਨ੍ਹਾਂ ਵਿੱਚ ਨੌਜਵਾਨ,ਬਜ਼ੁਰਗ,ਔਰਤਾਂ ਵੀ ਸ਼ਾਮਿਲ ਹਨ।
 ਪੰਜਾਬ ਦੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਇੱਕ ਜੁੱਟ ਹੋ ਕੇ ਰਵਾਨਾ ਹੋ ਰਹੀਆਂ ਹਨ। 
ਇੱਕ ਪਾਸੇ ਸਰਕਾਰਾਂ ਇਸ ਅੰਦੋਲਨ ਨੂੰ ਕੁਚਲਣ ਦੀ ਤਿਆਰੀ ਵਿੱਚ ਹਨ। ਪੰਜਾਬ ਅਤੇ ਹਰਿਆਣਾ ਤੋਂ ਦਿੱਲੀ ਜਾਣ ਵਾਲੇ ਰਸਤਿਆਂ ਤੇ ਭਾਰੀ ਫੋਰਸ ਲਗਾ ਕੇ ਰਸਤਿਆਂ ਨੂੰ ਬੰਦ ਕੀਤਾ ਗਿਆ ਹੈ। ਜਿੱਥੇ ਕਿ ਹਰਿਆਣਾ ਡੱਬਵਾਲੀ ਤੋਂ ਦਿੱਲੀ ਜਾਣ ਵਾਲੇ ਕਿਸਾਨਾਂ ਨੂੰ ਰੋਕਣ ਲਈ ਭਾਰੀ ਫੋਰਸ ਲਗਾਈ ਗਈ ਹੈ। ਇਸ ਅੰਦੋਲਨ ਨੂੰ ਰੋਕਣ ਲਈ ਹਰਿਆਣਾ ਸਰਕਾਰ ਪੂਰੀ ਤਰ੍ਹਾਂ ਕੇਂਦਰ ਦੇ ਹੱਕ ‘ਚ ਭੁਗਤ ਰਹੀ ਹੈ। 
ਕਿਸਾਨ ਜਥੇਬੰਦੀਆਂ ਨੇ ਇੱਕ ਗੱਲ ਸਪਸ਼ਟ ਕਹਿ ਦਿੱਤੀ ਕਿ ਸਾਨੂੰ ਦਿੱਲੀ ਜਾਂਦੇ ਜਿਥੇ ਵੀ ਰੋਕਿਆ ਜਾਵੇਗਾ,ਉੱਥੇ ਅਸੀਂ ਧਰਨਾ ਲਗਾ ਕੇ ਜਾਮ ਕਰਾਂਗੇ। ਹਰਿਆਣਾ ਖਨੌਰੀ ਬਾਰਡਰ ‘ਤੇ ਕਿਸਾਨਾਂ ਰੋਕਿਆ ਗਿਆ ਹੈ,ਜਿੱਥੇ ਉਹਨਾਂ ਨੇ ਧਰਨਾ ਲਗਾ ਦਿੱਤਾ। 
ਇਸਦੇ ਨਾਲ ਅੰਬਾਲਾ ਵਿੱਚ ਕਿਸਾਨਾਂ ਅਤੇ ਪੁਲਿਸ ਫੋਰਸ ਵਿਚਕਾਰ ਝੜਪ ਹੋਈ,ਪੁਲਿਸ ਨੇ ਵਾਟਰ ਕੈਨਰ ਰਾਹੀਂ ਕਿਸਾਨਾਂ ਤੇ ਪਾਣੀ ਦੀਆਂ ਬੌਸ਼ਾਰਾਂ ਰਹੀ ਹਮਲਾ ਕੀਤਾ,ਪਰ ਕਿਸਾਨ ਪਿੱਛੇ ਨਹੀਂ ਹਟੇ ਅਤੇ ਬੈਰੀਗੇਡ ਤੋੜ ਅੱਗੇ ਵੱਧ ਗਏ।ਜੀਂਦ ਵਿੱਚ ਵੀ ਕਿਸਾਨਾਂ ਦੇ ਅੰਦੋਲਨ ਨੂੰ ਪੂਰਾ ਪ੍ਰਭਾਵ ਪਾਇਆ,ਜਿਸ ਕਰਕੇ ਹਰਿਆਣਾ ਸਰਕਾਰ ਵੱਲੋਂ ਜੀਂਦ ਵਿੱਚ ਭਾਰੀ ਸੁਰੱਖਿਆ ਲਗਾਇਆ ਗਿਆ ਹੈ।  
ਸ਼ੰਬੂ ਬਾਰਡਰ ‘ਤੇ ਸਰਕਾਰ ਵੱਲੋਂ ਕਿਸਾਨਾਂ ਨੂੰ ਰੋਕਣ ਲਈ ਵੱਡੇ ਪ੍ਰਬੰਧ ਕੀਤੇ ਗਏ ਹਨ,ਜਿੱਥੇ ਬੈਰੀਗੇਡ  ਦੇ ਨਾਲ-ਨਾਲ ਸੜਕ ਤੇ ਵੱਡੇ-ਵੱਡੇ ਪੱਥਰਾਂ ਨਾਲ ਰਾਹ ਰੋਕਿਆ ਗਿਆ ਹੈ। ਪੁਲਿਸ ਨੇ ਕੰਡਿਆਲੀ ਤਾਰਾਂ,ਸੰਗਲ,ਵਾਟਰ ਕੈਨਨ ਅਤੇ ਹੋਰ ਵੀ ਪੁਖਤਾ ਪ੍ਰਬੰਧ ਕੀਤੇ ਹੋਏ ਹਨ। 
ਕੱਲ੍ਹ ਦੇਖਣਾ ਹੋਵੇਗਾ ਕੀ ਕਿਸਾਨਾਂ ਨੂੰ ਕਿੱਥੇ-ਕਿੱਥੇ ਰੋਕਿਆ ਜਾਂਦਾ ਹੈ। ਕਿਸਾਨਾਂ ਦੇ ਇਸ ਅੰਦੋਲਨ ਨੂੰ ਰੋਕਣ ਲਈ,ਕਿਸਾਨਾਂ ਨੂੰ ਦਿੱਲੀ ਵੱਲ ਵਧਣ ਤੋਂ ਰੋਕਣ ਲਈ ਸਰਕਾਰ ਕੀ ਹੱਥਕੰਡੇ ਵਰਤੇਗੀ।