Connect with us

Uncategorized

ਕਪੂਰਥਲਾ ‘ਚ ਕਿਸਾਨਾਂ ਨੇ ਭਾਜਪਾ ਆਗੂ ਦੇ ਸਮਾਗਮ ਦਾ ਵਿਰੋਧ ‘ਤੇ ਦਿੱਤੀ ਇਹ ਚੇਤਾਵਨੀ

Published

on

kapurthala

ਕਿਸਾਨ ਆਗੂ ਗੁਰਪਾਲ ਸਿੰਘ ਪਾਲਾ ਨੇ ਐਸਐਸਪੀ ਹਰਕਮਲਪ੍ਰੀਤ ਸਿੰਘ ਖੱਖ ਦੇ ਭਰੋਸੇ ਤੋਂ ਬਾਅਦ ਨਕੋਦਰ ਰੋਡ ਵਿਖੇ ਲਗਾਏ ਧਰਨੇ ਦੀ ਸਮਾਪਤੀ ਦੌਰਾਨ ਕੀਤਾ। ਜ਼ਿਕਰਯੋਗ ਹੈ ਕਿ ਭਾਜਪਾ ਆਗੂ ਦੀ ਇਕ ਨਿੱਜੀ ਦੁਕਾਨ ਦੇ ਉਦਘਾਟਨ ਮੌਕੇ ਕਿਸਾਨ ਜਥੇਬੰਦੀਆਂ ਦੇ ਆਗੂ ਮੌਕੇ ‘ਤੇ ਪਹੁੰਚ ਗਏ ਜਿਸ ਕਾਰਨ ਮਾਹੌਲ ਤਣਾਅਪੂਰਨ ਹੋ ਗਿਆ।
ਜਾਣਕਾਰੀ ਮੁਤਾਬਿਕ ਨਕੋਦਰ ਰੋਡ ਫਗਵਾੜਾ ਵਿਖੇ ਸਾਬਕਾ ਨਗਰ ਕੌਂਸਲ ਦੇ ਪ੍ਰਧਾਨ ਬਾਲ ਭੱਦਰ ਸੇਨ ਦੁੱਗਲ ਦੇ ਬੇਟੇ ਅਸ਼ੋਕ ਦੁਗੱਲ ਵਲੋਂ ਨਵੀਂ ਸੀਮੈਂਟ ਦੀ ਦੁਕਾਨ ਖੋਲ਼੍ਹੀ ਜਾ ਰਹੀ ਸੀ। ਇਸ ਦੇ ਉਦਘਾਟਨ ਮੌਕੇ ਕੇਂਦਰੀ ਰਾਜ ਮੰਤਰੀ ਸੋਮਪ੍ਰਕਾਸ ਕੈਂਥ ਤੇ ਐੱਸਸੀ/ਐੱਸਟੀ ਕਮਿਸ਼ਨ ਦੇ ਚੇਅਰਮੈਨ ਵਿਜੇ ਸਾਂਪਲਾ ਨੇ ਆਉਣਾ ਸੀ। ਸੂਚਨਾ ਜਦੋਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਲੱਗੀ ਤਾਂ ਉਹ ਮੌਕੇ ‘ਤੇ ਇਕੱਠੇ ਹੋ ਗਏ ਤੇ ਉਦਘਾਟਨ ਸਮਾਗਮ ਦਾ ਵਿਰੋਧ ਕਰਨ ਲੱਗੇ। ਕਿਸਾਨ ਆਗੂ ਗੁਰਪਾਲ ਸਿੰਘ ਪਾਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਹ ਕਿਸੇ ਵੀ ਕੀਮਤ ‘ਤੇ ਭਾਜਪਾ ਲੀਡਰਾਂ ਨੂੰ ਇਸ ਉਦਘਾਟਨ ‘ਚ ਸ਼ਿਰਕਤ ਨਹੀਂ ਕਰਨ ਦੇਣਗੇ। ਜਦੋਂ ਤਕ ਕਾਲੇ ਕਾਨੂੰਨਾਂ ਨੂੰ ਰੱਦ ਨਹੀਂ ਕੀਤਾ ਜਾਂਦਾ ਤੇ ਕਿਸਾਨ ਭਰਾ ਆਪਣੇ ਘਰਾਂ ਨੂੰ ਵਾਪਸ ਨਹੀਂ ਪਰਤਦੇ, ਇਸੇ ਤਰ੍ਹਾਂ ਭਾਜਪਾਈਆਂ ਦਾ ਵਿਰੋਧ ਜਾਰੀ ਰਹੇਗਾ।
ਕਿਸਾਨਾਂ ਵਲੋਂ ਭਾਜਪਾ ਆਗੂਆਂ ਹੀ ਨਹੀਂ ਸਗੋਂ ਸਮਾਗਮ ‘ਚ ਪੁੱਜੇ ਕਾਂਗਰਸੀ ਸਾਬਕਾ ਕੈਬਨਿਟ ਮੰਤਰੀ ਜੋਗਿੰਦਰ ਸਿੰਘ ਮਾਨ, ਸਾਬ੍ਹੀ ਵਾਲੀਆ, ਸਾਬਕਾ ਕੌਂਸਲਰ ਸਰਬਜੀਤ ਕੌਰ ਖਿਲਾਫ਼ ਵੀ ਨਾਅਰੇਬਾਜ਼ੀ ਕੀਤੀ ਗਈ। ਉਨ੍ਹਾਂ ਕਿਹਾ ਕਿ ਸਾਡੀ ਹਮਾਇਤ ਕਰਨ ਵਾਲੇ ਇਹ ਕਾਂਗਰਸੀ ਤੇ ਅਕਾਲੀ ਸਾਡੇ ਦੁਸ਼ਮਣਾਂ ਨਾਲ ਹੀ ਮਿਲੇ ਹੋਏ ਹਨ ਜਿਨ੍ਹਾਂ ਖਿਲਾਫ਼ ਆਉਣ ਵਾਲੇ ਸਮੇਂ ‘ਚ ਸਖ਼ਤ ਐਕਸ਼ਨ ਲਿਆ ਜਾ ਸਕਦਾ ਹੈ। ਚੇਅਰਮੈਨ ਵਿਜੇ ਸਾਂਪਲਾ ਦੇ ਬੇਟੇ ਆਸ਼ੂ ਸਾਂਪਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਇਹ ਇਕ ਨਿੱਜੀ ਸਮਾਗਮ ਹੈ ਜਿਸ ਵਿਚ ਕੋਈ ਵੀ ਆ ਸਕਦਾ ਹੈ। ਕਿਸਾਨ ਸਵੇਰੇ ਤੋਂ ਹੀ ਬਾਹਰ ਬੈਠੇ ਨਾਅਰੇਬਾਜ਼ੀ ਕਰ ਰਹੇ ਹਨ, ਪਰ ਸਾਡੇ ਵਲੋਂ ਕੁਝ ਵੀ ਨਹੀਂ ਕਿਹਾ ਗਿਆ। ਕੁਝ ਕਿਸਾਨ ਆਗੂਆਂ ਨੇ ਲੱਗੇ ਹੋਏ ਟੈਂਟਾਂ ਨੂੰ ਪਾੜ ਦਿੱਤਾ ਤੇ ਹਥੋਪਾਈ ਕੀਤੀ ਜਿਸ ਵਿਚ ਕਈ ਨੌਜਵਾਨਾਂ ਦੇ ਸੱਟਾਂ ਵੀ ਵੱਜੀਆਂ ਹਨ। ਪੁਲਿਸ ਪ੍ਰਸ਼ਾਸਨ ਮੂਕ ਦਰਸ਼ਕ ਬਣ ਕੇ ਦੇਖਦਾ ਰਿਹਾ ਅਤੇ ਕਿਸਾਨਾਂ ਨੂੰ ਰੋਕਣ ‘ਚ ਪੂਰੀ ਤੜ੍ਹਾਂ ਅਸਫ਼ਲ ਸਾਬਿਤ ਹੋਇਆ ਹੈ। ਮੌਕੇ ‘ਤੇ ਪੁੱਜੇ ਐਸਐਸ ਹਰਕਮਲਪ੍ਰੀਤ ਖੱਖ ਨੇ ਦੋਵਾਂ ਧਿਰਾਂ ਨਾਲ ਗੱਲਬਾਤ ਕਰ ਕੇ ਮਾਮਲਾ ਸ਼ਾਂਤ ਕਰਵਾਇਆ। ਕਾਫੀ ਮੁਸ਼ੱਕਤ ਤੋਂ ਬਾਅਦ ਉਨ੍ਹਾਂ ਦੋਵੇ ਧਿਰਾਂ ਨੂੰ ਭਰੋਸਾ ਦਿਵਾਇਆ ਅਤੇ ਧਰਨਾ ਸਮਾਪਤ ਹੋਇਆ।