Connect with us

Punjab

ਪੰਜਾਬ ‘ਚ ਕਿਸਾਨਾਂ ਵੱਲੋਂ ਅਨਿਲ ਜੋਸ਼ੀ ਦਾ ਕੀਤਾ ਗਿਆ ਵਿਰੋਧ, ਪਾੜੇ ਗਏ ਪੋਸਟਰ

Published

on

poster.jpg1

ਅੰਮ੍ਰਿਤਸਰ : ਭਾਰਤੀ ਜਨਤਾ ਪਾਰਟੀ ਵਿਚੋਂ ਕੱਢੇ ਜਾਣ ਤੋਂ ਬਾਅਦ ਅਨਿਲ ਜੋਸ਼ੀ ਅਕਾਲੀ ਦਲ ਵਿੱਚ ਸ਼ਾਮਲ ਹੋਏ ਜਿਸ ਤੋਂ ਬਾਅਦ ਅੱਜ ਬੀਤੇ ਦਿਨ ਅਨਿਲ ਜੋਸ਼ੀ ਵੱਲੋਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਅਤੇ ਦੁਰਗਿਆਣਾ ਮੰਦਰ ਮੱਥਾ ਟੇਕੇ ਟੇਕ ਕੇ ਗੁਰੂ ਦਾ ਸ਼ੁਕਰਾਨਾ ਅਦਾ ਕੀਤਾ ਉਥੇ ਹੀ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਅਨਿਲ ਜੋਸ਼ੀ ਦੇ ਲੱਗੇ ਪੋਸਟਰਾਂ ਨੂੰ ਪਾੜਿਆ ਗਿਆ।

ਅੱਜ ਅਨਿਲ ਜੋਸ਼ੀ ਵੱਲੋਂ ਸ੍ਰੀ ਰਾਮ ਤੀਰਥ ਮੰਦਰ ਵਿੱਚ ਨਤਮਸਤਕ ਹੋਣਾ ਸੀ ਉੱਥੇ ਹੀ ਮੈਂ ਮਹਿਤਾਬ ਸਿਰਸਾ ਨੇ ਦੱਸਿਆ ਕਿ ਅਨਿਲ ਜੋਸ਼ੀ ਨੂੰ ਜਦੋਂ ਭਾਜਪਾ ਨੇ ਕੱਢਿਆ ਸੀ ਤੇ ਉਸ ਟਾਇਮ ਅਨਿਲ ਜੋਸ਼ੀ ਵੱਲੋਂ ਕਿਹਾ ਗਿਆ ਸੀ ਕਿਹਾ ਕਿ ਉਹ ਕਿਸਾਨਾਂ ਦੇ ਹੱਕ ਦੇ ਵਿੱਚ ਵਾਧਾ ਕਰਨ ਲਈ ਹਮੇਸ਼ਾਂ ਹੀ ਤਿਉਹਾਰ ਕਰਨਗੇ ਲੇਕਿਨ ਉਨ੍ਹਾਂ ਵੱਲੋਂ ਅਕਾਲੀ ਦਲ ਵਿੱਚ ਸ਼ਾਮਲ ਹੋ ਕੇ ਸਾਫ ਸਿੱਧ ਕਰ ਦਿੱਤਾ ਹੈ ਕਿ ਉਹ ਕਿਸਾਨਾਂ ਦੇ ਹਮਾਇਤੀ ਬਿਲਕੁਲ ਨਹੀਂ ਹਨ ਕਿਉਂਕਿ ਜਦੋਂ ਖੇਤੀ ਕਾਨੂੰਨ ਪਾਸ ਕੀਤੇ ਗਏ ਸੀ।

ਉਸ ਸਮੇਂ ਅਕਾਲੀ ਦਲ ਦੇ ਵੱਡੇ ਚਿਹਰੇ ਭਾਜਪਾ ਦੇ ਨਾਲ ਸਨ ਅਤੇ ਸੁਖਬੀਰ ਸਿੰਘ ਬਾਦਲ ਪ੍ਰਕਾਸ਼ ਸਿੰਘ ਬਾਦਲ ਅਤੇ ਉਨ੍ਹਾਂ ਦੀ ਪਰਿਵਾਰਕ ਮੈਂਬਰਾਂ ਵੱਲੋਂ ਇਸ ਤੇ ਸਹਿਮਤੀ ਜਤਾਈ ਗਈ ਸੀ ਉੱਥੇ ਮਹਿਤਾਬ ਸਿਰਸਾ ਨੇ ਦੱਸਿਆ ਕਿ ਅੱਜ ਉਨ੍ਹਾਂ ਵੱਲੋਂ ਅਨਿਲ ਜੋਸ਼ੀ ਦੇ ਪੋਸਟਰ ਪਾੜੇ ਗਏ ਹਨ ਅਤੇ ਉਨ੍ਹਾਂ ਦੇ ਵਿਰੋਧ ਵੀ ਕੀਤਾ ਜਾਵੇਗਾ ਉਨ੍ਹਾਂ ਦੱਸਿਆ ਕਿ ਅਨਿਲ ਜੋਸ਼ੀ ਜਿਸ ਜਗ੍ਹਾ ਤੇ ਜਾਣਗੇ ਉਸ ਜਗ੍ਹਾ ਉਸ ਜਗ੍ਹਾ ਤੇ ਪਹੁੰਚ ਕੇ ਕਿਸਾਨਾਂ ਵੱਲੋਂ ਜਲੂਸ ਵਿਰੋਧ ਕੀਤਾ ਜਾਵੇਗਾ ਕਿਉਂਕਿ ਅਨਿਲ ਜੋਸ਼ੀ ਵੱਲੋਂ ਕਿਸਾਨਾਂ ਦੀ ਭਾਵਨਾ ਨੂੰ ਠੇਸ ਪਹੁੰਚਾਈ ਗਈ ਹੈ।