Punjab
ਕਿਸਾਨਾਂ ਨੇ ਲਗਾਇਆ ਪ੍ਰਾਈਵੇਟ ਸੇਲੋ ਪਲਾਂਟ ਦੇ ਸਾਹਮਣੇ ਧਰਨਾ ਕੀਤੀ ਨਾਅਰੇਬਾਜ਼ੀ ,ਮਾਮਲਾ ਸੇਲੋ ਪਲਾਂਟ ਦੇ ਅਧਿਕਾਰੀਆਂ ਵਲੋਂ ਕਿਸਾਨ ਦੀ ਜਮੀਨ ਤੇ ਨਜਾਇਜ਼ ਕਬਜ਼ੇ

ਗੁਰਦਾਸਪੁਰ: ਜ਼ਿਲਾ ਗੁਰਦਾਸਪੁਰ ਦੇ ਪਿੰਡ ਛੀਨਾ ਰੇਲ ਵਾਲਾ ਵਿਚ ਇਕ ਪ੍ਰਾਈਵੇਟ ਗਰੁੱਪ ਦੇ ਬਣੇ ਸੇਲੋ ਪਲਾਂਟ ਦੇ ਬਾਹਰ ਕਿਸਾਨਾ ਵਲੋਂ ਰੋਸ਼ ਪ੍ਰਦਰਸ਼ਨ ਕਰਦੇ ਹੋਏ ਜੰਮਕੇ ਨਾਅਰੇਬਾਜ਼ੀ ਕੀਤੀ ਗਈ ਕਿਸਾਨਾ ਦਾ ਦੋਸ਼ ਹੈ ਕੀ ਸੇਲੋ ਪਲਾਂਟ ਦੇ ਅਧਿਕਾਰੀਆਂ ਵਲੋਂ ਜਬਰੀ ਕਿਸਾਨ ਦੀ ਜਮੀਨ ਤੇ ਕਬਜਾ ਕੀਤਾ ਜਾ ਰਿਹਾ ਹੈ ਕਿਸਾਨ ਦੀ ਜੱਦੀ ਜਮੀਨ ਤੇ ਜੇਸੀਬੀ ਨਾਲ ਡੂੰਘੇ ਟੋਏ ਪਟ ਕੇ ਟੋਇਆ ਵਿੱਚ ਸੇਲੋ ਪਲਾਂਟ ਦਾ ਪਾਣੀ ਛੱਡ ਦਿੱਤਾ ਗਿਆ ਹੈ ਜਿਸ ਦਾ ਕਿਸਾਨਾਂ ਵਲੋਂ ਵਿਰੋਧ ਕੀਤਾ ਜਾ ਰਿਹਾ ਹੈ
ਓਥੇ ਹੀ ਪੀੜਤ ਕਿਸਾਨ ਇੰਦਰਜੀਤ ਸਿੰਘ ਦਾ ਕਹਿਣਾ ਹੈ ਕੇ ਇਹ ਜਮੀਨ ਮੇਰੀ ਜੱਦੀ ਜਮੀਨ ਹੈ ਮੇਰੇ ਕੋਲ ਮੁਕੰਮਲ ਕਾਗਜ਼ਾਤ ਹਨ ਅਤੇ ਇਹ ਜ਼ਮੀਨ ਸੇਲੋ ਪਲਾਂਟ ਦੇ ਨਜ਼ਦੀਕ ਲਗਦੀ ਹੈ ਪਰ ਸੇਲੋ ਪਲਾਂਟ ਦੇ ਅਧਿਕਾਰੀ ਜਬਰੀ ਮੇਰੀ ਇਸ ਜਮੀਨ ਤੇ ਕਬਜਾ ਕਰ ਰਹੇ ਹਨ ਅਤੇ ਜੇ ਸੀ ਬੀ ਮਸ਼ੀਨ ਨਾਲ ਟੋਏ ਪਾ ਕੇ ਪਾਣੀ ਛੱਡਿਆ ਜਾ ਰਿਹਾ ਹੈ ਪੀੜਤ ਕਿਸਾਨ ਦਾ ਕਹਿਣਾ ਸੀ ਕਿ ਉਸਨੇ ਇਸ ਜਬਰਦਸਤੀ ਨੂੰ ਲੈਕੇ ਸੇਲੋ ਪਲਾਂਟ ਦੇ ਅਧਿਕਾਰੀਆਂ ਨਾਲ ਗੱਲ ਵੀ ਕੀਤੀ ਪਰ ਕੋਈ ਸੁਣਵਾਈ ਨਹੀਂ ਹੋਈ ਅਤੇ ਹੁਣ ਉਸਨੇ ਕਿੱਸਾਨ ਜਥੇਬੰਦੀਆਂ ਦਾ ਸਹਾਰਾ ਲਿਆ ਹੈ
ਓਥੇ ਹੀ ਕਿੱਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕੀ ਜੇਕਰ ਸੇਲੋ ਪਲਾਂਟ ਆਪਣੀਆਂ ਹਰਕਤਾਂ ਤੋਂ ਬਾਜ਼ ਨਾ ਆਇਆ ਤੇ ਅਸੀਂ ਸੰਯੁਕਤ ਕਿਸਾਨ ਮੋਰਚੇ ਨਾਲ ਗੱਲ ਕਰਕੇ ਲੰਬਾ ਸੰਘਰਸ਼ ਉਲੀਕਾ ਗੇ ਸੇਲੋ ਪਲਾਂਟ ਵਾਲੇ ਜਬਰੀ ਕਬਜਾ ਜੋ ਕਰ ਰਹੇ ਨੇ ਉਹ ਸਹਿਣ ਨਹੀਂ ਕਰਾਂਗੇ ਅਤੇ ਇਸਦੀ ਪ੍ਰਸ਼ਾਸਨ ਨੂੰ ਵੀ ਸ਼ਿਕਾਇਤ ਕਰਾਂਗਾ ਹੋਰ ਕੀ ਕੁਝ ਕਿਹਾ ਕਿਸਾਨ ਆਗੂਆਂ ਨੇ ਅਤੇ ਪੀੜਤ ਕਿਸਾਨ ਨੇ ਤੁਸੀਂ ਖੁਦ ਵੀ ਸੁਣ ਲਓ
ਓਧਰ ਜਦੋ ਸੇਲੋ ਪਲਾਂਟ ਦੇ ਅਧਿਕਾਰੀ ਪਲਾਂਟ ਵਿਚ ਮਜੂਦ ਨਾ ਹੋਣ ਦਾ ਬਹਾਨਾ ਲੱਗਾ ਕਿ ਮੀਡੀਆ ਸਾਮਣੇ ਆਉਣ ਤੋਂ ਬਚਦੇ ਨਜਰ ਆਏ