Connect with us

Finance

ਵਾਹਨਾਂ ਦੀ ਸੁਚਾਰੂ ਆਵਾਜਾਈ ਲਈ ਟੋਲ ਪਲਾਜ਼ਿਆਂ ‘ਤੇ ਫਾਸਟੈਗ ‘ਚ ਘੱਟ ਤੋਂ ਘੱਟ ਬੈਲੰਸ ਦੀ ਪਰੇਸ਼ਾਨੀ ਹੋਈ ਖ਼ਤਮ

Published

on

toll plaza

ਟੋਲ ਪਲਾਜ਼ਿਆਂ ‘ਤੇ ਵਾਹਨਾਂ ਦੀ ਸੁਚਾਰੂ ਆਵਾਜਾਈ ਲਈ ਫਾਸਟੈਗ ‘ਚ ਘੱਟ ਤੋਂ ਘੱਟ ਬੈਲੰਸ ਦੀ ਮੁਸੀਬਤ ਖ਼ਤਮ ਕਰ ਦਿੱਤੀ ਗਈ ਹੈ। ਐੱਨਐੱਚਏਆਈ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਯਾਤਰੀ ਵਾਹਨਾਂ ਦੇ ਸੈਗਮੈਂਟ ‘ਚ ਫਾਸਟੈਗ ਵਾਲੇਟ ‘ਚ ਘੱਟ ਤੋਂ ਘੱਟ ਰਾਸ਼ੀ ਜਮ੍ਹਾਂ ਰੱਖਣ ਦੀ ਲਾਜ਼ਮੀਅਤਾ ਖ਼ਤਮ ਕਰ ਦਿੱਤੀ ਗਈ ਹੈ। ਇਸ ਦੌਰਾਨ ਟੋਲ ਪਲਾਜ਼ਿਆਂ ‘ਤੇ ਯਾਤਰੀਆਂ ਦੀ ਪਰੇਸ਼ਾਨੀ ਖ਼ਤਮ ਹੋਵੇਗੀ।

ਫਾਸਟੈਗ ਅਕਾਊਂਟ ‘ਚ ਘੱਟ ਤੋਂ ਘੱਟ ਰਾਸ਼ੀ ਉਪਲਬਧ ਨਾ ਰਹਿਣ ਦੀ ਸਥਿਤੀ ‘ਚ ਟੋਲ ਟੈਕਸ, ਸਕਿਓਰਿਟੀ ਰਾਸ਼ੀ ਵਿਚੋਂ ਕੱਟੀ ਜਾਵੇਗੀ। ਵਾਲੇਟ ਬੈਲੰਸ ਨਕਾਰਾਤਮਕ ਹੋਣ ਦੀ ਸਥਿਤੀ ਵਿਚ ਬੈਂਕ ਇਸ ਦੀ ਪੂਰਤੀ ਅਗਲੀ ਵਾਰ ਦੇ ਰੀਚਾਰਜ ‘ਤੇ ਕਰ ਲਵੇਗਾ। ਐੱਨਐੱਚਏਆਈ ਨੇ ਕਿਹਾ ਕਿ ਇਸ ਨਾਲ ਮੌਜੂਦਾ ਸਮੇਂ ‘ਚ ਟੋਲ ਪਲਾਜ਼ਿਆਂ ‘ਤੇ ਯਾਤਰੀਆਂ ਦੀਆਂ ਮੁਸ਼ਕਿਲਾਂ ਘੱਟ ਹੋਣਗੀਆਂ ਤੇ ਜਿਸ ਨਾਲ ਸਮੇਂ ਦੀ ਬਚਤ ਹੋਵੇਗੀ।

ਇਸ ਵੇਲੇ ਫਾਸਟੈਗ ਵਾਲੇਟ ‘ਚ ਸਕਿਓਰਿਟੀ ਰਾਸ਼ੀ ਤੋਂ ਇਲਾਵਾ ਘੱਟ ਤੋਂ ਘੱਟ ਬੈਲੰਸ ਰੱਖਣ ਦੀ ਵਿਵਸਥਾ ਹੈ। ਅਜਿਹੇ ‘ਚ ਕਈ ਵਾਰ ਰਾਸ਼ੀ ਘੱਟ ਪੈ ਜਾਣ ‘ਤੇ ਟੋਲ ਟੈਕਸ ਭਰਨ ਵਿਚ ਯਾਤਰੀਆਂ ਨੂੰ ਗ਼ੈਰ ਲੋੜੀਂਦੀ ਪਰੇਸ਼ਾਨੀ ਝੱਲਣੀ ਪੈਂਦੀ ਹੈ। ਅੰਕੜੇ ਦੱਸਦੇ ਹਨ ਕਿ ਟੋਲ ਟੈਕਸ ਦੇ ਭੁਗਤਾਨ ‘ਚ ਫਾਸਟੈਗ ਦਾ ਚਲਣ ਕਾਫੀ ਵੱਧ ਚੁੱਕਾ ਹੈ। ਫਾਸਟੈਗ ਜ਼ਰੀਏ ਹਰ ਦਿਨ 89 ਕਰੋੜ ਤੋਂ ਜ਼ਿਆਦਾ ਦੀ ਟੋਲ ਫੀਸ ਜਮ੍ਹਾਂ ਹੋ ਰਹੀ ਹੈ। 2.54 ਕਰੋੜ ਤੋਂ ਜ਼ਿਆਦਾ ਦੀ ਗਿਣਤੀ ਵਿਚ ਫਾਸਟੈਗ ਅਕਾਊਂਟ ਤੋਂ ਇਕੱਠੀ ਹੋਣ ਵਾਲੀ ਰਾਸ਼ੀ ਕੁਲ ਟੋਲ ਕੁਲੈਕਸ਼ਨ ਦਾ 80 ਫ਼ੀਸਦੀ ਹਿੱਸਾ ਬਣ ਚੁੱਕੀ ਹੈ। ਇਸ ਨੂੰ 15 ਫਰਵਰੀ ਤੋਂ ਦੇਸ਼ ਭਰ ਵਿਚ ਰਾਸ਼ਟਰੀ ਰਾਜਮਾਰਗਾਂ ‘ਤੇ ਸਥਿਤ ਕਿਸੇ ਵੀ ਟੋਲ ਦੀਆਂ ਸਾਰੀਆਂ ਲੇਨਾਂ ਪੂਰੀ ਤਰ੍ਹਾਂ ਫਾਸਟੈਗ ਭੁਗਤਾਨ ਦੇ ਆਧਾਰਿਤ ਹੋ ਜਾਣ ਗਿਆ।

ਫਾਸਟੈਗ ਇਲੈਕਟ੍ਰਾਨਿਕ ਤਰੀਕੇ ਨਾਲ ਟੋਲ ਕੁਲੈਕਸ਼ਨ ਦਾ ਇਕ ਜ਼ਰੀਆ ਹੈ ਜਿਸ ਨੂੰ ਪਹਿਲਾਂ ਰੀਚਾਰਜ ਕਰਨਾ ਹੁੰਦਾ ਹੈ ਤਾਂ ਜੋ ਟੋਲ ਪਲਾਜ਼ੇ ‘ਤੇ ਆਸਾਨੀ ਨਾਲ ਭੁਗਤਾਨ ਕੀਤਾ ਜਾ ਸਕੇ। ਇਸ ਨੂੰ ਬੈਂਕਾਂ ਤੇ ਪੈਟਰੋਲ ਪੰਪਾਂ ਤੋਂ ਇਲਾਵਾ ਈ-ਕਾਮਰਸ ਪਲੇਟਫਾਰਮ ਤੋਂ ਵੀ ਖ਼ਰੀਦਿਆ ਜਾ ਸਕਦਾ ਹੈ। ਪਾਇਲਟ ਪ੍ਰਰਾਜੈਕਟ ਦੇ ਤੌਰ ‘ਤੇ ਦੇਸ਼ ਵਿਚ ਇਸ ਦੀ ਸ਼ੁਰੂਆਤ 2014 ਵਿਚ ਕੀਤੀ ਗਈ ਸੀ।