Connect with us

Punjab

ਫ਼ਤਹਿਗੜ੍ਹ : ਬਸੀ ਪਠਾਣਾ ਪੁਲਿਸ ਨੇ ਅਫ਼ੀਮ ਸਣੇ ਦੋ ਵਿਅਕਤੀ ਕੀਤੇ ਕਾਬੂ

Published

on

4 ਅਪ੍ਰੈਲ 2024: ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਪੁਲਿਸ ਵੱਲੋਂ ਥਾਂ-ਥਾਂ ਤੇ ਨਾਕਾਬੰਦੀ ਅਤੇ ਚੈਕਿੰਗਾਂ ਕੀਤੀਆਂ ਜਾ ਰਿਹਾ ਹਨ। ਇਸੇ ਦੇ ਦੌਰਾਨ ਪੁਲਿਸ ਥਾਣਾ ਬਸੀ ਪਠਾਣਾ ਨੇ ਟਰਾਲਾ ਛੱਡ ਕੇ ਭੱਜਣ ਵਾਲੇ 2 ਵਿਅਕਤੀਆਂ ਨੂੰ 2 ਕਿਲੋ ਅਫੀਮ ਸਣੇ ਕਾਬੂ ਕੀਤਾ ਹੈ । ਜੋ ਕਿ ਛਾਰਖੰਡ ਤੋਂ ਪੰਜਾਬ ਵੇਚਣ ਦੀ ਨੀਅਤ ਨਾਲ ਲਿਆਏ ਸਨ।

ਪੁਲਿਸ ਥਾਣਾ ਬਸੀ ਪਠਾਣਾ ਦੇ ਮੁਖੀ ਸਬ ਇੰਸਪੈਕਟਰ ਨਰਪਿੰਦਰ ਪਾਲ ਸਿੰਘ ਨੇ ਦੱਸਿਆ ਕਿ ਬਸੀ ਪਠਾਣਾ ਤੋਂ ਮੋਰਿੰਡਾ ਰੋਡ ਤੇ ਊਸਾ ਮਾਤਾ ਮੰਦਿਰ ਕੋਲ ਚੈਕਿੰਗ ਕੀਤੀ ਜਾ ਰਹੀ ਸੀ। ਜਦੋਂ ਇੱਕ ਟਰਾਲੇ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਵਿੱਚ ਸਵਾਰ ਦੋਵੇਂ ਵਿਅਕਤੀ ਭੱਜਣ ਲੱਗੇ, ਜਿਹਨਾਂ ਨੂੰ ਪੁਲਿਸ ਵੱਲੋਂ ਕਾਬੂ ਕਰ ਲਿਆ ਗਿਆ। ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀ ਪਰਮੋਦ ਕੁਮਾਰ ਤੇ ਟਿੰਕੂ ਰਾਣਾ ਝਾਰਖੰਡ ਦੇ ਨਿਵਾਸੀ ਹਨ।

 

ਇਹ ਟਰਾਲੇ ਵਿੱਚ ਝਾਰਖੰਡ ਤੋ ਲੋਹਾ ਲੋਡ ਕਰਕੇ ਲੋਹਾ ਮੰਡੀ ਗੋਬਿੰਦਗੜ ਲਈ ਲੈ ਕੇ ਆਏ ਸਨ। ਜਿਹਨਾਂ ਕੋਲੋਂ 02 ਕਿਲੋ ਅਫੀਮ ਬਰਾਮਦ ਕੀਤੀ ਗਈ ਹੈ। ਜੋ ਕਿ ਵੇਚਣ ਦੇ ਮਕਸਦ ਨਾਲ ਲੈ ਕੇ ਆਏ ਸੀ। ਜਿਸ ਦੀ ਬਜ਼ਾਰੀ ਕੀਮਤ 2 ਲੱਖ ਪ੍ਰਤੀ ਕਿਲੋ ਹੈ। ਲੋਹੇ ਨਾਲ ਲੱਦੇ ਟਰਾਲੇ ਨੂੰ ਕਬਜ਼ੇ ਵਿੱਚ ਲੈ ਕੇ ਉਕਤ ਦੋਸ਼ੀਆਂ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ ਮੁਕਦਮਾ ਦਰਜ ਕਰਕੇ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ। ਜਿਹਨਾਂ ਦਾ ਦੋ ਦਿਨ ਦਾ ਰਿਮਾਂਡ ਹਾਸਲ ਹੋਇਆ ਹੈ। ਉਕਤ ਦੋਸ਼ੀਆਂ ਤੋਂ ਪੁੱਛਗਿੱਛ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।