Uncategorized
ਪਿੰਡ ਮੂਸੇ ਦਾ ਕਾਂਡ,ਪਿਉ ਨੇ ਨੂੰਹ ਨਾਲ ਮਿਲਕੇ ਕੀਤਾ ਪੁੱਤ ਦਾ ਕਤਲ
ਪਿਉ ਨੇ ਆਪਣੇ ਹੀ ਪੁੱਤ ਨੂੰ ਉਤਾਰਿਆ ਮੌਤ ਦੇ ਘਾਟ,ਨਜਾਇਜ਼ ਸਬੰਧਾਂ ਦਾ ਦੱਸਿਆ ਜਾ ਰਿਹਾ ਪੂਰਾ ਮਾਮਲਾ

ਪਿਉ ਨੇ ਆਪਣੇ ਹੀ ਪੁੱਤ ਨੂੰ ਉਤਾਰਿਆ ਮੌਤ ਦੇ ਘਾਟ
ਵਾਰਦਾਤ ‘ਚ ਮ੍ਰਿਤਕ ਦੀ ਪਤਨੀ ਵੀ ਸ਼ਾਮਿਲ
ਨਜਾਇਜ਼ ਸਬੰਧਾਂ ਦਾ ਦੱਸਿਆ ਜਾ ਰਿਹਾ ਪੂਰਾ ਮਾਮਲਾ
ਪੁਲਿਸ ਕਰ ਰਹੀ ਹੈ ਮਾਮਲੇ ਦੀ ਡੂੰਗਾਈ ਨਾਲ ਜਾਂਚ
ਮਾਨਸਾ,11 ਨਵੰਬਰ:(ਨਵਦੀਪ ਅਹੁਲੂਵਾਲੀਆ)ਖ਼ਬਰ ਹੈ ਮਾਨਸਾ ਜ਼ਿਲ੍ਹੇ ਦੇ ਪਿੰਡ ਮੂਸਾ ਦੀ,ਜਿੱਥੇ ਜਾਣਕਾਰੀ ਮੁਤਾਬਿਕ ਨਾਜਾਇਜ਼ ਸੰਬੰਧਾਂ ਦੇ ਚੱਲਦੇ ਪਿਤਾ ਨੇ ਆਪਣੀ ਨੂੰਹ ਦੇ ਨਾਲ ਮਿਲ ਕੇ ਪੁੱਤਰ ਦੀ ਹੱਤਿਆ ਕਰ ਦਿੱਤੀ ਅਤੇ ਪੁਲਿਸ ਤੋਂ ਚੋਰੀ ਉਸ ਦਾ ਅੰਤਿਮ ਸਸਕਾਰ ਵੀ ਕਰ ਦਿੱਤਾ।ਜਿਸ ਤੋਂ ਬਾਅਦ ਪੁਲਿਸ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ।
ਜਦੋਂ ਕੋਈ ਇਸ਼ਕ ‘ਚ ਅੰਨਾ ਹੋ ਜਾਵੇ ਤਾਂ ਉਸਨੂੰ ਕੁਝ ਪਤਾ ਰਹਿੰਦਾ ਪਰ ਸੱਚੇ ਇਸ਼ਕ ਅਤੇ ਹਵਸ ਵਿਚ ਜ਼ਮੀਨ-ਅਸਮਾਨ ਦਾ ਫਰਕ ਹੁੰਦਾ।ਮਾਮਲਾ ਮਾਨਸਾ ਦੇ ਪਿੰਡ ਮੂਸਾ ਦਾ ਹੈ।ਜਿੱਥੇ ਇੱਕ ਪਵਿੱਤਰ ਰਿਸ਼ਤੇ ਦਾ ਅੰਤ ਗੰਭੀਰ ਇਲਜ਼ਾਮਾਂ ਦੇ ਕਰਕੇ ਹੋ ਗਿਆ। ਤਸਵੀਰਾਂ ‘ਚ ਦਿਖ ਰਹੇ ਇਸ ਸ਼ਖਸ ‘ਤੇ ਇਹ ਇਲਜ਼ਾਮ ਲੱਗੇ ਨੇ ਕਿ ਇਸ ਵਿਅਕਤੀ ਦੇ ਉਸਦੀ ਹੀ ਨੂੰਹ ਨਾਲ ਨਾਜਾਇਜ਼ ਸਬੰਧ ਸਨ।ਜਿਸਦੇ ਚੱਲਦਿਆਂ ਉਸਨੇ ਆਪਣੇ ਪੁੱਤ ਨੂੰ ਹੀ ਮੌਤ ਦੇ ਘਾਟ ਉਤਾਰ ਦਿੱਤਾ।ਉਹਨਾਂ ਦੀ ਕਰਤੂਤ ਦਾ ਕਿਸੇ ਨੂੰ ਪਤਾ ਨਾ ਜਾਵੇ,ਇਸ ਲਈ ਇਹਨਾਂ ਨੇ ਮ੍ਰਿਤਕ ਦਾ ਅੰਤਿਮ ਸਸਕਾਰ ਵੀ ਕਰ ਦਿੱਤਾ। ਤਾਂ ਜੋ ਕਿਸੇ ਵੀ ਕਿਸਮ ਦਾ ਕੋਈ ਸਬੂਤ ਨਾ ਰਹੇ।
ਇਸ ਪੂਰੇ ਮਾਮਲੇ ਨੂੰ ਲੈ ਕੇ ਮ੍ਰਿਤਕ ਨੌਜਵਾਨ ਦੇ ਪਿਤਾ ਨਾਲ ਗੱਲਬਾਤ ਕੀਤੀ ਗਈ ਤਾਂ ਉਸਨੇ ਦੱਸਿਆ ਕਿ ਉਸਦਾ ਪੁੱਤ ਅਕਸਰ ਘਰ ‘ਚ ਕਲੇਸ਼ ਕਰਦਾ ਸੀ।ਅੱਜ ਉਹਨਾਂ ਵਿੱਚ ਮਹਿਜ਼ ਝਗੜਾ ਹੋਇਆ ਸੀ ਤੇ ਝਗੜੇ ਦੌਰਾਨ ਉਸ ਕੋਲੋਂ ਕੋਈ ਤੇਜ਼ਧਾਰ ਚੀਜ਼ ਮੁੰਡੇ ਦੇ ਵੱਜੀ,ਜਿਸ ਨਾਲ ਉਸਦੇ ਪੁੱਤ ਦੀ ਮੌਤ ਹੋ ਗਈ।
ਦੱਸਿਆ ਇਹ ਵੀ ਜਾ ਰਿਹਾ ਕਿ ਇਸ ਸ਼ਖਸ ਦੇ ਆਪਣੀ ਹੀ ਨੂੰਹ ਨਾਲ ਨਾਜਾਇਜ਼ ਸੰਬੰਧ ਸਨ। ਪਰ ਮੁਲੰ ਨੇ ਇਲਜ਼ਾਮਾਂ ਨੂੰ ਝੂਠ ਦੱਸਿਆ। ਪੁਲਿਸ ਨੇ ਇਸ ਵਿਅਕਤੀ ਤੇ ਇਸਦੀ ਨੂੰਹ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Continue Reading