World
ਬਿਮਾਰ ਪੁੱਤ ਦੀ ਜਾਨ ਬਚਾਉਣ ਲਈ ਪਿਤਾ ਨੇ ਚਲਾਇਆ 300 ਕਿਲੋਮੀਟਰ ਤੱਕ ਸਾਈਕਲ, ਲੋਕਾਂ ਨੇ ਕੀਤਾ ਹਿੰਮਤ ਨੂੰ ਸਲਾਮ

ਕਰਨਾਟਕ ਮੈਸੂਰ ਦੇ ਜ਼ਿਲ੍ਹੇ ਵਿਚ ਤਾਲਾਬੰਦੀ ਦੌਰਾਨ ਕੋਪਲੂ ਪਿੰਡ ਤੋਂ ਭਾਵੁਕ ਕਰ ਦੇਣ ਵਾਲੀ ਖ਼ਬਰ ਸਾਹਮਣੇ ਆਈ। ਜਦੋਂ ਟਰਾਂਸਪੋਰਟ ਸਹੂਲਤ ਨਾ ਹੋਣ ਕਾਰਨ ਇਕ ਪਿਤਾ ਨੇ ਆਪਣੇ 10 ਸਾਲ ਦੇ ਪੁੱਤਰ ਦੀ ਜਾਨ ਬਚਾਉਣ ਲਈ 300 ਕਿਲੋਮੀਟਰ ਦਾ ਸਫ਼ਰ ਸਾਈਕਲ ’ਤੇ ਤੈਅ ਕੀਤਾ ਹੈ। ਜਿਸ ਵਿਚ ਉਨ੍ਹਾਂ ਨੂੰ 3 ਦਿਨ ਦਾ ਸਮਾਂ ਲੱਗਾ। ਜਦੋਂ ਲੋਕਾਂ ਨੇ ਇਸ ਦੀ ਜਾਣਕਾਰੀ ਹੋਈ ਤਾਂ ਹਰ ਕੋਈ ਆਨੰਦ ਦੀ ਹਿੰਮਤ ਨੂੰ ਸਲਾਮ ਕਰ ਰਿਹਾ ਹੈ। ਬਸ ਇੰਨਾ ਹੀ ਨਹੀਂ ਲੋਕ ਦੂਰ-ਦੂਰ ਤੋਂ ਉਨ੍ਹਾਂ ਨੂੰ ਮਿਲ ਆ ਰਹੇ ਹਨ। ਅਜਿਹੇ ਵਿਚ ਕੁਝ ਸਥਾਨਕ ਲੀਡਰ ਵੀ ਮੌਕੇ ’ਤੇ ਚੌਕਾ ਲਾਉਣ ਤੋਂ ਪਿੱਛੇ ਨਹੀਂ ਹਟ ਰਹੇ। ਲੀਡਰਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋਈਆਂ ਤਾਂ ਕਈ ਇਨ੍ਹਾਂ ਨੂੰ ਖਰੀਆਂ-ਖਰੀਆਂ ਸੁਣਾਉਣ ਲੱਗੇ।
45 ਸਾਲਾ ਆਨੰਦ ਦਾ ਕਹਿਣਾ ਹੈ ਕਿ ਦਵਾਈ ਨਾ ਮਿਲਣ ’ਤੇ ਪੁੱਤਰ ਦੀ ਸਿਹਤ ਖਰਾਬ ਹੋ ਜਾਂਦੀ ਹੈ। ਜਿਨ੍ਹਾਂ ਸੰਘਰਸ਼ ਕਰਦੇ ਹੋਏ ਬੇਂਗਲੁਰੂ ਤੋਂ ਆਪਣੇ ਪੁੱਤਰ ਲਈ ਦਵਾਈ ਲਿਆ ਰਹੀ ਹਨ, ਉਨ੍ਹਾਂ ਕਿਹਾ ਕਿ ਬੇਟੇ ਲਈ ਜ਼ਰੂਰੀ ਦਵਾਈਆਂ ਨਹੀਂ ਮਿਲ ਰਹੀਆਂ ਸਨ। ਇਸ ਦੇ ਚੱਲਦੇ ਆਨੰਦ ਆਪਣੇ ਪੁੱਤਰ ਦੀ ਦਵਾਈ ਲਿਆਉਣ ਲਈ 300 ਕਿਲੋਮੀਟਰ ਸਾਈਕਲ ਚਲਾਉਂਦੇ ਹੋਏ 3 ਦਿਨਾਂ ਦੇ ਸਮੇਂ ਤੋਂ ਬਾਅਦ ਬੇਂਗਲੁਰੂ ਪਹੁੰਚੇ । ਇਕ ਰਿਪੋਰਟ ਮੁਤਾਬਕ ਆਨੰਦ ਨੂੰ ਹਰ ਦੋ ਮਹੀਨੇ ਵਿਚ ਆਪਣੇ ਪੁੱਤਰ ਦੇ ਇਲਾਜ ਲਈ ਦਵਾਈਆਂ ਲੈਣ ਲਈ ਨਿਮਹੰਸ ਬੇਂਗਲੁਰੂ ਜਾਣਾ ਪੈਂਦਾ ਹੈ। ਇੱਥੇ ਉਨ੍ਹਾਂ ਨੂੰ ਮੁਫ਼ਤ ਵਿਚ ਦਵਾਈਆਂ ਮਿਲ ਜਾਂਦੀਆਂ ਹਨ। ਡਾਕਟਰਾਂ ਨੇ ਉਨ੍ਹਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣੇ ਪੁੱਤਰ ਲਈ ਦਵਾਈਆਂ ਦੀ ਇਕ ਵੀ ਖੁਰਾਕ ਨਾ ਛੱਡਣ, ਕਿਉਂਕਿ ਇਸ ਨਾਲ ਇਲਾਜ ਸਾਲਾਂ ਤੱਕ ਪ੍ਰਭਾਵਿਤ ਹੋ ਸਕਦਾ ਹੈ।