Uncategorized
ਤੇਲੰਗਾਨਾ ਦੀ ਮਾਨਸਾ ਵਾਰਾਣਸੀ ਬਣੀ ਫੈਮਿਨਾ ਮਿਸ ਇੰਡੀਆ 2020, ਇਵੈਂਟ ‘ਚ ਕਈ ਸਟਾਰਸ ਹੋਏ ਸ਼ਾਮਿਲ

ਤੇਲੰਗਾਨਾ ਦੀ ਰਹਿਣ ਵਾਲੀ ਮਾਨਸਾ ਵਾਰਾਣਸੀ ਨੇ ਫੇਮਿਨਾ ਮਿਸ ਇੰਡੀਆ 2020 ਦਾ ਖ਼ਿਤਾਬ ਜਿੱਤ ਲਿਆ ਹੈ। ਕੋਰੋਨਾ ਕਾਰਨ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਮਿਸ ਇੰਡੀਆ ਕਾਨਟੈਸਟ ਨੂੰ ਡਿਜੀਟਲ ਤਰੀਕੇ ਨਾਲ ਕਰਵਾਇਆ ਗਿਆ। ਮੁੰਬਈ ਦੇ ਪਲਸ਼ ਹੋਟਲ ’ਚ ਕਰਵਾਏ ਵੀਐੱਲਸੀਸੀ ਫੇਮਿਨਾ ਮਿਸ ਇੰਡੀਆ 2020 ਦੇ ਗ੍ਰਾਂਡ ਫਿਨਾਲੇ ਇਵੈਂਟ ਦੀ ਫੋਟੋਜ਼ ਫੇਮਿਨਾ ਮਿਸ ਇੰਡੀਆ ਦੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ’ਤੇ ਸ਼ੇਅਰ ਕੀਤੀ ਗਈ ਹੈ। ਇਨ੍ਹਾਂ ਫੋਟੋਜ਼ ’ਚ ਫੇਮਿਨਾ ਮਿਸ ਇੰਡੀਆ 2020, ਫੇਮਿਨਾ ਮਿਸ ਇੰਡੀਆ ਵਰਲਡ 2020 ਅਤੇ ਫੇਮਿਨਾ ਮਿਸ ਗ੍ਰੇਂਡ ਇੰਡੀਆ 2020 ਨਜ਼ਰ ਆ ਰਹੀ ਹੈ।
ਇੰਸਟਾਗ੍ਰਾਮ ’ਤੇ ਦਿੱਤੀ ਗਈ ਜਾਣਕਾਰੀ ਅਨੁਸਾਰ ਜਿਥੇ ਮਾਨਸਾ ਨੇ ਮਿਸ ਇੰਡੀਆ 2020 ਦਾ ਖ਼ਿਤਾਬ ਜਿੱਤਿਆ ਹੈ ਤਾਂ ਉਥੇ ਹੀ ਮਾਨਿਆ ਸਿੰਘ ਵੀਐੱਲਸੀਸੀ ਫੇਮਿਨਾ ਮਿਸ ਗ੍ਰੈਂਡ ਇੰਡੀਆ ਅਤੇ ਮਨਿਕਾ ਸ਼ਿਓਕਾਂਡ ਵੀਐੱਲਸੀਸੀ ਫੇਮਿਨਾ ਮਿਸ ਇੰਡੀਆ ਵਰਲਡ 2020 ਦਾ ਖ਼ਿਤਾਬ ਜਿੱਤ ਤੇ ਫਰਸਟ ਅਤੇ ਸੈਕੰਡ ਰਨਰਅਪ ਰਹੀਆਂ। ਟਾਪ 5 ’ਚ ਆਪਣੀ ਥਾਂ ਬਣਾਉਣ ਵਾਲੀ ਬਿਊਟੀ ਕੁਵੀਨ ਗੁਜਰਾਤ ਦੀ ਖੁਸ਼ੀ ਮਿਸ਼ਰਾ, ਉੱਤਰ ਪ੍ਰਦੇਸ਼ ਦੀ ਮਾਨਿਆ ਸਿੰਘ, ਤੇਲੰਗਾਨਾ ਦੀ ਮਾਨਤਾ ਵਾਰਾਣਸੀ, ਕਰਨਾਟਕ ਦੀ ਰਤੀ ਹੁਲਜੀ ਅਤੇ ਹਰਿਆਣਾ ਦੀ ਮਨਿਕਾ ਸ਼ਿਓਕਾਂਡ।
ਵੀਐੱਲਸੀਸੀ ਫੇਮਿਨਾ ਮਿਸ ਇੰਡੀਆ ਦੇ ਗ੍ਰੈਂਡ ਫਿਨਾਲੇ ਇਵੈਂਟ ’ਚ ਕਈ ਬਾਲੀਵੁੱਡ ਸਟਾਰਸ ਵੀ ਸ਼ਾਮਿਲ ਹੋਏ। ਮਿਸ ਇੰਡੀਆ ਨੇ ਆਪਣੇ ਇੰਸਟਾਗ੍ਰਾਮ ’ਤੇ ਇਵੈਂਟ ਦੀਆਂ ਕੁਝ ਫੋਟੋਜ਼ ਸ਼ੇਅਰ ਕੀਤੀਆਂ ਹਨ, ਜਿਸ ’ਚ ਬਾਲੀਵੁੱਡ ਐਕਟਰੈੱਸ ਨੇਹਾ ਧੂਪੀਆ, ਚਿਤ੍ਰਾਂਗਦਾ ਸਿੰਘ, ਐਕਟਰ ਅਪਾਰਸ਼ਕਤੀ ਖੁਰਾਨਾ ਅਤੇ ਪੁਲਕਿਤ ਸਮਰਾਟ ਨਜ਼ਰ ਆ ਰਹੇ ਹਨ। ਅਪਾਰਸ਼ਕਤੀ ਇਸ ਇਵੈਂਟ ’ਚ ਹੋਸਟਿਗ ਕਰਦੇ ਨਜ਼ਰ ਆਏ ਸਨ। ਇਸਤੋਂ ਇਲਾਵਾ ਬਾਲੀਵੁੱਡ ਐਕਟਰੈੱਸ ਵਾਣੀ ਕਪੂਰ ਨੇ ਵੀ ਆਪਣੇ ਡਾਂਸ ਨਾਲ ਫੇਮਿਨਾ ਮਿਸ ਇੰਡੀਆ 2020 ਦੇ ਗ੍ਰੈਂਡ ਫਿਨਾਲੇ ’ਚ ਡਾਂਸ ਨਾਲ ਜਲਵਾ ਬਿਖੇਰਿਆ।