Governance
ਫਿਰੋਜ਼ਪੁਰ: ਮੀਂਹ ਨੇ ਢਾਹਿਆ ਗਰੀਬ ਪਰਿਵਾਰ ‘ਤੇ ਕਹਿਰ

ਫਿਰੋਜ਼ਪੁਰ 7 ਮਾਰਚ (ਪਰਮਜੀਤ ਪੰਮਾ) ਜ਼ਿਲ੍ਹਾ ਫਿਰੋਜ਼ਪੁਰ ਦੇ ਕਸਬਾ ਮਮਦੋਟ ਦੇ ਨਜ਼ਦੀਕੀ ਪਿੰਡ ਸਵਾਈ ਕੇ ‘ਚ ਮੀਂਹ ਦਾ ਕਹਿਰ ਦੇਖਣ ਨੂੰ ਮਿਲਿਆ। ਇੱਕ ਦਾ ਸਰਕਾਰਾਂ ਦੀ ਮਾਰ ਦੂਜੀ ਕੁਦਰਤ ਦੀ ਮਾਰ , 2 ਦਿਨਾਂ ਤੋਂ ਹੋ ਰਹੀ ਤੇਜ਼ ਬਾਰਿਸ਼ ਤੋਂ ਬਾਅਦ ਭਾਰੀ ਤੂਫਾਨ ਨੇ ਖੇਤਾਂ ਵਿੱਚ ਬਣੇ ਗਰੀਬ ਕਿਸਾਨ ਦੇ ਘਰ ਨੂੰ ਤਹਿਸ-ਨਹਿਸ ਕਰਕੇ ਰੱਖ ਦਿੱਤਾ ਹੈ। ਇਸ ਮੀਂਹ ਨੇ ਕਿਸਾਨਾਂ ਦੇ ਚਿਹਰੇ ਵੀ ਮੁਰਝਾ ਦਿੱਤੇ ਹਨ।

ਘਰ ਦੇ ਮੁਖੀ ਬੇਅੰਤ ਸਿੰਘ ਨੇ ਦੱਸਿਆ ਕਿ ਅਚਾਨਕ ਆਏ ਤੇਜ਼ ਤੂਫਾਨ ਨੇ ਘਰ ਦੀਆਂ ਛੱਤਾਂ ਹੀ ਉਡਾ ਦਿੱਤੀਆਂ, ਜਿਸ ਨਾਲ ਉਨ੍ਹਾਂ ਦੇ ਰਸੋਈ, ਬਰਾਂਡਾਂ ਅਤੇ ਬਾਥਰੂਮ ਤੋਂ ਇਲਾਵਾ ਮੇਨ ਗੇਟ ਵਗੈਰਾ ਆਦਿ ਢਹਿਢੇਰੀ ਹੋ ਗਏ ਹਨ।

ਵਾਪਰੇ ਇਸ ਦਰਦਨਾਕ ਹਾਦਸੇ ਦੌਰਾਨ ਪਰਿਵਾਰ ਦੇ ਮੈਂਬਰਾਂ ਨੂੰ ਮਾਮੂਲੀ ਚੋਟਾਂ ਵੀ ਆਈਆਂ ਹਨ। ਉਨ੍ਹਾਂ ਨੇ ਸੂਬਾ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਪਰਿਵਾਰ ਦੇ ਹੋਏ ਇਸ ਨੁਕਸਾਨ ਦੀ ਭਰਪਾਈ ਕੀਤੀ ਜਾਵੇ।