Connect with us

Punjab

ਫ਼ਿਰੋਜ਼ਪੁਰ : ਫ਼ਿਰੋਜ਼ਪੁਰ ‘ਚ ਧੁੰਦ ਕਾਰਨ ਵਾਪਰਿਆ ਸੜਕ ਹਾਦਸਾ

Published

on

ਫ਼ਿਰੋਜ਼ਪੁਰ 6 ਦਸੰਬਰ 2203: ਫ਼ਿਰੋਜ਼ਪੁਰ ਵਿਖੇ ਅੱਜ ਸਵੇਰੇ ਧੁੰਦ ਕਾਰਨ ਇੱਕ ਸੜਕ ਹਾਦਸਾ ਵਾਪਰਿਆ।ਰਾਤ ਵੇਲੇ ਧੁੰਦ ਕਾਰਨ ਟਰਾਲੀਆਂ ਆਪਸ ਵਿੱਚ ਟਕਰਾ ਗਈਆਂ ਜਿਸ ਕਾਰਨ ਪਿੱਛੇ ਤੋਂ ਆ ਰਹੇ ਇੱਕ ਵੱਡੇ ਟਰੱਕ ਨੇ ਖੜ੍ਹੇ ਟਰੱਕ ਨੂੰ ਟੱਕਰ ਮਾਰ ਦਿੱਤੀ ਅਤੇ ਜਦੋਂ ਪਿੱਛੇ ਤੋਂ ਤੂਫ਼ਾਨੀ ਗੱਡੀ ਆ ਰਹੀ ਸੀ। ਸਵੇਰੇ ਫਿਰ ਟੱਕਰ ਹੋ ਗਈ, ਜਿਸ ‘ਚ ਕੁਝ ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।ਜਾਣਕਾਰੀ ਮੁਤਾਬਕ ਤੂਫਾਨ ਗੱਡੀ ‘ਚ ਘਰ ਤੋਂ ਸਕੂਲ ਜਾ ਰਹੇ ਅਧਿਆਪਕਾਂ ਦੀ ਕਿਲਾ ਚੌਕ ‘ਤੇ ਖੜ੍ਹੇ ਟਰੱਕ ਨਾਲ ਟੱਕਰ ਹੋ ਗਈ। ਤੂਫਾਨ ਗੱਡੀ ‘ਚ ਸਫਰ ਕਰ ਰਹੀ 3 ਅਧਿਆਪਕਾ ਦੀ ਮੌਤ ਹੋ ਗਈ ਹੈ।ਜਖਮੀਆਂ ‘ਚ 2 ਮਹਿਲਾ ਅਤੇ ਇਕ ਪੁਰਸ਼ ਅਧਿਆਪਕ ਨੂੰ ਇਲਾਜ ਲਈ ਫਿਰੋਜ਼ਪੁਰ ਦੇ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।ਦੋਵਾਂ ‘ਚੋਂ ਇਕ ਅਧਿਆਪਕਾ ਗਰਭਵਤੀ ਹੈ।ਪੁਲਿਸ ਮੌਕੇ ‘ਤੇ ਪਹੁੰਚ ਗਈ ਹੈ। ਅਤੇ ਹਾਦਸੇ ਦੀ ਜਾਂਚ ਕਰ ਰਹੀ ਹੈ।