Technology
ਜਾਣੋ ਵਨਪਲੱਸ ਨੇ ਭਾਰਤ ‘ਚ ਕਿਹੜਾ ਲਾਂਚ ਕੀਤਾ ਸਮਾਟਫੋਨ ਫੀਚਰਜ਼

ਵਨਪਲੱਸ ਨੇ ਆਪਣੇ ਨਵੇਂ 5ਜੀ ਸਮਾਰਟਫੋਨ ਵਨਪਲੱਸ Nord 2 5G ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਇਸ ਸੀਰੀਜ਼ ਤਹਿਤ ਪਿਛਲੇ ਸਾਲ ਪਹਿਲਾ ਸਮਾਰਟਫੋਨ ਵਨਪਲੱਸ ਨੋਰਡ ਲਾਂਚ ਕੀਤਾ ਗਿਆ ਸੀ। ਪਹਿਲੇ ਮਾਡਲ ’ਚ ਚਾਰ ਰੀਅਰ ਕੈਮਰੇ ਸਨ, ਜਦਕਿ ਨਵੇਂ ਮਾਡਲ ਵਨਪਲੱਸ ਨੋਰਡ 2 5ਜੀ ’ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਵਨਪਲੱਸ ਨੋਰਡ 2 5ਜੀ ਕੰਪਨੀ ਦਾ ਪਹਿਲਾ ਅਜਿਹਾ ਸਮਾਰਟਫੋਨ ਹੈ ਜਿਸ ਨੂੰ ਮੀਡੀਆਟੈੱਕ ਪ੍ਰੋਸੈਸਰ ਨਾਲ ਲਾਂਚ ਕੀਤਾ ਗਿਆ ਹੈ। ਫੋਨ ਤੋਂ ਇਲਾਵਾ ਕੰਪਨੀ ਨੇ ਵਨਪਲੱਸ ਬਡਸ ਪ੍ਰੋ ਵੀ ਲਾਂਚ ਕੀਤਾ ਹੈ। ਵਨਪਲੱਸ ਨੋਰਡ 2 5ਜੀ ਦੀ ਸ਼ੁਰੂਆਤੀ ਕੀਮਤ 27,999 ਰੁਪਏ ਹੈ। ਇਹ ਕੀਮਤ 6 ਜੀ.ਬੀ. ਰੈਮ ਨਾਲ 128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਹੈ, ਜਦਕਿ 8 ਜੀ.ਬੀ. ਰੈਮ ਨਾਲ 128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 29,999 ਰੁਪਏ ਅਤੇ 12 ਜੀ.ਬੀ. ਰੈਮ ਨਾਲ 256 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 34,999 ਰੁਪਏ ਹੈ।
ਫੋਨ ਨੂੰ ਬਲਿਊ ਹੇਜ, ਗ੍ਰੇ ਸੇਰਾ ਅਤੇ ਗਰੀਨ ਵੂਡ ਰੰਗ ’ਚ ਖਰੀਦਿਆ ਜਾ ਸਕੇਗਾ। ਵਨਪਲੱਸ ਨੋਰਡ 2 5ਜੀ ਦੀ ਵਿਕਰੀ 26 ਜੁਲਾਈ ਤੋਂ ਐਮੇਜ਼ਾਨ ਅਤੇ ਕੰਪਨੀ ਦੀ ਵੈੱਬਸਾਈਟ ’ਤੇ ਹੋਵੇਗੀ। ਹਾਲਾਂਕਿ, ਇਹ ਸੇਲ ਵਨਪਲੱਸ ਰੈੱਡ ਮੈਂਬਰ ਅਤੇ ਐਮੇਜ਼ਾਨ ਪ੍ਰਾਈਮ ਦੇ ਗਾਹਕਾਂ ਲਈ ਹੋਵੇਗਾ, ਉਥੇ ਹੀ ਇਸ ਦੀ ਓਪਨ ਸੇਲ 28 ਜੁਲਾਈ ਤੋਂ ਸ਼ੁਰੂ ਹੋਵੇਗੀ। ਵਨਪਲੱਸ ਨੋਰਡ 2 5ਜੀ ’ਚ ਐਂਡਰਾਇਡ 11 ਆਧਾਰਿਤ ਆਕਸੀਜਨ ਓ.ਐੱਸ. 11.3 ਦਿੱਤਾ ਗਿਆ ਹੈ। ਇਸ ਵਿਚ 6.43 ਇੰਚ ਦੀ ਫੁਲ-ਐੱਚ.ਡੀ ਪਲੱਸ ਫਲੂਈਡ ਅਮੋਲੇਡ ਡਿਸਪਲੇਅਹੈ। ਫੋਨ ’ਚ ਮੀਡੀਆਟੈੱਕ ਹੀਲਿਓ ਡਾਈਮੈਂਸਿਟੀ 1200 ਪ੍ਰੋਸੈਸਰ, 12 ਜੀ.ਬੀ. ਤਕ LPDDR4x ਰੈਮ ਅਤੇ 256 ਜੀ.ਬੀ. ਤਕ ਦੀ ਸਟੋਰੇਜ ਹੈ। ਵਨਪਲੱਸ ਦੇ ਇਸ ਫੋਨ ’ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ ਜਿਸ ਵਿਚ ਪ੍ਰਾਈਮਰੀ ਲੈੱਨਜ਼ 50 ਮੈਗਾਪਿਕਸਲ ਦਾ Sony IMX766 ਸੈਂਸਰ ਹੈ। ਇਸ ਦੇ ਨਾਲ ਆਪਟਿਕਲ ਇਮੇਜ ਸਟੇਬੀਲਾਈਜੇਸ਼ਨ ਦਾ ਵੀ ਸਪੋਰਟ ਹੈ।
ਦੂਜਾ ਲੈੱਨਜ਼ 8 ਮੈਗਾਪਿਕਸਲ ਦਾ ਅਲਟਰਾ ਵਾਈਡ ਹੈ। ਇਸ ਦੇ ਨਾਲ ਇਲੈਕਟ੍ਰੋਨਿਕ ਇਮੇਜ ਸਟੇਬੀਲਾਈਜੇਸ਼ਨ ਸੁਪੋਰਟ ਹੈ। ਉਥੇ ਹੀ ਤੀਜਾ ਲੈੱਨਜ਼ 2 ਮੈਗਾਪਿਕਸਲ ਦਾ ਮੋਨੋਕ੍ਰੋਮ ਸੈਂਸਰ ਹੈ। ਫੋਨ ਨਾਲ ਤੁਸੀਂ 4ਕੇ ਵੀਡੀਓ 30 ਫਰੇਮ ਪ੍ਰਤੀ ਸਕਿੰਟ ’ਤੇ ਰਿਕਾਰਡ ਕਰ ਸਕਦੇ ਹੋ। ਫਰੰਟ ’ਚ 32 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ ਜੋ Sony IMX615 ਸੈਂਸਰ ਹੈ। ਇਸ ਦੇ ਨਾਲ ਵੀ EIS ਦੀ ਸੁਪੋਰਟ ਹੈ। ਵਨਪਲੱਸ ਨੋਰਡ 2 5ਜੀ ’ਚ 256 ਜੀ.ਬੀ. ਤਕ ਦੀ ਯੂ.ਐੱਸ.ਐੱਸ. 2.1 ਸਟੋਰੇਜ ਹੈ। ਕੁਨੈਕਟੀਵਿਟੀ ਲਈ ਇਸ ਵਿਚ 5ਜੀ, 4ਜੀ ਐੱਲ.ਟੀ.ਈ., ਵਾਈ-ਫਾਈ 6, ਬਲੂਟੁੱਥ ਵੀ5.2, GPS/A-GPS/NavIC, NFC ਅਤੇ USB ਟਾਈਪ-ਸੀ ਪੋਰਟ ਹੈ। ਇਸ ਵਿਚ ਇਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ। ਫੋਨ ’ਚ ਡਿਊਲ ਸਟੀਰੀਓ ਸਪੀਕਰ ਹੈ। ਵਨਪਲੱਸ ਨੋਰਡ 2 5ਜੀ ’ਚ 4500mAh ਦੀ ਬੈਟਰੀ ਹੈ ਜੋ 65 ਵਾਟ ਫਾਸਟ ਚਾਰਜਿੰਗ ਨੂੰ ਸੁਪੋਰਟ ਕਰਦੀ ਹੈ। ਚਾਰਜਰ ਫੋਨ ਦੇ ਨਾਲ ਹੀ ਬਾਕਸ ’ਚ ਮਿਲੇਗਾ।