World
ਜਾਣੋ ਉਹ ਕਿਹੜਾ ਸੂਬਾ ਹੈ ਜਿੱਥੇ ਜ਼ਿਆਦਾ ਬੱਚੇ ਪੈਦਾ ਕਰਨ ਵਾਲੀਆਂ ਨੂੰ ਮਿਲੇਗਾ 1 ਲੱਖ ਰੁਪਏ
ਦੇਸ਼ ਵਿਚ ਜਾਰੀ ਜਨਸੰਖਿਆ ਕੰਟਰੋਲ ਕਾਨੂੰਨ ਦੀ ਮੰਗ ਦੌਰਾਨ ਮਿਜ਼ੋਰਮ ਦੇ ਇਕ ਮੰਤਰੀ ਨੇ ਜ਼ਿਆਦਾ ਬੱਚੇ ਪੈਦਾ ਕਰਨ ਵਾਲਿਆਂ ਨੂੰ ਇਕ ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ। ਮਿਜ਼ੋਰਮ ਦੇ ਖੇਡ, ਯੁਵਾ ਮਾਮਲੇ ਤੇ ਟੂਰਿਜ਼ਮ ਮੰਤਰੀ ਰੌਬਰਟ ਰੋਮਾਵੀਆ ਰਾਇਟੇ ਨੇ ਸਟੈਟੀਸਟਿਕਲੀ ਰੂਪ ‘ਚਛੋਟੇ ਮਿਜ਼ੋ ਸਮੁਦਾਇਆਂ ਵਿਚਕਾਰ ਜਨਸੰਖਿਆ ਵਾਧੇ ਨੂੰ ਉਤਸ਼ਾਹਤ ਕਰਨ ਲਈ ਆਪਣੇ ਵਿਧਾਨ ਸਭਾ ਹਲਕੇ ‘ਚ ਸਭ ਤੋਂ ਜ਼ਿਆਦਾ ਖੇਤਰ ‘ਚ ਸਭ ਤੋਂ ਜ਼ਿਆਦਾ ਬੱਚੇ ਵਾਲੇ ਮਾਤਾ-ਪਿਤਾ ਨੂੰ 1 ਲੱਖ ਰੁਪਏ ਦਾ ਨਕਦ ਪੁਰਸਕਾਰ ਦੇਣ ਦਾ ਐਲਾਨ ਕੀਤਾ ਹੈ। 54 ਸਾਲਾ ਰਾਇਟੇ ਤਿੰਨ ਪੁੱਤਰਾਂ ਤੇ ਇਕ ਬੇਟੇ ਦੇ ਪਿਤਾ ਹਨ। ਉਨ੍ਹਾਂ ਫਦਰਜ਼ ਡੇਅ ਇਸ ਗੱਲ ਦਾ ਐਲਾਨ ਕੀਤਾ। ਮੰਤਰੀ ਨੇ ਇਹ ਨਹੀਂ ਦੱਸਿਆ ਕਿ ਪੁਰਸਕਾਰ ਪਾਉਣ ਲਈ ਮਾਤਾ-ਪਿਤਾ ਲਈ ਘੱਟੋ-ਘੱਟ ਜਾਂ ਵੱਧ ਤੋਂ ਵੱਧ ਬੱਚਿਆਂ ਦੀ ਗਿਣਤੀ ਕੀ ਹੈ। ਇਹ ਪੁਰਸਕਾਰ ਰਾਸ਼ੀ ਐੱਨਈਸੀਐੱਸ ਵੱਲੋਂ ਕਰਵਾਈ ਜਾਵੇਗੀ। ਮਿਜ਼ੋਰਮ ਦਾ ਜਨਸੰਖਿਆ ਘਣਤਾ ਸਿਰਫ਼ 52 ਵਿਅਕਤੀ ਪ੍ਰਤੀ ਵਰਗ ਕਿੱਲੋਮੀਟਰ ਹੈ, ਜਦਕਿ ਰਾਸ਼ਟਰੀ ਔਸਤ 382 ਵਿਅਕਤੀ ਪ੍ਰਤੀ ਵਰਗ ਕਿੱਲੋਮੀਟਰ ਹੈ।
ਐੱਨਈਸੀਐੱਸ ਇਕ ਨਿੱਜੀ ਸੰਗਠਨ ਹੈ, ਜੋ ਇਸ ਖੇਤਰ ਦੇ ਇਕ ਪ੍ਰਮੁੱਖ ਫੁੱਟਬਾਲ ਕਲੱਬ ਆਈਜ਼ੋਲ ਫੁੱਟਬਾਲ ਕਲੱਬ ਦਾ ਅਧਿਕਾਰਤ ਸਪਾਂਸਰ ਵੀ ਹੈ। ਰਾਇਟੇ ਇਸ ਖੇਤਰ ‘ਚ ਖੇਡ ਪ੍ਰੋਜੈਕਟਾਂ ਦੇ ਇਕ ਪ੍ਰਮੁੱਖ ਸਪਾਂਸਰ ਤੇ ਏਐੱਫਸੀ ਦੇ ਮਾਲਕ ਵੀ ਹਨ। ਉਨ੍ਹਾਂ ਕਿਹਾ ਕਿ ਜਿਸ ਵਿਅਕਤੀ ਨੂੰ ਪੁਰਸਕਾਰ ਲਈ ਚੁਣਿਆ ਜਾਵੇਗਾ, ਉਸ ਨੂੰ ਇਕ ਪ੍ਰਮਾਣ ਪੱਤਰ ਤੇ ਇਕ ਟਰਾਫੀ ਵੀ ਮਿਲੇਗੀ। ਰਾਇਟੇ ਦੇ ਲਗਾਤਾਰ ਯਤਨਾਂ ਕਾਰਨ ਹੀ ਪਿਛਲੇ ਸਾਲ ਮਿਜ਼ੋਰਮ ‘ਚ ਖੇਡ ਨੂੰ ਸਨਅਤ ਦਾ ਦਰਜਾ ਦਿੱਤਾ ਗਿਆ ਸੀ ਜਿਸ ਦਾ ਉਦੇਸ਼ ਨਿਵੇਸ਼ ਨੂੰ ਆਕਰਸ਼ਿਤ ਕਰ ਕੇ ਖੇਡ ਸਰਗਰਮੀਆਂ ਨੂੰ ਅੱਗੇ ਵਧਾਉਣਾ ਸੀ। ਮਿਜ਼ੋਰਮ ਭਾਰਤ ਦਾ ਪਹਿਲਾ ਸੂਬਾ ਹੈ ਜਿਸ ਨੇ ਸੂਬੇ ‘ਚ ਰੁਜ਼ਗਾਰ ਪੈਦਾ ਕਰਨ ਦੇ ਉਦੇਸ਼ ਨਾਲ ਖੇਡਾਂ ਨੂੰ ਇਕ ਉਦਯੋਗ ਐਲਾਨਿਆ ਹੈ।
ਬਾਂਝਪਨ ਦਰ ਤੇ ਮਿਜ਼ੋ ਆਬਾਦੀ ਦੀ ਘਟਦੀ ਵਾਧਾ ਦਰ ਕਈ ਸਾਲਾਂ ਤੋਂ ਇਕ ਗੰਭੀਰ ਚਿੰਤਾ ਦਾ ਵਿਸ਼ਾ ਰਹੀ ਹੈ। 2018 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੱਤਾ ਧਿਰ ਮਿਜ਼ੋ ਨੈਸ਼ਨਲ ਫਰੰਟ ‘ਚ ਸ਼ਾਮਲ ਹੋਏ ਰਾਇਟੇ ਨੇ ਕਿਹਾ, ‘ਘੱਟ ਆਬਾਦੀ ਇਕ ਬੇਹੱਦ ਗੰਭੀਰ ਮਾਮਲਾ ਹੈ ਤੇ ਛੋਟੇ ਭਾਈਚਾਰੇ ਜਾਂ ਜਨਜਾਤੀਆਂ ਦੇ ਜੀਵਤ ਰਹਿਣ ਤੇ ਪ੍ਰਗਤੀ ਲਈ ਇਕ ਵੱਡਾ ਅੜਿੱਕਾ ਹੈ।’ ਮੰਤਰੀ ਦੇ ਐਲਾਨ ਜਿਓਨਾ ਚਾਨਾ ਦੀ ਮੌਤ ਦੇ ਇਕ ਹਫ਼ਤੇ ਬਾਅਦ ਹੋਈ, ਜਿਸ ਦੀ 38 ਪਤਨੀਆਂ, 89 ਬੱਚੇ ਤੇ 33 ਪੋਤੇ-ਪੋਤੀਆਂ ਹਨ ਜੋ ਦੁਨੀਆ ਦੇ ਸਭ ਤੋਂ ਵੱਡੇ ਪਰਿਵਾਰਾਂ ‘ਚੋਂ ਇਕ ਮੰਨਿਆ ਜਾਂਦਾ ਸੀ। 76 ਸਾਲ ਦੇ ਚਾਨਾ 1,000 ਤੋਂ ਜ਼ਿਆਦਾ ਮੈਂਬਰਾਂ ਵਾਲੇ ਪਰਿਵਾਰ ਦੇ ਮੁਖੀ ਸਨ। 13 ਜੂਨ ਨੂੰ ਆਈਜ਼ੋਲ ‘ਚ ਸ਼ੂਗਰ, ਹਾਈ ਬੀਪੀ ਤੇ ਹੋਰ ਬਿਮਾਰੀਆਂ ਤੋਂ ਪੀੜਤ ਹੋਣ ਤੋਂ ਬਾਅਦ ਉਨ੍ਹਾਂ ਦੀ ਮੌਤ ਹੋ ਗਈ ਸੀ।