Connect with us

Ludhiana

ਲੁਧਿਆਣਾ ‘ਚ SHO ਤੇ ਸਬ-ਇੰਸਪੈਕਟਰ ‘ਤੇ FIR ਦਰਜ਼, ਵਿਜੀਲੈਂਸ ਨੇ ਰਿਸ਼ਵਤ ਦੇ ਮਾਮਲੇ ‘ਚ ਮੁਨਸ਼ੀ ਦੇ ਖੁਲਾਸੇ ਤੋਂ ਬਾਅਦ ਕੀਤਾ ਨਾਮਜ਼ਦ

Published

on

ਲੁਧਿਆਣਾ 4 ਅਗਸਤ 2023: ਰਿਸ਼ਵਤ ਲੈਣ ਦੇ ਮਾਮਲੇ ਵਿੱਚ ਪੰਜਾਬ ਵਿਜੀਲੈਂਸ ਵੱਲੋਂ ਥਾਣਾ ਕੂੰਮਕਲਾਂ ਦੇ SHO ਅਤੇ ਇੱਕ ਸਹਾਇਕ ਇੰਸਪੈਕਟਰ ਖ਼ਿਲਾਫ਼FIR ਦਰਜ ਕੀਤੀ ਗਈ ਹੈ। ਜਦਕਿ ਥਾਣਾ ਸਦਰ ਦੇ ਗ੍ਰੰਥੀ ਨੂੰ ਵਿਜੀਲੈਂਸ ਨੇ ਬੀਤੇ ਦਿਨ ਕਾਬੂ ਕੀਤਾ ਸੀ। ਗ੍ਰਿਫ਼ਤਾਰ ਮੁਨਸ਼ੀ ਹਰਦੀਪ ਸਿੰਘ ਨੂੰ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨ ਦਾ ਪੁਲੀਸ ਨੇ ਰਿਮਾਂਡ ਹਾਸਿਲ ਕੀਤਾ ਹੈ।

20 ਹਜ਼ਾਰ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ
ਵਿਜੀਲੈਂਸ ਨੇ ਬੁੱਧਵਾਰ ਨੂੰ ਥਾਣਾ ਕੂੰਮਕਲਾਂ ਵਿਖੇ ਤਾਇਨਾਤ ਮੁਨਸ਼ੀ ਹਰਦੀਪ ਸਿੰਘ ਨੂੰ 20,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ। ਇਹ ਕਾਰਵਾਈ ਪਿੰਡ ਦੁਆਬਾ ਭੈਣੀ ਦੀ ਰਹਿਣ ਵਾਲੀ ਏਕਤਾ ਦੀ ਸ਼ਿਕਾਇਤ ‘ਤੇ ਕੀਤੀ ਗਈ ਹੈ। ਸੂਤਰਾਂ ਅਨੁਸਾਰ ਗ੍ਰਿਫ਼ਤਾਰ ਕੀਤੇ ਮੁਨਸ਼ੀ ਹਰਦੀਪ ਸਿੰਘ ਵੱਲੋਂ ਤਫ਼ਤੀਸ਼ ਦੌਰਾਨ ਕੀਤੇ ਖੁਲਾਸੇ ਦੇ ਆਧਾਰ ’ਤੇ ਐਸਐਚਓ ਪਰਮਜੀਤ ਸਿੰਘ ਅਤੇ ਸਹਾਇਕ ਸਬ-ਇੰਸਪੈਕਟਰ ਰਣਧੀਰ ਸਿੰਘ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ।

1 ਲੱਖ ਦੀ ਰਿਸ਼ਵਤ ਮੰਗੀ ਸੀ
ਲੜਾਈ ਵਿੱਚ ਉਸ ਦਾ ਭਰਾ ਦੀਪਕ ਵੀ ਜ਼ਖ਼ਮੀ ਹੋ ਗਿਆ ਸੀ, ਇਸ ਲਈ ਉਸ ਨੇ ਵੀ ਅਵਤਾਰ ਸਿੰਘ ਤੇ ਹੋਰਨਾਂ ਖ਼ਿਲਾਫ਼ ਐਫਆਈਆਰ ਦਰਜ ਕਰਵਾਈ ਸੀ। ਉਸ ਨੇ ਦੋਸ਼ ਲਾਇਆ ਕਿ ਐੱਸਐੱਚਓ ਪਰਮਜੀਤ ਸਿੰਘ (ਐੱਸ.ਆਈ.) ਨੇ 1 ਲੱਖ ਰੁਪਏ ਦੀ ਮੰਗ ਕੀਤੀ ਸੀ ਅਤੇ ਮੁਨਸ਼ੀ ਹਰਦੀਪ ਸਿੰਘ ਨੇ 50 ਹਜ਼ਾਰ ਰੁਪਏ ਵਿੱਚ ਕਰਾਸ ਕੇਸ ਦੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਸੌਦਾ ਤੈਅ ਕੀਤਾ ਸੀ।

ਕਾਲ ਰਿਕਾਰਡਿੰਗ ਦੇ ਆਧਾਰ ‘ਤੇ ਫੜਿਆ ਗਿਆ
ਸ਼ਿਕਾਇਤਕਰਤਾ ਨੇ ਇਹ ਵੀ ਦਾਅਵਾ ਕੀਤਾ ਕਿ ਏਐਸਆਈ ਰਣਧੀਰ ਸਿੰਘ ਨੇ ਉਸ ਤੋਂ 35,000 ਰੁਪਏ ਦੀ ਰਿਸ਼ਵਤ ਲਈ ਅਤੇ ਹਰਦੀਪ ਨੇ 20,000 ਰੁਪਏ ਵੱਖਰੇ ਤੌਰ ‘ਤੇ ਲਏ। ਉਸ ਨੇ ਹਰਦੀਪ ਸਿੰਘ ਨਾਲ ਹੋਈ ਗੱਲਬਾਤ ਦੀ ਕਾਲ ਰਿਕਾਰਡਿੰਗ ਵੀ ਤਿਆਰ ਕੀਤੀ। ਕਾਲ ਰਿਕਾਰਡਿੰਗ ਦੇ ਆਧਾਰ ‘ਤੇ ਵਿਜੀਲੈਂਸ ਨੇ ਜਾਂਚ ਕਰਕੇ ਇਸ ਮਾਮਲੇ ‘ਚ ਹਰਦੀਪ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ।