Connect with us

Punjab

ਮੰਡੀਆਂ ਵਿੱਚ ਫ਼ਸਲ ਵੇਚਣ ਲਈ ਪਹਿਲਾ ਪਾਸ ਜਾਰੀ

Published

on

ਹਾੜੀ ਦੀ ਫ਼ਸਲ ਦੀ ਕਟਾਈ ਸ਼ੁਰੂ ਹੋ ਗਈ ਹੈ। ਕੋਰੋਨਾ ਵਾਇਰਸ ਦੇ ਕਾਰਨ ਫ਼ਸਲ ਨੂੰ ਮੰਡੀ ਵਿੱਚ ਵੇਚਣ ਲਈ ਕਿਸਾਨਾਂ ਨੂੰ ਪਾਸ ਜਾਰੀ ਕੀਤੇ ਜਾਣਗੇ ਤਾਂ ਜੋ ਮੰਡੀਆਂ ਵਿੱਚ ਜਿਆਦਾ ਇਕੱਠ ਨਾ ਹੋਵੇ। ਇਸ ਦੇ ਲਈ ਪਹਿਲਾ ਪਾਸ ਜਾਰੀ ਕੀਤਾ ਗਿਆ ਹੈ, ਜਿਸ ਦੀ ਰੂਪ ਰੇਖਾ ਕੁੱਝ ਇਸ ਤਰਾਂ ਹੋਵੇਗੀ-

  1. ਕਿਸਾਨ ਦਾ ਨਾਮ
  2. ਮਾਰਕੀਟ ਕਮੇਟੀ ਦਾ ਨਾਮ
  3. ਖਰੀਦ ਕੇਂਦਰ ਦਾ ਨਾਮ
  4. ਪਾਸ ਦੀ ਵੈਦਤਾ ਮਿਤੀ (ਅਰਥਾਤ ਪਾਸ ਦੀ ਮਾਨਤਾ ਕਦੋਂ ਤੱਕ ਹੈ)
  5. ਫ਼ਸਲ ਦੀ ਸਮਰੱਥਾ ( ਕਿੰਨੀਆਂ ਟਰਾਲੀਆਂ ਕਣਕ ਲੈ ਕੇ ਜਾ ਸਕਦੇ ਹੋ)
  6. ਮੰਡੀ ਵਿੱਚ ਕਣਕ ਲੈ ਕੇਜਾਣ ਵਾਲੇ ਦਾ ਨਾਮ
  7. ਕਣਕ ਲੈ ਕੇ ਜਾਣ ਵਾਲੇ ਦਾ ਮੋਬਾਈਲ ਨੰਬਰ

ਇਹ ਪਾਸ ਆੜਤੀਆਂ ਨੂੰ ਜਾਰੀ ਕੀਤੇ ਜਾਣਗੇ ਤੇ ਉਹ ਪਾਸ ਕਿਸਾਨਾਂ ਨੂੰ ਦੇਣਗੇ। ਇਸ ਪਾਸ ਦੇ ਨਾਲ ਹੀ ਕਿਸਾਨ ਨੂੰ ਆਪਣੀ ਫ਼ਸਲ ਮੰਡੀ ਵਿੱਚ ਲੈ ਕੇ ਜਾਣ ਦਿੱਤੀ ਜਾਵੇਗੀ।


ਇਸ ਪਾਸ ਦੇ ਦੋ ਹਿੱਸੇ ਹੋਣਗੇ ਇਕ ਹਿੱਸੇ ਤੇ ਕਿਸਾਨ ਦਾ ਨਾਮ ਹੋਵੇਗਾ ਤੇ ਦੂਜੇ ਹਿੱਸੇ ਤੇ ਆੜ੍ਹਤੀ ਦਾ ਨਾਮ ਜਦੋਂ ਕਿਸਾਨ ਮੰਡੀ ਵਿੱਚ ਆਉਂਦਾ ਹੈ ਤਾਂ ਉਹ ਇਸ ਦੇ ਆੜ੍ਹਤੀ ਵਾਲੇ ਹਿੱਸੇ ਨੂੰ ਪਾੜ ਕੇ ਮੰਡੀ ਦੇ ਗੇਟ ‘ਤੇ ਕਾਪੀ ਸੌਂਪ ਦੇਵੇਗਾ। ਜਿਸ ਨਾਲ ਉਸਨੂੰ ਮੰਡੀ ਵਿੱਚ ਆਉਣ ਦੀ ਇਜਾਜ਼ਤ ਮਿਲੇਗੀ।